ਪੰਜਾਬ ‘ਚ ਅੱਜ 15 ਨਵੇਂ ਕੋਰੋਨਾ ਕੇਸ, ਸੰਕਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ 2060 ਹੋਈ

0
94

ਚੰਡੀਗੜ੍ਹ  (ਸਾਰਾ ਯਹਾ/ ਬਲਜੀਤ ਸ਼ਰਮਾ ) : ਪੰਜਾਬ ‘ਚ ਅੱਜ ਫੇਰ ਕੋਰੋਨਾਵਾਇਰਸ ਦੇ 15 ਨਵੇਂ ਕੇਸ ਸਾਹਮਣੇ ਆਏ ਹਨ।ਪਿਛਲੇ ਕੁੱਝ ਦਿਨਾਂ ‘ਚ ਕੋਵਿਡ-19 ਦੇ ਮਾਮਲਿਆਂ ਨੂੰ ਥੋੜ੍ਹੀ ਰੋਕ ਲੱਗੀ ਸੀ।ਜਿਸ ਨਾਲ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੇ ਰਾਹਤ ਦਾ ਸਾਹ ਲਿਆ ਸੀ। ਪਰ ਅੱਜ 15 ਨਵੇਂ ਮਾਮਲੇ ਆਉਣ ਨਾਲ ਇੱਕ ਵਾਰ ਫਿਰ ਪ੍ਰਸ਼ਾਸਨ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਐਤਵਾਰ ਨੂੰ ਪੰਜਾਬ ਦੇ ਕੋਰੋਨਾਵਾਇਰਸ ਮਰੀਜ਼ਾਂ ਦਾ ਅੰਕੜਾ 2060 ਹੋ ਗਿਆ ਹੈ।ਪਰ ਰਾਹਤ ਭਰੀ ਖਬਰ ਇਹ ਹੈ ਕਿ ਇਨ੍ਹਾਂ ‘ਚ ਸਿਰਫ 122 ਐਕਟਿਵ ਕੇਸ ਹਨ ਅਤੇ 1898 ਮਰੀਜ਼ ਸਿਹਤਯਾਬ ਹੋ ਗਏ ਹਨ।

ਅੱਜ ਅੰਮ੍ਰਿਤਸਰ ‘ਚ ਇੱਕ, ਪਠਾਨਕੋਟ ‘ਚ ਸੱਤ, ਜਲੰਧਰ ‘ਚ ਇੱਕ, ਗੁਰਦਾਸਪੁਰ ‘ਚ ਦੋ ਅਤੇ ਹੁਸ਼ਿਆਰਪੁਰ ‘ਚ ਚਾਰ ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਅੱਜ 28 ਵਿਅਕਤੀ ਸਿਹਤਯਾਬ ਹੋਣ ਤੋਂ ਬਾਅਦ ਡਿਸਚਾਰਜ ਕੀਤੇ ਗਏ ਹਨ।ਇਨ੍ਹਾਂ ਵਿੱਚੋਂ 18 ਲੁਧਿਆਣਾ, ਦੋ ਐਸਬੀਐਸ ਨਗਰ, ਦੋ ਪਟਿਆਲਾ, ਇੱਕ ਫਰੀਦਕੋਟ, ਤਿੰਨ ਫਾਜ਼ਿਲਕਾ ਅਤੇ ਦੋ ਮਾਨਸਾ ਤੋਂ ਸਿਹਤਯਾਬ ਹੋਏ ਹਨ।

ਸੂਬੇ ‘ਚ ਕੁੱਲ 66142 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 2060 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 3968 ਲੋਕਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।

ਸਿਹਤਯਾਬ ਹੋਏ ਮਰੀਜ਼ਾਂ ਦੀ ਗਿਣਤੀ- 1898
ਐਕਟਿਵ ਕੇਸ-122
ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ -40

LEAVE A REPLY

Please enter your comment!
Please enter your name here