*-ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮੱਦੇਨਜਰ ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਵਲੋਂ ਮਿਲੇ ਆਦੇਸ਼ਾ ਤਹਿਤ ਜਿਲਾ ਮਾਨਸਾ ਵਿਖੇ ਕੀਤਾ ਗਿਆ ਸਰਚ ਅਪਰੇਸ਼ਨ*

0
33

ਮਾਨਸਾ,17.09.2022 (ਸਾਰਾ ਯਹਾਂ/ ਮੁੱਖ ਸੰਪਾਦਕ ): ਸ੍ਰੀ ਗੌਰਵ ਤੂਰਾ, ਆਈ.ਪੀ.ਅ ੈਸ. ਸੀਨੀਅਰ ਕਪਤਾਨ ਪੁਲਿਸ, ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਨਸ਼ਿਆਂ ਪ੍ਰਤੀ ਜ਼ੀਰ ੋ
ਸਹਿਨਸ਼ੀਲਤਾ (ਗ਼ੲਰੋ ਠੋਲੲਰਨੳਚੲ) ਦੀ ਨੀਤੀ ਅਪਨਾਈ ਗਈ ਹੈ। ਜਿਸਦੇ ਮੱਦੇਨਜ਼ਰ ਸ੍ਰੀ ਗੌਰਵ ਯਾਦਵ,
ਆਈ.ਪੀ.ਅ ੈਸ. ਮਾਨਯ ੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਜੀ ਵੱਲੋਂ ਨਸ਼ਾ ਸਮੱਗਲਰਾਂ ਖਿਲਾਫ ਵੱਡਾ
ਐਕਸ਼ਨ ਲੈਂਦੇ ਹੋਏ ਸਪੈਸ਼ਲ਼ ਕਾਰਡਨ ਐਂਡ ਸਰਚ ਅਪਰੇਸ਼ਨ (ਛਅਸ਼ੌ) ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਜਿਸਦੀ ਪਾਲਣਾ ਵਿੱਚ ਸ਼ਹਿਰ ਮਾਨਸਾ ਦੇ 3 ਪ੍ਰਭਾਵਿਤ ਥਾਵਾਂ ਦੀ ਸੁਭਾ 11 ਵਜੇ ਤੋਂ ਦੁਪਹਿਰ 3 ਵਜੇ ਤੱਕ
ਅਸਰਦਾਰ ਢੰਗ ਨਾਲ ਸਰਚ ਕੀਤੀ ਗਈ। ਇਸ ਸਰਚ ਅਪਰੇਸ਼ਨ ਦੌਰਾਨ 1 ਐਸ.ਪੀ, 3 ਡੀ.ਐਸ.ਪੀ, 4 ਮੁੱਖ
ਅਫਸਰਾਨ ਸਮੇਤ 257 ਪੁਲਿਸ ਕਰਮਚਾਰੀਆਂ ਨੇ ਭਾਗ ਲੈਂਦੇ ਹੋਏ ਏਰੀਆ ਡੈਮੋਸਟ੍ਰੇਸ਼ਨ ਸਕਿੱਲਜ ਦਾ ਪ ੍ਰਦਰਸ਼ਨ
ਕੀਤਾ।

ਐਸ.ਐਸ.ਪੀ. ਮਾਨਸਾ ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਜੀ ਵ ੱਲੋਂ ਦੱਸਿਆ ਗਿਆ ਕਿ ਇਸ
ਸਪੈਸ਼ਲ ਸਰਚ ਅਪਰੇਸ਼ਨ ਦੌਰਾਨ ਕਾਫੀ ਸ਼ੱਕੀ ਵਿਅਕਤੀਆਂ/ਤਸ਼ਕਰਾਂ ਦੀ ਚੈਕਿੰਗ ਕਰਕੇ ਉਹਨਾਂ ਦੀਆ ਮੌਜੂਦਾ
ਗਤੀਵਿਧੀਆਂ ਬਾਰੇ ਖੁਫੀਆ ਤੌਰ ਤੇ ਤਸਦੀਕ ਕੀਤੀ ਗਈ ਅਤੇ ਆਮ ਪਬਲਿਕ ਨੰ ੂ ਵੀ ਨਸ਼ਾ ਵਿਰੋਧੀ ਮੁਹਿੰਮ
ਵਿੱਚ ਪੁਲਿਸ ਦਾ ਸਾਥ ਦੇਣ ਲਈ ਜਾਗਰੂਕ ਕੀਤਾ ਗਿਆ। ਇਸੇ ਤਰ੍ਹਾਂ ਮਾਨਸਾ ਪੁਲਿਸ ਵੱਲੋਂ ਪਹਿਲਾਂ ਵੀ ਵਿਸੇਸ਼
ਮੁਹਿੰਮ ਆਰੰਭ ਕਰਕੇ ਰ ੋਜਾਨਾਂ ਹੀ ਗਸ਼ਤਾ, ਨਾਕਾਬ ੰਦੀਆ ਅਤੇ ਸਰਚ ਅਪਰੇਸ਼ਨ ਚਲਾ ਕੇ ਹੌਟ ਸਪੋਟ ਥਾਵਾਂ ਦੀ
ਸਰਚ ਕਰਵਾਈ ਜਾ ਰਹੀ ਹੈ। ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਕੇ ਬਰਾਮਦਗੀ ਕਰਵਾ ਕੇ ਕਾਨੂੰਨੀ
ਕਾਰਵਾਈ ਕੀਤੀ ਜਾ ਰਹੀ ਹੈ। ਮਾਨਸਾ ਪੁਲਿਸ ਵੱਲੋਂ ਨਸ਼ਿਆਂ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ
ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।


LEAVE A REPLY

Please enter your comment!
Please enter your name here