*ਪੰਜਾਬ ‘ਚ ਹੋਰ ਗਹਿਰਾਇਆ ਬਿਜਲੀ ਸੰਕਟ, ਤਲਵੰਡੀ ਸਾਬੋ ਦੇ ਥਰਮਲ ਪਲਾਂਟ ਦਾ ਤੀਜਾ ਯੂਨਿਟ ਵੀ ਬੰਦ*

0
49

ਮਾਨਸਾ 09,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਤਲਵੰਡੀ ਸਾਬੋ ਦੇ ਥਰਮਲ ਪਲਾਂਟ ਦਾ ਤੀਜਾ ਯੂਨਿਟ ਵੀ ਬੰਦ ਹੋ ਗਿਆ ਹੈ। ਅੱਜ ਦੁਪਹਿਰ ਸਮੇਂ ਇਸ ਨੇ ਬਿਜਲੀ ਪੈਦਾ ਕਰਨੀ ਬੰਦ ਕਰ ਦਿੱਤੀ। ਦੱਸ ਦਈਏ ਕਿ ਉੱਤਰੀ ਭਾਰਤ ਦੇ ਸਭ ਤੋਂ ਵੱਡੇ 1980 ਮੈਗਾਵਾਟ ਦੀ ਸਮਰੱਥਾ ਵਾਲੇ ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ‘ਚ ਸਥਿਤ ਇਸ ਥਰਮਲ ਪਲਾਂਟ ‘ਚ 3 ਯੂਨਿਟ ਹਨ ਅਤੇ ਹੋਰ ਯੂਨਿਟ ਦੀ ਬਿਜਲੀ ਪੈਦਾ ਕਰਨ ਦੀ ਸਮਰੱਥਾ 660 ਮੈਗਾਵਾਟ ਹੈ। ਜ਼ਿਕਰਯੋਗ ਹੈ ਕਿ ਪਲਾਂਟ ਦਾ ਪਹਿਲਾ ਯੂਨਿਟ ਮਾਰਚ ਮਹੀਨੇ ਤੋਂ ਬੰਦ ਪਿਆ ਹੈ ਜਦਕਿ ਦੂਜਾ 4 ਜੁਲਾਈ ਤੋਂ ਬੰਦ ਹੈ, ਜੋ ਅਜੇ ਤੱਕ ਠੀਕ ਨਹੀਂ ਹੋਏ।

ਦੱਸ ਦਈਏ ਕਿ ਨਿੱਜੀ ਖੇਤਰ ਦੇ ਇਸ 1980 ਮੈਗਾਵਾਟ ਦੀ ਸਮੱਰਥਾ ਵਾਲੇ ਪਲਾਂਟ ਦਾ ਕੁੱਲ ਉਤਪਾਦਨ ਘੱਟ ਕੇ ਸਵਾ ਤਿੰਨ ਸੌ ਮੈਗਾਵਾਟ ਦੇ ਹੀ ਕਰੀਬ ਰਹਿ ਗਿਆ ਹੈ। ਇਸ ਦੇ ਦੋ ਯੂਨਿਟ ਪਹਿਲਾਂ ਹੀ ਬੰਦ ਹਨ। ਭਾਵੇਂ ਦੋ ਨੰਬਰ ਯੂਨਿਟ 660 ਮੈਗਾਵਾਟ ਸਮਰਥਾ ਆਧਾਰਿਤ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਕਿਸੇ ਤਕਨੀਕੀ ਨੁਕਸ ਕਰਕੇ ਇਸ ਦੀ ਪੈਦਾਵਾਰ ਮਨਫ਼ੀ ਹੋ ਰਹੀ ਹੈ ਅਤੇ ਅੱਜ ਦੁਪਹਿਰ ਤੱਕ ਇਸ ਦੀ ਪੈਦਾਵਾਰ ਘੱਟਕੇ ਇੱਕ ਵਾਰ ਅੱਧਿਓਂ ਵੀ ਘੱਟ 325 ਮੈਗਵਾਟ ਹੀ ਰਹਿ ਗਈ ਸੀ।

