ਪੰਜਾਬ ਤੇ ਚੰਡੀਗੜ੍ਹ ‘ਚ ਰੈੱਡ ਅਲਰਟ, ਅਗਲੇ 2-3 ਦਿਨ ਰੱਖੋ ਆਪਣਾ ਬਚਾਅ

0
754

ਨਵੀਂ ਦਿੱਲੀ: ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਇਸ ਦੌਰਾਨ ਦੇਸ਼ ਦੇ ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਰਾਜਸਥਾਨ ਲਈ “ਰੈੱਡ” ਚੇਤਾਵਨੀ ਜਾਰੀ ਕੀਤੀ ਹੈ।

ਆਈਐਮਡੀ ਦੇ ਖੇਤਰੀ ਮੌਸਮ ਵਿਗਿਆਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਅਗਲੇ 2 ਤੋਂ 3 ਦਿਨਾਂ ਤੱਕ ਪਾਰਾ 47 ਡਿਗਰੀ ਸੈਲਸੀਅਸ ਤੱਕ ਜਾਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਗਰਮੀਆਂ ‘ਚ ਹੀਟਵੇਵ ਲਈ ‘ਰੈੱਡ’ ਚੇਤਾਵਨੀ ਦਿੱਤੀ ਗਈ ਹੈ।

ਇਸ ਸੀਜ਼ਨ ਵਿੱਚ, ਉੱਤਰ ਤੇ ਮੱਧ ਭਾਰਤ ਵਿੱਚ ਪਾਰਾ ਆਮ ਤੌਰ ‘ਤੇ ਉਸ ਢੰਗ ਨਾਲ ਨਹੀਂ ਵਧਿਆ ਕਿਉਂਕਿ ਅਪ੍ਰੈਲ ਵਿੱਚ ਕਾਫੀ ਵਾਰ ਮੀਂਹ ਪਿਆ ਸੀ ਜੋ ਮਈ ਦੇ ਅੱਧ ਤਕ ਜਾਰੀ ਰਿਹਾ। ਸ਼ਨੀਵਾਰ ਨੂੰ ਰਾਜਸਥਾਨ ਦੇ ਪੀਲਾਨੀ ‘ਚ ਪਾਰਾ 46.7 ਡੀਗਰੀ ਸੈਲਸੀਅਸ ਦਰਜ ਕੀਤਾ ਗਿਆ।

ਆਈਐਮਡੀ ਨੇ ਆਪਣੇ ਰੋਜ਼ਾਨਾ ਮੀਡੀਆ ਬੁਲੇਟਿਨ ਵਿੱਚ ਕਿਹਾ ਕਿ, “ਅਗਲੇ ਪੰਜ ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਵਿਦਰਭਾ ਤੇ ਤੇਲੰਗਾਨਾ ਵਿੱਚ ਕਈ ਇਲਾਕਿਆਂ ਨਾਲੋਂ ਭਾਰੀ ਹਿੱਟਵੇਵ ਦੀ ਸਥਿਤੀ ਬਹੁਤ ਸੰਭਾਵਤ ਹੈ।”

ਹੀਟਵੇਵ ਉਦੋਂ ਐਲਾਨ ਕੀਤੀ ਜਾਂਦੀ ਹੈ ਜਦੋਂ ਵੱਧ ਤੋਂ ਵੱਧ ਤਾਪਮਾਨ ਘੱਟੋ ਘੱਟ 40 ਡਿਗਰੀ ਸੈਲਸੀਅਸ ਹੁੰਦਾ ਹੈ ਤੇ ਆਮ ਤਾਪਮਾਨ ਤੋਂ 4.5 ਡਿਗਰੀ ਸੈਲਸੀਅਸ ਤੋਂ 6.4 ਡਿਗਰੀ ਸੈਲਸੀਅਸ ਹੁੰਦਾ ਹੈ। ਮੈਦਾਨੀ ਇਲਾਕਿਆਂ ਲਈ, ਹੀਟਵੇਵ ਉਦੋਂ ਐਲਾਨੀ ਜਾਂਦੀ ਹੈ ਜਦੋਂ ਅਸਲ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਹੁੰਦਾ ਹੈ ਤੇ ਗੰਭੀਰ ਹੀਟਵੇਵ ਉਦੋਂ ਐਲਾਨੀ ਜਾਂਦੀ ਹੈ ਜਦੋਂ ਇਹ 47 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਹੁੰਦਾ ਹੈ।
ਸ੍ਰੀਵਾਸਤਵ ਨੇ ਕਿਹਾ ਕਿ ਰੈੱਡ ਚਿਤਾਵਨੀ ਇਸ ਕਾਰਨ ਜਾਰੀ ਕੀਤੀ ਗਈ ਹੈ ਤਾਂ ਕਿ ਲੋਕ ਸਾਵਧਾਨ ਰਹਿਣ ਤੇ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਬਾਹਰ ਨਾ ਨਿਕਲਣ। ਇਸ ਵਕਤ ਗਰਮੀ ਦੀ ਤੀਬਰਤਾ ਸਭ ਤੋਂ ਵੱਧ ਹੁੰਦੀ ਹੈ। ਇਸ ਗਰਮੀ ਤੋਂ 28 ਮਈ ਤੋਂ ਬਾਅਦ ਹੀ ਰਾਹਤ ਮਿਲਣ ਦੀ ਉਮੀਦ ਹੈ। ਜਦੋਂ ਇੱਕ ਪੱਛਮੀ ਗੜਬੜ ਨਾਲ ਮੀਂਹ ਦੀ ਆਮਦ ਹੋਵੇਗੀ।

LEAVE A REPLY

Please enter your comment!
Please enter your name here