*ਪੰਜਾਬ ਦਾ “LAW and ORDER” ਪਿਆ ਖੂਹ ਖਾਤੇ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਬਾਹਰ ਫਾਇਰਿੰਗ, ਇੱਕ ਨੌਜਵਾਨ ਦੀ ਮੌਤ*

0
87

01,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼)  : ਗੁਰਦਾਸਪੁਰ ਜ਼ਿਲ੍ਹੇ ਦੇ ਨੌਜਵਾਨ ਆਪਸ ‘ਚ ਭਿੜ ਗਏ। ਯੂਨੀਵਰਸਿਟੀ ਤੋਂ ਪੰਜ ਨੌਜਵਾਨਾਂ ਨੇ ਐਕਟਿਵਾ ‘ਤੇ ਆ ਰਹੇ ਦੋ ਨੌਜਵਾਨਾਂ ਦਾ ਪਿੱਛਾ ਕਰ ਰਹੇ ਸੀ। ਹਾਸਲ ਜਾਣਕਾਰੀ ਮੁਤਾਬਕ ਲੜਕੀ ਦੇ ਮਾਮਲੇ ‘ਚ ਇਹ ਤਕਰਾਰਬਾਜੀ ਹੋਈ। ਅਤੇ ਮਾਮਲਾ ਇੰਨਾ ਵੱਧ ਗਿਆ ਕਿ ਇੱਕ ਨੌਜਵਾਨ ਨੇ ਫਾਈਰਿੰਗ ਕਰ ਦਿੱਤੀ। ਜਿਸ ‘ਚ ਦੋ ਫਾਇਰ ਜ਼ਮੀਨ ‘ਤੇ ਕੀਤੇ ਗਏ ਅਤੇ ਇੱਕ ਫਾਇਰ ਵਿਰੋਧੀ ਧੀਰ ਦੇ ਨੌਜਵਾਨ ਦੇ ਪੇਟ ਵੱਲ ਕੀਤਾ ਗਿਆ।

ਇਸ ਹਮਲੇ ‘ਚ ਜ਼ਖ਼ਮੀ ਨੌਜਵਾਨ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਦੱਸ ਦਈਏ ਕਿ ਮੁਾਤਬਕ ਜ਼ਖ਼ਮੀ ਨੌਜਵਾਨ ਜੋ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ (ਅਮਨਦੀਪ ਹਸਪਤਾਲ) ‘ਚ ਜੇਰੇ ਇਲਾਜ ਹੈ, ਦੀ ਸ਼ਨਾਖਤ ਲਵਪ੍ਰੀਤ ਸਿੰਘ ਵਾਸੀ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ ਜਦਕਿ ਉਸ ਦਾ ਪਿੱਛਾ ਕਰਕੇ ਫਾਇਰਿੰਗ ਕਰਨ ਵਾਲੇ ਨੌਜਵਾਨ ਵੀ ਗੁਰਦਾਸਪੁਰ ਦੇ ਹੀ ਦੱਸੇ ਜਾ ਰਹੇ ਹਨ।

ਇਸ ਦੇ ਨਾਲ ਹੀ ਜ਼ਖ਼ਮੀ ਨੌਜਵਾਨ ਦੀ ਮੌਤ ਹੋ ਗਈ ਹੈ, ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ

LEAVE A REPLY

Please enter your comment!
Please enter your name here