ਗਦਰ ਲਹਿਰ ਦੇ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਕੁਰਬਾਨੀ ਨੌਜਵਾਨ ਪੀੜੀ ਅਤੇ ਸਮਾਜ ਲਈ ਸੇਧ -ਚੌਹਾਨ/ ਧੰਨਾ ਮੱਲ

0
7

ਮਾਨਸਾ 24ਮਈ  (ਸਾਰਾ ਯਹਾ/ ਹੀਰਾ ਸਿੰਘ ਮਿੱਤਲ ) ਗਦਰ ਲਹਿਰ ਦੇ ਨਾਇਕ ਸਹੀਦ ਕਰਤਾਰ ਸਿੰਘ ਸਰਾਭਾ ਦਾ 124ਵਾਂ ਜਨਮ ਦਿਨ ਤੇਜਾ ਸਿੰਘ ਸੁੰਤਤੰਰ ਭਵਨ ਵਿਖੇ ਸੀ.ਪੀ.ਆਈ. ਦੇ ਜਿਲਾ ਸਕੱਤਰ ਕਾਮਰੇਡ ਕਿ੍ਸਨ ਚੌਹਾਨ ,ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਅਤੇ ਸੀ.ਪੀ.ਆਈ.ਦੇ ਸਹਿਰੀ ਸਕੱਤਰ ਰਤਨ ਭੋਲਾ ਦੀ ਅਗਵਾਈ ਹੇਠ ਮਨਾਇਆ ਗਿਆ ਇਸ ਸਮੇਂ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੰਗਰੇਜ ਹਕੂਮਤ ਦੇ ਖਿਲਾਫ ਅਤੇ ਦੇਸ ਦੀ ਅਜਾਦੀ ਲਈ ਨੌਜਵਾਨ ਕਰਤਾਰ ਸਿੰਘ ਸਰਾਭਾ ਦੀ ਅਗਵਾਈ ਹੇਠ ਗਦਰ ਪਾਰਟੀ ਦਾ ਗਠਨ ਕਰਕੇ ਗੋਰਿਆਂ ਨੂੰ ਦੇਸ ਵਿੱਚੋ ਕੱਢਣ ਲਈ ਸੰਘਰਸ਼ ਦਾ ਬਿਗਲ ਵਜਾਇਆ ਗਿਆ ਅਤੇ ਅਨੇਕਾਂ ਗਦਰੀ ਯੋਧਿਆਂ ਅਤੇ ਇਨਕਲਾਬੀਆਂ ਨੇ ਦੇਸ ਲਈ ਕੁਰਬਾਨੀਆਂ ਕੀਤੀਆਂ,17 ਸਾਲਾ ਨੌਜਵਾਨ ਸਰਾਭਾ ਜਿੱਥੇ ਦੇਸ ਦੀ ਅਗਵਾਈ ਹੇਠ ਦੇਸ ਦੀ ਅਜਾਦੀ, ਮਾੜੇ ਰਾਜਨੀਤਕ ਪ੍ਰਬੰਧ ਸਿੱਖਿਆ,ਸਿਹਤ ਅਤੇ ਰੁਜ਼ਗਾਰ ਦੀ ਮੰਗ ਕਰ ਰਹੇ ਸੀ ਅੱਜ ਲੋੜ ਹੈ ਨੌਜਵਾਨ ਵਰਗ ਅਤੇ ਸਮਾਜ ਨੂੰ ਲੁੱਟਣ ਵਾਲੀ ਜਮਾਤ ਅਤੇ ਦੇਸ ਵਿੱਚ ਭਾਈਚਾਰਕ ਵੰਡ ਪਾਉਣ ਵਾਲੇ ਰਾਜਨੀਤਕ ਢਾਂਚੇ ਦੇ ਖਿਲਾਫ਼ ਅਤੇ ਸਮਾਜਿਕ ਬਰਾਬਰਤਾ ਲਈ ਦੂਸਰੀ ਅਜਾਦੀ ਵਿੱਚ ਕੁੱਦਣ ਲਈ ਸਾਮਰਾਜੀ ਤਾਕਤਾਂ ਦੇ ਖਿਲਾਫ਼ ਅਤੇ ਲੁੱਟ ਨੂੰ ਰੋਕਣ ਲਈ ਏਕਤਾ ਅਤੇ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਚਾਹੀਦਾ ਹੈ ਇਸ ਸਮੇਂ ਹੋਰਨਾਂ ਤੋਂ ਇਲਾਵਾ   ਕਾਕਾ ਸਿੰਘ, ਗੁਲਾਬ ਸਿੰਘ, ਹਰਮਨ ਸਿੰਘ ਆਦਿ ਵੀ ਮੌਜੂਦ ਸਨ।ਜਾਰੀ ਕਰਤਾ 

LEAVE A REPLY

Please enter your comment!
Please enter your name here