*ਝਲਬੂਟੀ ਨੇ ਅਕਲੀਆ ਕਲਾਂ ਪੰਚਾਇਤ ਨੂੰ ਦਿੱਤਾ 6 ਲੱਖ ਦਾ ਚੈੱਕ*

0
27

ਮਾਨਸਾ 11 ਨਵੰਬਰ ( (ਸਾਰਾ ਯਹਾਂ/ਗੋਪਾਲ ਅਕਲੀਆ ) ਪੰਜਾਬ ਸਰਕਾਰ ਜਿੱਥੇ ਵਿਕਾਸ ਗਤੀ ਨੂੰ ਲੈ ਕੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਗ੍ਰਾਂਟਾ ਦੇ ਗੱਫੇ ਵੰਡ ਰਹੀ
ਹੈ, ਉੱਥੇ 36 ਹਜਾਰ ਕੱਚੇ ਮੁਲਾਜਮਾਂ ਨੂੰ ਪੱਕੇ ਕਰਨਾ, ਸਫਾਈ ਸੇਵਕਾਂ ਦੀ ਪੱਕੀ ਭਰਤੀ ਕਰਨਾ, 3 ਫੁੱਟ ਤੱਕ ਮਿੱਟੀ ਪੁੱਟਣ ਦੀ
ਆਗਿਆ ਦੇਣ ਤੋਂ ਇਲਾਵਾ ਸਸਤੀ ਬਿਜਲੀ ਦੇ ਕੇ ਰਿਕਾਰਡ ਕਾਇਮ ਕਰਨ ਵਿੱਚ ਉਸ ਦਾ ਕੋਈ ਸਾਨੀ ਨਹੀਂ। ਪਿੰਡ ਅਕਲੀਆ
ਵਿਖੇ ਉੱਥੋਂ ਦੇ ਪਾਰਕ ਲਈ 6 ਲੱਖ ਰੁਪਏ ਦਾ ਚੈੱਕ ਪਿੰਡ ਦੀ ਸਰਪੰਚ ਸੁਖਜੀਤ ਕੌਰ ਨੂੰ ਸੋਂਪਦਿਆਂ ਕਾਂਗਰਸ ਪਾਰਟੀ ਦੇ ਸੂਬਾ
ਜਰਨਲ ਸਕੱਤਰ ਐਡਵੋਕੇਟ ਮਨਜੀਤ ਸਿੰਘ ਝਲਬੂਟੀ ਨੇ ਕਿਹਾ ਕਿ ਇਸ ਪਿੰਡ ਨੂੰ ਪਾਰਕ ਦੀ ਵੱਡੀ ਲੋੜ ਸੀ, ਜਿਸ ਲਈ
ਸਰਕਾਰ ਵੱਲੋਂ ਉਨ੍ਹਾਂ ਨੂੰ 6 ਲੱਖ ਰੁਪਏ ਦੀ ਗ੍ਰਾਂਟ ਭੇਜੀ ਗਈ ਹੈ। ਇਸ ਦੇ ਇਲਾਵਾ ਪਿੰਡਾਂ ਦੇ ਵਿਕਾਸ ਲਈ ਰਾਜ ਸਰਕਾਰ ਗ੍ਰਾਂਟਾ
ਅਤੇ ਚੈੱਕ ਵੰਡਦੀ ਆ ਰਹੀ ਹੈ। ਮਾਨਸਾ ਹਲਕੇ ਦੇ ਕਰੀਬ ਸਾਰੇ ਪਿੰਡਾਂ ਅੰਦਰ ਵੰਡੀਆਂ ਗਈਆਂ ਗ੍ਰਾਂਟਾ ਤਹਿਤ ਵਿਕਾਸ ਕੰਮ ਹੋ
ਰਹੇ ਹਨ ਅਤੇ ਇਨ੍ਹਾਂ ਕੰਮਾਂ ਵਿੱਚ ਤੇਜੀ ਲਿਆਉਣ ਦੇ ਸਰਕਾਰ ਵੱਲੋਂ ਜੋ ਜਿੰਮੇਵਾਰੀਆਂ ਸੋਂਪੀਆਂ ਗਈਆਂ ਹਨ, ਉਹ ਤਨਦੇਹੀ
ਨਾਲ ਨਿਭਾਈਆਂ ਜਾ ਰਹੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਨਸਾ ਹਲਕੇ ਨੂੰ ਗ੍ਰਾਂਟਾ ਦੇਣ
ਦੇ ਮਾਮਲੇ ਵਿੱਚ ਸਰਕਾਰ ਨੇ ਪਹਿਲੀ ਕਤਾਰ ਵਿੱਚ ਰੱਖਿਆ ਹੈ ਅਤੇ ਕਿਸੇ ਵੀ ਪਿੰਡ, ਸ਼ਹਿਰ ਜਾਂ ਕਸਬੇ ਨਾਲ ਵਿਕਾਸ ਪੱਖੋਂ ਕੋਈ
ਪੱਖਪਾਤ ਨਹੀਂ ਕੀਤਾ ਗਿਆ। ਝਲਬੂਟੀ ਨੇ ਦਾਅਵਾ ਕੀਤਾ ਕਿ ਕੰਮਾਂ ਦੀ ਬਦੌਲਤ ਅਤੇ ਇਨਕਲਾਬੀ ਫੈਸਲੇ ਲੈਣ ਵਾਲੀ
ਕਾਂਗਰਸ ਸਰਕਾਰ ਮੁੜ ਸੱਤਾ ਵਿੱਚ ਆਵੇਗੀ ਕਿਉਂਕਿ ਪੰਜਾਬ ਦੇ ਲੋਕ ਇਸ ਵਿੱਚ ਆਪਣਾ ਵਿਸ਼ਵਾਸ਼ ਪ੍ਰਗਟਾਉਣ ਲੱਗੇ ਹਨ।
ਇਸ ਮੌਕੇ ਪੰਚ ਸਤਨਾਮ ਸਿੰਘ, ਸਾਗਰ ਸਿੰਘ, ਬੂਟਾ ਸਿੰਘ, ਪਵਨ ਕੁਮਾਰ, ਕੁਲਵੰਤ ਕੌਰ, ਗੁਰਮੇਲ ਕੌਰ, ਬਲਜੀਤ ਕੌਰ, ਭੋਲਾ
ਸਿੰਘ ਯੋਧੇ ਕਾ, ਜਥੇਦਾਰ ਜੀਤ ਸਿੰਘ, ਬਲਵੀਰ ਸਿੰਘ ਪੱਲੇਦਾਰ ਪ੍ਰਧਾਨ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here