*ਪੰਜਾਬ ‘ਚ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਅਲਰਟ, ਬਿਆਸ ਦਰਿਆ ਦੇ ਨੇੜਲੇ ਪਿੰਡਾਂ ਨੂੰ ਇਹ ਸਲਾਹ*

0
108

ਚੰਡੀਗੜ੍ਹ  30,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼ ) : ਸੂਬੇ ਅੰਦਰ ਮੌਨਸੂਨ (Monsoon) ਪੂਰੀ ਤਰ੍ਹਾਂ ਐਕਟਿਵ ਹੈ।ਜਿੱਥੇ ਮੀਂਹ (Rain) ਨਾਲ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਮੀਂਹ ਕਾਰਨ ਕਈ ਥਾਂ ਲੋਕਾਂ ਨੂੰ ਪੇਰਸ਼ਾਨੀਆਂ ਵੀ ਚੱਲਣੀਆਂ ਪੈ ਰਹੀਆਂ ਹਨ।ਇਸ ਦੇ ਚੱਲਦੇ ਸ਼ੁੱਕਰਵਾਰ ਨੂੰ 12 ਜ਼ਿਲ੍ਹਿਆਂ ‘ਚ ਬਾਰਿਸ਼ ਦਰਜ ਕੀਤੀ ਗਈ ਜਦਕਿ ਬਾਕੀ ਜ਼ਿਲ੍ਹਿਆਂ ‘ਚ ਹਲਕੀ ਬੂੰਦਾਬਾਂਦੀ ਅਤੇ ਬੱਦਲਵਾਈ ਜਾਰੀ ਰਹੀ।

ਮੌਸਮ ਵਿਭਾਗ ਮੁਤਾਬਕ ਸਭ ਤੋਂ ਜ਼ਿਆਦਾ ਮੀਂਹ ਪਟਿਆਲਾ, ਪਠਾਨਕੋਟ, ਲੁਧਿਆਣਾ, ਬਰਨਾਲਾ, ਫਿਰੋਜ਼ਪੁਰ, ਜਲੰਧਰ, ਅੰਮ੍ਰਿਤਸਰ ਅਤੇ ਮੁਹਾਲੀ  ਵਿਚ ਹੋਈ। ਉਥੇ ਹੀ ਹੁਣ ਅਗਲੇ 24 ਘੰਟਿਆਂ ਤੱਕ ਭਾਰੀ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਜਦਕਿ ਇਸ ਦੇ ਬਾਅਦ ਮੌਨਸੂਨ ਥੋੜਾ ਵੀਕ ਹੋ ਜਾਏਗਾ।ਇਸ ਤੋਂ ਬਾਅਦ ਸੂਬੇ ‘ਚ ਅਗਸਤ ਮਹੀਨੇ ‘ਚ ਵੀ ਚੰਗਾ ਮੀਂਹ ਪੈਣ ਦੀ ਉਮੀਦ ਹੈ। ਸੂਬੇ ‘ਚ ਇਸ ਸਮੇਂ 1 ਜੂਨ ਤੋਂ ਲੈ ਕੇ 29 ਜੁਲਾਈ ਤੱਕ 227 mm ਬਰਸਾਤ ਰਿਕਾਰਡ ਹੋਈ ਹੈ। ਜੋ ਆਮ ਦੇ ਮੁਕਾਬਲੇ 28 mm ਵੱਧ ਹੈ।

ਪੰਜਾਬ ਦੇ ਤਿੰਨ ਜ਼ਿਲ੍ਹੇ ਮੋਗਾ, ਮਾਨਸਾ ਅਤੇ ਹੁਸ਼ਿਆਰਪੁਰ ਅਜਿਹੇ ਹਨ ਜਿੱਥੇ 53 ਫੀਸਦੀ ਤਕ ਘੱਟ ਮੀਂਹ ਪਿਆ ਹੈ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਪਾਰਾ 31 ਡਿਗਰੀ ਅਤੇ ਘੱਟੋ-ਘੱਟ ਪਾਰਾ 26 ਡਿਗਰੀ ਰਿਕਾਰਡ ਕੀਤਾ ਗਿਆ। ਦੂਜੇ ਪਾਸੇ ਬਿਆਸ ਦਰਿਆ ‘ਚ ਪਾਣੀ ਦਾ ਪੱਧਰ ਵਧਣ ਨਾਲ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਹੇਠਲੇ ਪਿੰਡਾਂ ਵਿਚ ਰਹਿਣ ਵਾਲੇ ਲੋਕ ਨੂੰ ਉੱਚੀਆਂ ਥਾਵਾਂ ’ਤੇ ਜਾਣ ਲਈ ਆਖਿਆ ਗਿਆ ਹੈ ਤਾਂ ਜੋ ਜਾਨੀ ਨੁਕਸਾਨ ਦਾ ਬਚਾਅ ਹੋ ਸਕੇ।

LEAVE A REPLY

Please enter your comment!
Please enter your name here