*ਪੁਲਿਸ ਮੁਖੀ ਨੇ ਸਬ—ਡਵੀਜ਼ਨ ਮਾਨਸਾ ਦੇ ਥਾਣਿਆਂ ਦਾ ਸਰਸਰੀ ਦੌਰਾ ਕਰਕੇ ਦਿੱਤੇ ਦਿਸ਼ਾ ਨਿਰਦੇਸ਼*

0
172

ਮਾਨਸਾ 11,ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ
ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਹਿਕਮਾ ਪੁਲਿਸ ਦੇ ਕੰਮਕਾਜ਼ ਵਿੱਚ ਪ੍ਰਗਤੀ
ਲਿਆਉਣ ਲਈ ਉਹਨਾਂ ਵੱਲੋਂ ਅੱਜ ਸਬ—ਡਵੀਜ਼ਨ ਮਾਨਸਾ ਅਧੀਨ ਪੈਂਦੇ ਥਾਣਾ ਸਿਟੀ—1 ਮਾਨਸਾ,
ਸਿਟੀ—2 ਮਾਨਸਾ, ਥਾਣਾ ਸਦਰ ਮਾਨਸਾ ਅਤੇ ਸੀ.ਆਈ.ਏ. ਸਟਾਫ ਮਾਨਸਾ ਦਾ ਸਰਸਰੀ ਦੌਰਾ ਕਰਦੇ
ਹੋਏ ਥਾਣਾ ਦੀ ਸਾਫ—ਸਫਾਈ, ਬਿਲਡਿੰਗ ਦਾ ਨਿਰੀਖਣ, ਮਾਲਖਾਨੇ ਅਤੇ ਹਵਾਲਾਤ ਦੀ ਚੈਕਿੰਗ ਕੀਤੀ
ਗਈ। ਜਿਹਨਾ ਵੱਲੋਂ ਹਲਕਾ ਅਫਸਰ ਮਾਨਸਾ ਅਤੇ ਸਬੰਧਤ ਮੁੱਖ ਅਫਸਰ ਥਾਣਾ ਨੂੰ ਹਦਾਇਤ ਕੀਤੀ
ਗਈ ਕਿ ਬਿਲਡਿੰਗ ਥਾਣਾ ਦੀ ਸਫਾਈ ਅਤੇ ਰਿਕਾਰਡ ਦੀ ਸਾਂਭ—ਸੰਭਾਲ ਕੀਤੀ ਜਾਵੇ, ਫਾਈਲਾ ਅਤੇ
ਰਿਕਾਰਡ ਨੂੰ ਤਰਤੀਬਵਾਰ ਰੱਖਿਆ ਜਾਵੇ। ਥਾਣਿਆ ਦੇ ਆਹਾਤੇ ਵਿੱਚ ਖੜੇ ਮਾਲ ਮੁਕੱਦਮਿਆ ਦੇ
ਵਹੀਕਲਾਂ ਦਾ ਜਾਬਤੇ ਅਨੁਸਾਰ ਜਲਦੀ ਤੋਂ ਜਲਦੀ ਨਿਪਟਾਰਾ ਕਰਨ ਦੀ ਹਦਾਇਤ ਕੀਤੀ ਗਈ।
ਥਾਣਿਆਂ ਦੇ ਪੈਡਿੰਗ ਕੰਮਕਾਜ਼ ਬਾਰੇ ਮੁੱਖ ਅਫਸਰਾਨ ਪਾਸੋਂ ਪੁੱਛਿਆ ਗਿਆ ਅਤੇ ਉਹਨਾਂ ਨੂੰ ਜੇਰ
ਤਫਤੀਸ ਮੁਕੱਦਮਿਆਂ ਦਾ ਅੰਦਰ ਮਿਆਦ ਨਿਪਟਾਰਾ ਕਰਨ ਅਤੇ ਥਾਣਾ ਪੱਧਰ ਤੇ ਆਪਣੀਆ ਦੁੱਖ
ਤਕਲੀਫਾਂ ਲੈ ਕੇ ਆਉਣ ਵਾਲੀ ਪਬਲਿਕ ਦੀਆ ਦਰਖਾਸਤਾਂ ਦਾ ਜਲਦੀ ਨਿਪਟਾਰਾ ਕਰਕੇ ਪ੍ਰਾਰਥੀਆਂ
ਨੂੰ ਬਣਦਾ ਇੰਨਸਾਫ ਤੁਰੰਤ ਮੁਹੱਈਆ ਕਰਨ ਦੀ ਹਦਾਇਤ ਕੀਤੀ ਗਈ।

ਮੁੱਖ ਅਫਸਰਾਨ ਨੂੰ ਦਿਨ/ਰਾਤ ਦੀਆ ਗਸ਼ਤਾ ਤੇ ਨਾਕਾਬੰਦੀਆਂ ਅਸਰਦਾਰ ਢੰਗ ਨਾਲ
ਕਰਕੇ ਮਾੜੇ ਅਨਸਰਾ *ਤੇ ਕਰੜੀ ਨਿਗਰਾਨੀ ਰੱਖਣ, ਨਸਿ਼ਆਂ ਦਾ ਧੰਦਾ ਕਰਨ ਵਾਲਿਆਂ ਤੇ ਕਾਨੂੰਨੀ
ਕਾਰਵਾਈ ਕਰਕੇ ਇਲਾਕਾ ਵਿੱਚ ਨਸਿ਼ਆਂ ਦੀ ਮੁਕੰਮਲ ਰੋਕਥਾਮ ਕਰਨ, ਚੋਰੀ ਆਦਿ ਦੀਆ
ਵਾਰਦਾਤਾਂ ਤੇ ਕਾਬੂ ਪਾਉਣ, ਕੁਰੱਪਸ਼ਨ ਮੁਕਤ ਪ੍ਰਸਾਸ਼ਨ ਦੇਣ ਅਤੇ ਆਪਣੇ ਥਾਣਿਆਂ ਦੇ ਇਲਾਕਾ
ਅੰਦਰ ਅਮਨ ਤੇ ਕਾਨੂੰਨ ਵਿਵਸਥਾਂ ਨੂੰ ਹਰ ਹਾਲਤ ਵਿੱਚ ਬਰਕਰਾਰ ਰੱਖਣ ਦੀ ਹਦਾਇਤ ਕੀਤੀ
ਗਈ। ਇਸ ਮੌਕੇ ਸ੍ਰੀ ਗੁਰਸ਼ਰਨਜੀਤ ਸਿੰਘ ਡੀ.ਐਸ.ਪੀ. ਮਾਨਸਾ ਸਮੇਤ ਥਾਣਿਆ ਦੇ ਮੁੱਖ ਅਫਸਰਾਨ
ਅਤੇ ਇੰਚਾਰਜ ਸੀ.ਆਈ.ਏ. ਸਟਾਫ ਮਾਨਸਾ ਹਾਜ਼ਰ ਸਨ।

LEAVE A REPLY

Please enter your comment!
Please enter your name here