*ਪੰਜਾਬ ‘ਚ 46 ਅਧਿਕਾਰੀਆਂ ਦੇ ਤਬਾਦਲੇ, ਫ਼ਿਰੋਜ਼ਪੁਰ ਤੇ ਫ਼ਤਿਹਗੜ੍ਹ ਸਾਹਿਬ ‘ਚ ਬਦਲੇ ਡੀਸੀ*

0
73

ਚੰਡੀਗੜ੍ਹ 01,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਇੱਕ ਵੱਡੇ ਪ੍ਰਸ਼ਾਸਨਿਕ ਫੇਰਬਦਲ ਵਿੱਚ ਪੰਜਾਬ ਸਰਕਾਰ ਨੇ 16 ਆਈਏਐਸ, 1 ਆਈਆਰਟੀਐਸ ਤੇ 29 ਪੀਸੀਐਸ ਅਧਿਕਾਰੀਆਂ ਸਮੇਤ 46 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਵਿੱਚ ਫਿਰੋਜ਼ਪੁਰ ਤੇ ਫਤਿਹਗੜ੍ਹ ਸਾਹਬ ਦੇ ਡੀਸੀ ਬਦਲੇ ਗਏ ਹਨ।

ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਤੇ ਬਾਦਲ ਪਰਿਵਾਰ ਦੇ ਗੜ੍ਹ ਮੰਨੇ ਜਾਂਦੇ ਬਠਿੰਡਾ ਵਿੱਚ ਵੀ ਨਗਰ ਨਿਗਮ ਦਾ ਕਮਿਸ਼ਨਰ ਬਦਲ ਦਿੱਤਾ ਗਿਆ ਹੈ। ਪੰਜਾਬ ਚੋਣਾਂ ਵਿੱਚ ਕੁਝ ਮਹੀਨੇ ਬਾਕੀ ਹਨ। ਅਜਿਹੇ ‘ਚ ਨਿਗਮ ਕਮਿਸ਼ਨਰਾਂ ਦੇ ਤਬਾਦਲੇ ਨੂੰ ਕਾਂਗਰਸ ਦੀ ਸ਼ਹਿਰੀ ਖੇਤਰ ‘ਤੇ ਹਾਵੀ ਹੋਣ ਦੀ ਕੋਸ਼ਿਸ਼ ਨਾਲ ਜੋੜਿਆ ਜਾ ਰਿਹਾ ਹੈ।

ਇਹ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਚੋਣ ਲੜ ਰਹੇ ਹਨ। ਇਸ ਵਾਰ ਉਹ ਆਪਣੀ ਪਾਰਟੀ ਬਣਾ ਕੇ ਚੋਣ ਮੈਦਾਨ ਵਿੱਚ ਉਤਰਨਗੇ। ਜਦੋਂਕਿ ਬਠਿੰਡਾ ਤੋਂ ਬਾਦਲ ਦੀ ਨੂੰਹ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਐਮਪੀ ਇਸ ਸੀਟ ‘ਤੇ ਵਿਧਾਇਕਾਂ ਦੀ ਜਿੱਤ ਉਨ੍ਹਾਂ ਦੇ ਵੱਕਾਰ ਨਾਲ ਵੀ ਜੁੜੀ ਹੋਈ ਹੈ। ਇਸੇ ਲਈ ਕਾਂਗਰਸ ਸ਼ਹਿਰੀ ਵੋਟ ਬੈਂਕ ਨੂੰ ਸੰਭਾਲਣ ਲਈ ਨਵੇਂ ਅਧਿਕਾਰੀ ਤਾਇਨਾਤ ਕਰ ਰਹੀ ਹੈ।

ਇਨ੍ਹਾਂ ਆਈਏਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾਣ

ਅਨੁਰਾਗ ਅਗਰਵਾਲ: ਵਧੀਕ ਮੁੱਖ ਸਕੱਤਰ ਕਮ ਵਿੱਤੀ ਕਮਿਸ਼ਨਰ ਸਹਿਕਾਰਤਾ

ਏ ਵੇਣੂ ਪ੍ਰਸਾਦ: ਵਧੀਕ ਮੁੱਖ ਸਕੱਤਰ, ਸੰਸਦੀ ਮਾਮਲੇ ਅਤੇ ਟੈਕਸ, ਸੀਐਮਡੀ ਪਾਵਰਕਾਮ

ਦਲੀਪ ਕੁਮਾਰ: ਪ੍ਰਮੁੱਖ ਸਕੱਤਰ, ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ, ਰੁਜ਼ਗਾਰ ਅਤੇ ਜਨਰੇਸ਼ਨ, ਮਿਸ਼ਨ ਡਾਇਰੈਕਟਰ ਤੰਦਰੁਸਤ ਪੰਜਾਬ, ਪ੍ਰਮੁੱਖ ਰੈਜ਼ੀਡੈਂਟ ਕਮਿਸ਼ਨਰ, ਪੰਜਾਬ ਭਵਨ, ਨਵੀਂ ਦਿੱਲੀ

ਡੀਪੀਐਸ ਖਰਬੰਦਾ: ਡਾਇਰੈਕਟਰ, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ।

ਭੁਪਿੰਦਰ ਸਿੰਘ: ਐਮ.ਡੀ., ਪੰਜਾਬ ਵੇਅਰਹਾਊਸ ਕਾਰਪੋਰੇਸ਼ਨ

ਅਮਿਤ ਕੁਮਾਰ: ਵਿਸ਼ੇਸ਼ ਸਕੱਤਰ, ਮੈਡੀਕਲ ਸਿੱਖਿਆ ਅਤੇ ਖੋਜ

ਦਵਿੰਦਰ ਸਿੰਘ: ਡੀਸੀ, ਫ਼ਿਰੋਜ਼ਪੁਰ

ਐਨ.ਐਸ. ਸ੍ਰੀਨਿਵਾਸਨ: ਵਿਸ਼ੇਸ਼ ਸਕੱਤਰ, ਗ੍ਰਹਿ ਮਾਮਲੇ ਅਤੇ ਨਿਆਂ

ਵਿਨੀਤ ਕੁਮਾਰ: ਨਗਰ ਨਿਗਮ ਕਮਿਸ਼ਨਰ, ਪਟਿਆਲਾ

ਸੁਰਭੀ ਮਲਿਕ: ਐਮਡੀ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਸੀਈਓ ਸਟੇਟ ਹੈਲਥ ਏਜੰਸੀ

ਪੂਨਮਦੀਪ ਕੌਰ: ਡੀਸੀ, ਫਤਿਹਗੜ੍ਹ ਸਾਹਿਬ

ਜਸਪ੍ਰੀਤ ਸਿੰਘ: ਏਡੀਸੀ, ਫਿਰੋਜ਼ਪੁਰ

ਪਰਮਜੀਤ ਸਿੰਘ: ਡਾਇਰੈਕਟਰ, ਸਟੇਟ ਟਰਾਂਸਪੋਰਟ

ਉਪਕਾਰ ਸਿੰਘ: ਡੀਪੀਆਈ, ਕਾਲਜ

ਆਕਾਸ਼ ਬਾਂਸਲ: ਐਸਡੀਐਮ, ਤਲਵੰਡੀ ਸਾਬੋ

ਨਿਰਮਲ ਆਸਪਾਨ : ਐਸਡੀ.ਐਮ, ਜੈਤੋ

LEAVE A REPLY

Please enter your comment!
Please enter your name here