ਪੰਜਾਬ ‘ਤੇ ਮੰਡਰਾ ਰਿਹਾ ਕੋਰੋਨਾਵਾਇਰਸ ਦਾ ਖ਼ਤਰਾ, ਮੁਹਾਲੀ ‘ਚ ਆਇਆ ਸ਼ੱਕੀ ਮਰੀਜ਼

0
28

ਮੁਹਾਲੀ: ਦੁਨੀਆ ਦੇ ਵੱਖੋ-ਵੱਖ ਦੇਸ਼ਾਂ ‘ਚੋਂ ਹੁੰਦਾ ਹੋਇਆ ਕੋਰੋਨਾਵਾਇਰਸ ਭਾਰਤ ਪਹੁੰਚ ਗਿਆ ਹੈ। ਭਾਰਤ ‘ਚ 13 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਤੋਂ ਬਾਅਦ ਹੁਣ ਮੁਹਾਲੀ ‘ਚ ਵੀ ਇੱਕ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ।

ਕੋਰੋਨਾਵਾਇਰਸ ਦੇ ਸ਼ੱਕੀ ਨੂੰ ਮੁਹਾਲੀ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਵਲੋਂ ਉਸ ਦੇ ਸਾਰੇ ਟੈਸਟ ਕੀਤੇ ਜਾ ਰਹੇ ਹਨ। ਇਹ ਨੌਜਵਾਨ ਅਮਰੀਕਾ ‘ਚ ਰਹਿੰਦਾ ਹੈ ਤੇ 28 ਫਰਵਰੀ ਨੂੰ ਹੀ ਮੁਹਾਲੀ ਆਇਆ ਸੀ।

ਇਹ ਵੀ ਪੜ੍ਹੋ:

ਹਾਸਲ ਜਾਣਕਾਰੀ ਮੁਤਾਬਕ ਇਹ ਵਿਅਕਤੀ ਅਮਰੀਕਾ ‘ਚ ਜਿਸ ਨਾਲ ਰਹਿੰਦਾ ਸੀ ਉਹ ਕੋਰੋਨਾਵਾਇਰਸ ਪੌਜ਼ਿਟਿਵ ਕੇਸ ਸੀ। ਜਿਸ ਕਰਕੇ ਉਹ ਆਪ ਹੀ ਹਸਪਤਾਲ ਟੈਸਟ ਕਰਵਾਉਣ ਲਈ ਪਹੁੰਚਿਆ। ਡਾਕਟਰਾਂ ਮੁਤਾਬਕ ਇਸ ‘ਚ ਕੋਰੋਨਾਵਾਇਰਸ ਦੇ ਸਾਰੇ ਲੱਛਣ ਪਾਏ ਜਾ ਰਹੇ ਹਨ

LEAVE A REPLY

Please enter your comment!
Please enter your name here