
ਚੰਡੀਗੜ੍ਹ 9 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) : ਪਿਛਲੇ ਕਈ ਦਿਨਾਂ ਤੋਂ ਪੈ ਰਹੀ ਰਿਕਾਰਡ ਤੋੜ ਗਰਮੀ ਤੋਂ ਪੰਜਾਬ ਦੇ ਲੋਕਾਂ ਨੂੰ ਹਲਕੀ ਜਿਹੀ ਰਾਹਤ ਮਿਲੀ।

ਅੱਜ ਸ਼ਾਮ ਮੌਸਮ ਨੇ ਇੱਕ ਵਾਰ ਫਿਰ ਲਈ ਕਰਵਟ।

ਸੂਬੇ ਦੇ ਕਈ ਇਲਾਕਿਆਂ ‘ਚ ਤੇਜ਼ ਹਨ੍ਹੇਰੀ ਤੋਂ ਬਾਅਦ ਹਲਕੀ ਬੂੰਦਾਬਾਦੀ ਨਾਲ ਠੰਡਕ ਮਹਿਸੂਸ ਕੀਤੀ ਗਈ।

ਵੱਧ ਰਹੀ ਹੀਟਵੇਵ ਤੋਂ ਪੰਜਾਬ ਦੇ ਲੋਕ ਰਾਹਤ ਮਹਿਸੂਸ ਕਰ ਰਹੇ ਹਨ।

ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਤਾਪਮਾਨ 45 ਡਿਗਰੀ ਤੱਕ ਪਹੁੰਚ ਚੁੱਕਾ ਸੀ।
