*ਪੰਜਾਬ ਦੇ ਖੇਮਕਰਨ ਸੈਕਟਰ ਵਿੱਚ ਦਾਖਲ ਹੋਏ ਦੋ ਪਾਕਿ ਡਰੋਨ, ਇੱਕ ਨੂੰ ਬੀਐਸਐਫ ਨੇ ਕੀਤਾ ਤਬਾਹ*

0
18

ਤਰਨ ਤਾਰਨ 04,ਸਤੰਬਰ (ਸਾਰਾ ਯਹਾਂ ਬਿਊਰੋ ਰਿਪੋਰਟ) : ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ ਅਤੇ ਨਾਪਾਕ ਕੋਸ਼ਿਸ਼ਾਂ ਨੂੰ ਰੋਕ ਨਹੀਂ ਰਿਹਾ ਹੈ। ਪਾਕਿਸਤਾਨੀ ਡਰੋਨਾਂ ਨੇ ਇੱਕ ਵਾਰ ਫਿਰ ਪੰਜਾਬ ਵਿੱਚ ਘੁਸਪੈਠ ਕੀਤੀ ਹੈ। ਸ਼ਨੀਵਾਰ ਨੂੰ ਅੰਤਰਰਾਸ਼ਟਰੀ ਸਰਹੱਦ ਤੋਂ ਦੋ ਡਰੋਨ ਇੱਕੋ ਸਮੇਂ ਦੇਖੇ ਗਏ। ਖੇਮਕਰਨ ਖੇਤਰ ਵਿੱਚ ਦੋ ਪਾਕਿਸਤਾਨੀ ਡਰੋਨ ਦੇਖੇ ਗਏ।

ਬੀਐਸਐਫ ਦੇ ਜਵਾਨਾਂ ਨੇ ਇੱਕ ਡਰੋਨ ਨੂੰ ਮਾਰ ਦਿੱਤਾ। ਪੂਰੇ ਇਲਾਕੇ ਵਿੱਚ ਸਰਚ ਆਪਰੇਸ਼ਨ ਜਾਰੀ ਹੈ। ਦੱਸਿਆ ਜਾਂਦਾ ਹੈ ਕਿ ਬੀਐਸਐਫ ਦੇ ਜਵਾਨਾਂ ਨੇ ਕਰੀਬ 50 ਰਾਊਂਡ ਫਾਇਰ ਕੀਤੇ। ਬੀਐਸਐਫ ਦੇ ਜਵਾਨਾਂ ਦੇ ਨਾਲ, ਪੰਜਾਬ ਪੁਲਿਸ ਦੇ ਜਵਾਨ ਵੀ ਤਲਾਸ਼ੀ ਮੁਹਿੰਮ ਵਿੱਚ ਲੱਗੇ ਹੋਏ ਹਨ।

ਬੀਤੀ ਰਾਤ ਹੀ ਬੀਐਸਐਫ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਵੱਲੋਂ ਘੁਸਪੈਠ ਜਾਂ ਡਰੋਨ ਭੇਜਣ ਦੀ ਕੋਈ ਕਾਰਵਾਈ ਹੋ ਸਕਦੀ ਹੈ। ਇਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਚੌਕਸੀ ਵਧਾ ਦਿੱਤੀ ਗਈ। ਸ਼ਨੀਵਾਰ ਸਵੇਰੇ ਦੋ ਡਰੋਨ ਰਾਜੋਕੇ ਪੋਸਟ ਦੇ ਕੋਲ ਸਰਹੱਦ ਪਾਰ ਤੋਂ ਭਾਰਤੀ ਪਾਸਿਓਂ ਦਾਖਲ ਹੁੰਦੇ ਵੇਖੇ ਗਏ। ਆਸਪਾਸ ਦੇ ਪਿੰਡ ਵਾਸੀ ਵੀ ਰਾਤ ਤੋਂ ਚੌਕਸ ਸੀ ਅਤੇ ਬੀਐਸਐਫ ਦੇ ਜਵਾਨਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

ਇਸ ਤੋਂ ਬਾਅਦ ਬੀਐਫਐਫ ਦੇ ਜਵਾਨਾਂ ਨੇ ਦੋਵਾਂ ਪਾਕਿਸਤਾਨੀ ਡਰੋਨਾਂ ‘ਤੇ ਗੋਲੀਬਾਰੀ ਕੀਤੀ। ਦੱਸਿਆ ਦਾ ਰਿਹਾ ਹੈ ਕਿ ਬੀਐਸਐਫ ਦੇ ਜਵਾਨਾਂ ਨੇ ਲਗਪਗ 50 ਰਾਊਂਡ ਫਾਇਰ ਕੀਤੇ ਅਤੇ ਇਸ ਦੌਰਾਨ ਉਹ ਇੱਕ ਡਰੋਨ ਨੂੰ ਮਾਰਨ ਵਿੱਚ ਕਾਮਯਾਬ ਰਹੇ। ਹਾਲਾਂਕਿ ਅਜੇ ਤੱਕ ਡਰੋਨ ਨੂੰ ਡੇਗਣ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਬੀਐਸਐਫ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਭਿੱਖੀਵਿੰਡ ਦੇ ਡੀਸੀਪੀ ਲਖਬੀਰ ਸਿੰਘ ਸੰਧੂ ਨੇ ਦੱਸਿਆ ਕਿ ਅਜੇ ਵੀ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ।

ਉਧਰ ਥਾਣਾ ਖਾਲੜਾ ਦੇ ਪਿੰਡ ਰਾਜੋਕੇ ਨੂੰ ਪੁਲਿਸ ਨੇ ਘੇਰ ਲਿਆ ਹੈ। ਬੀਐਸਐਫ ਨੂੰ ਪੱਟੀ ਪਾਲੋ, ਲਾਖਨਾ, ਮਦੱਰ ਮਥੁਰਾ ਭਾਗੀ, ਜਾਂ ਤਾਰਾ ਸਿੰਘ ਵਿੱਚ ਵੀ ਅਲਰਟ ਕੀਤਾ ਗਿਆ ਹੈ। ਬੀਐਸਐਫ ਦੇ ਜਵਾਨਾਂ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਦੇ ਨਾਲ ਪੂਰੇ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ।

LEAVE A REPLY

Please enter your comment!
Please enter your name here