ਪੁੱਤ ਦੇ ਵਿਆਹ ਦਾ ਸਾਮਾਨ ਖਰੀਦਣਾ ਆਈ ਮਾਂ ਦੀ ਸੜਕ ਹਾਦਸੇ ਵਿੱਚ ਮੌਤ

0
107

ਮਾਨਸਾ 28 ਫਰਵਰੀ (ਬਪਸ): ਸਥਾਨਕ ਘੱਗਰ ਦਰਿਆ ਦੇ ਪੁਲ ਨਜ਼ਦੀਕ ਇੱਕ ਭਿਆਨਕ ਹਾਦਸਾ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਪਰਮਜੀਤ ਕੌਰ (40) ਪਤਨੀ ਕੱਕੂ ਸਿੰਘ ਵਾਸੀ ਸੀਂਗੋ,  ਆਪਣੇ ਭਤੀਜੇ ਰਣਜੋਧ ਸਿੰਘ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਸਰਦੂਲਗੜ੍ਹ ਆ ਰਹੇ ਸਨ। ਜਾਣਕਾਰੀ ਮੁਤਾਬਕ ਇਕ ਦਿਨ ਬਾਅਦ ਉਨ੍ਹਾਂ ਦੇ ਪੁੱਤਰ ਸਤਨਾਮ ਸਿੰਘ ਫ਼ੌਜੀ ਜੋ ਕਿ ਉੱਤਰਾਖੰਡ ਵਿੱਚ ਡਿਊਟੀ ਕਰ ਰਿਹਾ ਹੈ, ਦੀ ਸ਼ਗਨ ਦਾ ਸਮਾਨ ਖਰੀਦਣ ਲਈ ਬਾਜ਼ਾਰ ਆ ਰਹੇ ਸਨ। ਅਚਾਨਕ ਇੱਕ ਤੇਜ਼ ਰਫਤਾਰ ਵਾਲਾ ਟਰੱਕ ਉੱਪਰ ਆ ਚੜ੍ਹਿਆ। ਜਿਸ ਕਾਰਨ ਪਰਮਜੀਤ ਕੌਰ ਦੀ ਮੌਕੇ ਤੇ ਮੌਤ ਹੋ ਗਈ ਉਨ੍ਹਾਂ ਦਾ ਭਤੀਜਾ ਰਣਜੋਧ ਸਿੰਘ ਵਾਲ ਵਾਲ ਬਚਿਆ। ਇਸ ਸਬੰਧੀ  ਸਬ ਇੰਸਪੈਕਟਰ ਨਾਜਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਣਜੋਧ ਸਿੰਘ ਦੇ ਬਿਆਨ ਦਰਜ ਕਰਨ ਉਪਰੰਤ ਅਣਪਛਾਤੇ ਟਰੱਕ ਡਰਾਈਵਰ ਉੱਪਰ ਧਾਰਾ ‘304 ਏ’ ਅਧੀਨ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here