*ਪੈਸਟੀਸਾਈਡ ਦੀਆਂ ਦੁਕਾਨਾਂ ਪੂਰਾ ਖੋਲ੍ਹਣ ਦੀ ਇਜਾਜ਼ਤ ਦੇਵੇ ਪ੍ਰਸ਼ਾਸਨ ਤਰਸੇਮ ਮਿੱਢਾ*

0
115

ਮਾਨਸਾ 28ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ ) ਪੈਸਟੀਸਾਈਡ ਬੀਜ ਖਾਦ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਮਿੱਢਾ ਨੇ ਸੋਸ਼ਲ ਮੀਡੀਆ ਰਾਹੀਂ ਐੱਸਐੱਸਪੀ ਮਾਨਸਾ ਦੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਬੇਨਤੀ ਕੀਤੀ ਹੈ। ਕਿ ਪੈਸਟੀਸਾਈਡ ਦੀਆਂ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ ਅੱਠ ਵਜੇ ਤੋਂ ਸ਼ਾਮ ਛੇ ਵਜੇ ਤੱਕ ਕੀਤਾ ਜਾਵੇ। ਅਤੇ ਪੂਰਾ ਹਫ਼ਤਾ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਪਹਿਲਾਂ ਹੀ ਕੋਰੋਨਾ ਕਾਰਨ ਨਰਮੇ ਦੀ ਬਿਜਾਈ ਦੱਸ ਦਿਨ ਲੇਟ ਹੋ ਚੁੱਕੀ ਹੈ। ਇਹ ਬਿਜਾਈ ਦਸ ਦਿਨ ਪਹਿਲਾਂ ਹੋਣੀ ਸੀ ਹੁਣ ਜਦੋਂ ਕਿਸਾਨ ਨਰਮੇ ਨੂੰ ਪਾਣੀ ਲਗਾ ਰਹੇ ਹਨ ਤਾਂ ਉਸ ਵਿੱਚ ਨਦੀਨ ਨਾਸ਼ਕ ਪੈਦਾ ਹੋ ਜਾਂਦੇ ਹਨ। ਜਿਨ੍ਹਾਂ ਲਈ ਸਪਰੇਅ ਦੀ ਲੋੜ ਪੈਂਦੀ ਹੈ ਪਰ ਜਦੋਂ ਦੁਕਾਨਾਂ ਹੀ ਨਹੀਂ ਖੁੱਲ੍ਹਦੀਆਂ ਤਾਂ ਨਦੀਨਾਂ ਦੇ ਨਰਮੇ ਵਿੱਚ ਹੋ ਜਾਣ ਤੋਂ ਬਾਅਦ ਉਹ ਦੁਬਾਰਾ ਖ਼ਤਮ ਨਹੀਂ ਹੁੰਦੇ ।ਜਿਸ ਕਾਰਨ ਕਿਸਾਨਾਂ ਨੂੰ ਬਹੁਤ ਨੁਕਸਾਨ ਹੋਵੇਗਾ ਇਸ ਤੋਂ ਇਲਾਵਾ ਆਉਂਦੇ ਦੱਸ ਦਿਨਾਂ ਤੋਂ ਝੋਨੇ ਦੀ ਬਿਜਾਈ ਵੀ ਸ਼ੁਰੂ ਹੋਣੀ ਹੈ ।ਜਿਸ ਲਈ ਕਿਸਾਨਾਂ ਨੂੰ ਰੇਅ ਅਤੇ ਹਰ ਤਰ੍ਹਾਂ ਦੀਆਂ ਦਵਾਈਆਂ ਦੀ ਜ਼ਰੂਰਤ ਪੈਣੀ ਹੈ ਪਰ ਦੁਕਾਨਾਂ ਇੱਕ ਵਜੇ ਤੱਕ ਖੋਲ੍ਹਣ ਕਰਕੇ ਉਹ ਇਹ ਸਾਰੀਆਂ ਦਵਾਈਆਂ ਨਹੀਂ ਲਿਜਾ ਸਕੇ ।ਜਿਸ ਕਾਰਨ ਜਿਥੇ ਝੋਨੇ ਦੀ ਬਿਜਾਈ ਲੇਟ ਹੋਵੇਗੀ ਉੱਥੇ ਕਿਸਾਨ ਅਤੇ ਵਪਾਰੀ ਵਰਗ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦਾ ਬਹੁਤ ਸਾਥ ਦਿੱਤਾ ਪਰ ਹੁਣ ਮਾਹੌਲ ਬਹੁਤ ਠੀਕ ਹੋ ਚੁੱਕਾ ਹੈ। ਇਸ ਲਈ ਸਨ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਸੋਮਵਾਰ ਤੋਂ ਸੋਮਵਾਰ ਤੱਕ ਰੋਜ਼ਾਨਾ ਸਵੇਰੇ ਅੱਠ ਤੋਂ ਛੇ ਵਜੇ ਤੱਕ ਦੁਕਾਨਾਂ ਖੋਲ੍ਹੀਆਂ ਜਾਣ। ਤਾਂ ਜੋ ਕਿਸਾਨ ਵਰਗ ਆਪਣੇ ਖੇਤੀ ਵਾਸਤੇ ਚਾਹੀਦੀਆਂ ਖਾਦ ਅਤੇ ਹੋਰ ਜ਼ਰੂਰੀ ਵਸਤਾਂ ਇਨ੍ਹਾਂ ਦੁਕਾਨਾਂ ਤੋਂ ਖ਼ਰੀਦ ਕਰ ਸਕੇ ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਬੇਸ਼ੱਕ ਸਭ ਵਰਗਾਂ ਨੂੰ ਨੁਕਸਾਨ ਹੋਇਆ ਹੈ। ਪਰ ਇਨ੍ਹਾਂ ਦਿਨਾਂ ਵਿੱਚ ਕਿਸਾਨ ਅਤੇ ਪੈਸਟੀਸਾਈਡ ਵਾਲਿਆਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਇਸ ਲਈ ਅਸੀਂ ਡਿਪਟੀ ਕਮਿਸ਼ਨਰ ਨੂੰ ਬੇਨਤੀ ਕਰਦੇ ਹਾਂ। ਕਿ ਸੋਮਵਾਰ ਤੋਂ ਬਚਾਅ ਰੱਖੋ ਬਾਜ਼ਾਰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਜਾਵੇ ਅਸੀਂ ਸੋਮਵਾਰ ਨੂੰ ਇੱਕ ਵਫ਼ਦ ਦੇ ਰੂਪ ਵਿਚ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਬੇਨਤੀ ਕਰਾਂਗੇ ਕਿ ਪੈਸਟੀਸਾਈਡ ਦੀਆਂ ਸਾਰੀਆਂ ਦੁਕਾਨਾਂ ਖੋਲ੍ਹੀਆਂ ਜਾਣ ਤਾਂ ਜੋ ਕਿਸਾਨ ਵਰਗ ਆਪਣੀਆਂ ਬਿਜਾਈ ਸਹੀ ਸਮੇਂ ਤੇ ਕਰ ਸਕੇ। ਅਤੇ ਉਹ ਬਾਜ਼ਾਰ ਵਿੱਚ ਆਰਾਮ ਨਾਲ ਆ ਕੇ ਖਾਦ ਅਤੇ ਦਵਾਈਆਂ ਖਰੀਦ ਸਕੇ ਕਿਉਂਕਿ ਕਿਸਾਨ ਵਰਗ ਲਈ ਇਹ ਸਮਾਂ ਬਹੁਤ ਜ਼ਰੂਰੀ ਹੁੰਦਾ ਹੈ ।ਕਿਉਂਕਿ ਇਸ ਸਮੇਂ ਬਿਜਾਈ ਕਰਨੀ ਹੁੰਦੀ ਹੈ ਇਸ ਲਈ ਸਾਨੂੰ ਦੁਕਾਨਾਂ ਖੋਲ੍ਹਣ ਦੀ ਇਜਾਜ਼ਤਦੇ ਦਿੱਤੀ ਜਾਵੇ ਤਾਂ ਜੋ ਕਿਸਾਨ ਵਰਗ ਅਸਾਨੀ ਨਾਲ ਆਪਣੀਆਂ ਫਸਲਾਂ ਦੀ ਬਿਜਾਈ ਕਰ ਸਕੇ ਕਿ ਹੁਣ ਕਾਫੀ ਸਹਿਰਾ ਵਿੱਚ ਦੁਕਾਨਾਂ ਦਾ ਟਾਇਮ 9ਵਜੇ 6ਤਕ ਦਾ ਸੋਮਵਾਰ ਤੋਂ ਕੀਤਾ ਗਿਆ ਹੈ ਅਤੇ ਨਾਲ ਹੀ ਹੁਣ ਫਸਲ ਦੀ ਬਿਜਾਈ ਦਾ ਖਾਸ ਸਮਾ ਹੈ ਜੀ,ਸੋ ਬੇਨਤੀ ਹੈ ਕਿ ਇਸ ਮੁਸਕਲ ਨੂੰ ਦੇਖਦੇ ਹੋਏ ਮਾਨਸਾ ਵਿਖੇ ਵੀ ਇਹੀ ਟਾਇਮ ਕੀਤਾ ਜਾਵੇ ਜੀ।

LEAVE A REPLY

Please enter your comment!
Please enter your name here