ਪੰਜਾਬ ‘ਚ ਅਧਿਆਪਕਾਂ ਸਣੇ ਇਨ੍ਹਾਂ ਕਰਮੀਆਂ ਦਾ ਕਦੋਂ ਵੀ, ਕਿਤੇ ਵੀ ਹੋ ਸਕਦਾ ਤਬਾਦਲਾ

0
138

ਚੰਡੀਗੜ੍ਹ  (ਸਾਰਾ ਯਹਾ/ ਬਲਜੀਤ ਸ਼ਰਮਾ ) : ਪੰਜਾਬ ਸਰਕਾਰ ਨੇ ਐਜੂਕੇਸ਼ਨ ਪ੍ਰੋਵਾਈਡਰ, ਈਜੀਐਸ, ਏਆਈਈ, ਐਸਟੀਆਰ ਕਰਮੀਆਂ ਲਈ ਤਬਾਦਲਾ ਨੀਤੀ ਜਾਰੀ ਕਰ ਦਿੱਤੀ ਹੈ। ਇਹ ਨੀਤੀ ਐਸਐਏ, ਡੀਜੀਐਸਈ ਦੇ ਅਧੀਨ ਕੰਮ ਕਰ ਰਹੇ ਸਾਰੇ ਐਜੂਕੇਸ਼ਨ ਪ੍ਰੋਵਾਇਡਰ, ਈਜੀਐਸ, ਏਆਈਈ, ਐਸਟੀਆਰ ਕਰਮੀਆਂ ‘ਤੇ ਲਾਗੂ ਹੋਵੇਗੀ।

ਇਹ ਨੀਤੀ ਵਿੱਦਿਅਕ ਸੈਸ਼ਨ 2020-21 ਤੋਂ ਲਾਗੂ ਹੋਵੇਗੀ। ਇਨ੍ਹਾਂ ਨੂੰ ਪ੍ਰਸ਼ਾਸਨਿਕ ਆਧਾਰ ‘ਤੇ ਕਿਸੇ ਵੀ ਸਮੇਂ ਸੂਬੇ ‘ਚ ਕਿਤੇ ਵੀ ਭੇਜਿਆ ਜਾ ਸਕਦਾ ਹੈ। ਸਾਰੀਆਂ ਸਰਕਾਰੀਆਂ ਵਿੱਦਿਅਕ ਸੰਸਥਾਵਾਂ ਦੇ ਅਧਿਆਪਕਾਂ ਦੇ ਤਬਾਦਲੇ ਨੂੰ ਪੰਜ ਖੇਤਰਾਂ ‘ਚ ਵੰਡਿਆ ਗਿਆ ਹੈ।

ਆਮ ਤਬਾਦਲੇ ਸਾਲ ‘ਚ ਸਿਰਫ਼ ਇਕ ਵਾਰ ਹੀ ਕੀਤੇ ਜਾਣਗੇ। ਪੀਟੀਆਰ ਤੇ ਅਨੁਸ਼ਾਸਨਤਮਕ ਮਾਮਲਿਆਂ ‘ਚ ਸਾਲ ਦੌਰਾਨ ਕਿਸੇ ਵੀ ਸਮੇਂ ਸਰਕਾਰ ਵੱਲੋਂ ਤਬਾਦਲੇ ਕੀਤੇ ਜਾ ਸਕਦੇ ਹਨ। ਯੋਗ ਐਜੁਕੇਨ ਪ੍ਰੋਵਾਇਡਰ, ਈੀਐਸ, ਏਆਈਈ, ਐਸਟੀਆਰ ਕਰਮੀ ਹਰ ਸਾਲ 15 ਜਨਵਰੀ ਤੋਂ 15 ਫਰਵਰੀ ਤਕ ਆਪਣੇ ਮਨਪਸੰਦ ਸਕੂਲ ਦੀ ਚੋਣ ਆਨਲਾਈਨ ਜਮ੍ਹਾ ਕਰਾਉਣਗੇ। ਤਬਾਦਲੇ ਦੇ ਹੁਕਮ ਹਰ ਸਾਲ ਮਾਰਚ ਦੇ ਦੂਜੇ ਹਫ਼ਤੇ ਜਾਰੀ ਕੀਤੇ ਜਾਣਗੇ ਤੇ ਅਪ੍ਰੈਲ ਦੇ ਪਹਿਲੇ ਹਫ਼ਤੇ ‘ਚ ਜੁਆਇਨ ਕਰਨਾ ਪਵੇਗਾ।

LEAVE A REPLY

Please enter your comment!
Please enter your name here