ਪੈਟਰੋਲ ਪੰਪ ਮਾਲਕ ਵੱਲੋਂ ਕਿਸਾਨਾਂ ਲਈ ਫਰੀ ਤੇਲ ਦਾ ਐਲਾਨ

0
68

ਬਠਿੰਡਾ 4,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਇੱਥੋਂ ਦੇ ਪਿੰਡ ਕਟਾਰ ਸਿੰਘ ਵਾਲਾ ਵਿੱਚ ਨਿੱਜੀ ਕੰਪਨੀ ਦੇ ਪੈਟਰੋਲ ਪੰਪ ਮਾਲਕ ਨੇ ਦਿੱਲੀ ਚੱਲ ਰਹੇ ਕਿਸਾਨ ਅੰਦੋਲਨ ਨੂੰ ਦੇਖਦਿਆਂ ਕਿਸਾਨਾਂ ਨੂੰ ਫਰੀ ਤੇਲ ਪਾਉਣ ਦਾ ਐਲਾਨ ਕੀਤਾ ਹੈ। ਦਿੱਲੀ ਜਾ ਰਹੇ ਕਿਸਾਨਾਂ ਤੇ ਆਮ ਲੋਕਾਂ ਨੇ ਪੰਪ ਮਾਲਕ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ।

ਦਿੱਲੀ ਵਿੱਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਜਿੱਥੇ ਹਰ ਇੱਕ ਵਰਗ ਕਿਸਾਨਾਂ ਦੀ ਹਮਾਇਤ ਕਰਨ ਉੱਤੇ ਉੱਤਰਿਆ ਹੋਇਆ ਹੈ, ਉਥੇ ਹੀ ਬਠਿੰਡਾ ਵਿੱਚ ਵੀ ਅਜਿਹਾ ਦੇਖਣ ਨੂੰ ਮਿਲਿਆ ਜਿਥੇ ਇੱਕ ਨਿੱਜੀ ਕੰਪਨੀ ਦੇ ਪੈਟਰੋਲ ਪੰਪ ਦੇ ਮਾਲਕ ਵੱਲੋਂ ਅਜਿਹਾ ਐਲਾਨ ਕੀਤਾ ਗਿਆ।

ਉਨ੍ਹਾਂ ਵੱਲੋਂ ਦਿੱਲੀ ਜਾ ਰਹੇ ਕਿਸਾਨਾਂ ਦੀਆਂ ਗੱਡੀਆਂ ਵਿੱਚ ਤੇਲ ਪਾਉਣਾ ਸ਼ੁਰੂ ਕੀਤਾ ਗਿਆ ਜਿਸ ਦੇ ਚੱਲਦੇ ਪੈਟਰੋਲ ਪੰਪ ਮਾਲਕ ਨੇ ਕਿਹਾ ਕਿ ਮੈਂ ਵੀ ਇੱਕ ਜ਼ਿਮੀਂਦਾਰ ਹਾਂ, ਜੋ ਕਿਸਾਨ ਅੰਦੋਲਨ ਚੱਲ ਰਿਹਾ ਹੈ ਮੇਰੇ ਮਨ ਵਿੱਚ ਵੀ ਆਇਆ ਕਿਸੇ ਨਾ ਕਿਸੇ ਤਰੀਕੇ ਇਨ੍ਹਾਂ ਦਾ ਸਾਥ ਦਿੱਤਾ ਜਾਵੇ। ਸੋ ਮੈਂ ਸੋਚਿਆ ਮੇਰਾ ਕਿੱਤਾ ਪੈਟਰੋਲ ਪੰਪ ਦਾ ਸੀ ਤੇ ਮੈਂ ਸੋਚਿਆ ਕਿਉਂ ਨਾ ਇਨ੍ਹਾਂ ਨੂੰ ਦਿੱਲੀ ਜਾਣ ਦੇ ਸਮੇਂ ਮੁਫਤ ਤੇਲ ਮੁਹੱਈਆ ਕਰਾਇਆ ਜਾਵੇ।

ਦੂਜੇ ਪਾਸੇ ਤੇਲ ਪਵਾਉਣ ਆਏ ਆਮ ਲੋਕਾਂ ਨੇ ਕਿਹਾ ਕਿ ਬਹੁਤ ਵਧੀਆ ਉਪਰਾਲਾ ਹੈ ਜੋ ਇਨ੍ਹਾਂ ਨੇ ਕੀਤਾ ਹੈ। ਸਾਡੀ ਹੋਰ ਲੋਕਾਂ ਨੂੰ ਵੀ ਇਹੀ ਅਪੀਲ ਹੈ ਕਿ ਹਰ ਕੋਈ ਕਿਸੇ ਨਾ ਕਿਸੇ ਤਰੀਕੇ ਕਿਸਾਨਾਂ ਦਾ ਸਾਥ ਜ਼ਰੂਰ ਦੇਵੇ।

LEAVE A REPLY

Please enter your comment!
Please enter your name here