ਪਾਵਰਕੌਮ ਵੱਲੋਂ ਤਲਵੰਡੀ ਸਾਬੋ ਪਲਾਂਟ ਨੂੰ ਕੱਲ੍ਹ ਯੂਨਿਟਾਂ ਦੀ ਬੰਦੀ ਦੇ ਮਾਮਲੇ ’ਤੇ ਜ਼ੁਰਮਾਨੇ ਦਾ ਨੋਟਿਸ ਵੀ ਭੇਜਿਆ ਗਿਆ ਹੈ। ਇਹ ਨੋਟਿਸ ਤਿੰਨ ਨੰਬਰ ਯੂਨਿਟ ਦੇ ਮਾਮਲੇ ’ਚ ਭੇਜਿਅ ਗਿਆ ਸੀ ਪਰ ਪਾਵਰਕੌਮ ਦੇ ਮੁੱਖ ਦਫ਼ਤਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਾਵਰ ਮੈਨੇਜਮੈਂਟ ਵੱਲੋਂ ਹੁਣ ਕਈ ਦਿਨਾਂ ਤੋਂ ਬੰਦ ਇੱਕ ਨੰਬਰ ਯੂਨਿਟ ਸਬੰਧੀ ਵੀ ਤਲਵੰਡੀ ਸਾਬੋ ਪਲਾਂਟ ਨੂੰ ਨੋਟਿਸ ਭੇਜਿਆ ਜਾਵੇਗਾ। ਪਾਵਰ ਮੈਨੇਜਮੈਂਟ ਤਲਵੰਡੀ ਸਾਬੋ ਪਲਾਂਟ ਦੇ ਰਵਈਏ ਤੋਂ ਕਾਫੀ ਨਾਖੁਸ਼ ਹੈ। ਤਲਵੰਡੀ ਸਾਬੋ ਪਲਾਂਟ ਵੱਲੋਂ ਮੁੱਖ ਦਫ਼ਤਰ ਨਾਲ ਤਾਲਮੇਲ ਰੱਖਣ ਤੋਂ ਵੀ ਗੁਰੇਜ਼ ਕੀਤਾ ਜਾ ਰਿਹਾ ਹੈ। ਸੀਐੱਮਡੀ ਏਵੇਣੂ ਪ੍ਰਸਾਦ ਮੁਤਾਬਿਕ ਉਮੀਦ ਹੈ ਕਿ ਦੋਵੇਂ ਬੰਦ ਯੂਨਿਟਾਂ ਨੂੰ ਜਲਦੀ ਚਲਾ ਲਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਵੀ ਥਰਮਲ ਪਲਾਂਟ ਦਾ ਯੂਨਿਟ ਖ਼ਰਾਬ ਹੋ ਗਿਆ ਸੀ ਅਤੇ ਉਸ ਨੂੰ ਠੀਕ ਕਰਨ ਦੇ ਲਈ ਤਿੰਨ ਘੰਟੇ ਲੱਗੇ ਸੀ ਜਿਸ ਨੂੰ ਬਾਅਦ ਵਿੱਚ ਠੀਕ ਕਰਕੇ ਵਰਤਣਯੋਗ ਹਾਲਤ ਵਿੱਚ ਲਿਆਇਆ ਗਿਆ ਸੀ ਅਤੇ ਬਿਜਲੀ ਪੈਦਾਵਾਰ ਸ਼ੁਰੂ ਕਰ ਦਿੱਤੀ ਗਈ ਸੀ।

ਦੱਸ ਦਈਏ ਕਿ ਬਿਜਲੀ ਸੰਕਟ ਕਾਰਨ ਲੋਕ ਪਹਿਲਾਂ ਹੀ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ ਉੱਥੇ ਹੀ ਬਿਜਲੀ ਦੇ ਲੰਮੇ ਲੰਮੇ ਕੱਟਾਂ ਕਾਰਨ ਝੋਨੇ ਦੀ ਫਸਲ ਵੀ ਸੁੱਕ ਰਹੀ ਹੈ ਤੇ ਹੁਣ ਪੰਜਾਬ ’ਤੇ ਇੱਕ ਹੋਰ ਵੱਡਾ ਬਿਜਲੀ ਸੰਕਟ ਮੰਡਰਾ ਰਿਹਾ ਹੈ।

LEAVE A REPLY

Please enter your comment!
Please enter your name here