ਪਿੰਡ ਦਾ ਹਰ ਵਿਅਕਤੀ ਦਿੱਲੀ ਧਰਨੇ ‘ਚ ਲਵੇ ਹਿੱਸਾ, ਪਿੰਡ-ਪਿੰਡ ਮਤੇ ਹੋ ਰਹੇ ਪਾਸ

0
28

ਸੰਗਰੂਰ 30, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਲਾਲ ਕਿਲ੍ਹੇ ਦੀ 26 ਜਨਵਰੀ ਦੀ ਘਟਨਾ ਤੋਂ ਬਾਅਦ, ਜਿਵੇਂ ਹੀ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ਤੋਂ ਖਜੇੜਣ ਦੀ ਕੋਸ਼ਿਸ਼ ਕੀਤੀ ਤਾਂ ਵੱਡੀ ਹਲਚਲ ਪੈਦਾ ਹੋਈ।ਜਿਸ ਮਗਰੋਂ ਪੰਜਾਬ ਅਤੇ ਹਰਿਆਣਾ ਅਤੇ ਹੋਰ ਰਾਜਾਂ ਦੇ ਕਿਸਾਨ ਇੱਕ ਵਾਰ ਫਿਰ ਦਿੱਲੀ ਵੱਲ ਵੱਧਣ ਲਗੇ ਹਨ।ਇਸ ਦੇ ਲਈ ਪਿੰਡ-ਪਿੰਡ ਕਿਸਾਨਾਂ ਨੂੰ ਦਿੱਲੀ ਜਾਣ ਦੇ ਆਦੇਸ਼ ਵੀ ਦਿੱਤੇ ਜਾ ਰਹੇ ਹਨ।

ਇਸ ਦੇ ਚੱਲਦੇ ਪੰਜਾਬੀ ਹਾਸਰਸ ਕਲਾਕਾਰ ਅਤੇ ਫਿਲਮ ਅਦਾਕਾਰ ਕਰਮਜੀਤ ਅਨਮੋਲ ਦੇ ਪਿੰਡ ਦੇ ਲੋਕਾਂ ਨੇ ਵੀ ਦਿੱਲੀ ਜਾਣ ਦੀ ਰਣਨੀਤੀ ਬਣਾਈ ਹੈ ਅਭਿਨੇਤਾ ਨੇ ਆਪਣੇ ਪਿੰਡ ਦੇ ਨੌਜਵਾਨ ਦੀ ਸ਼ਲਾਘਾ ਕਰਦਿਆਂ ਇੱਕ ਵੀਡੀਓ ਸਾਂਝੀ ਕੀਤੀ ਹੈ।

ਅਜਿਹੀਆਂ ਤਸਵੀਰਾਂ ਪੰਜਾਬ ਦੇ ਹਰ ਪਿੰਡ ਵਿੱਚੋਂ ਸਾਹਮਣੇ ਆ ਰਹੀਆਂ ਹਨ।ਜਿਸ ਵਿੱਚ ਕਿਸਾਨਾਂ ਨੂੰ ਆਪਣੀ ਤਾਕਤ ਦਿਖਾਉਣ ਲਈ ਦਿੱਲੀ ਜਾਣ ਲਈ ਕਿਹਾ ਜਾ ਰਿਹਾ ਹੈ।ਸੰਗਰੂਰ ਦੇ ਪਿੰਡ ਗੰਡੂਆ ਦੇ ਕਿਸਾਨਾਂ ਨੇ ਇੱਕ ਵੱਡਾ ਫੈਸਲਾ ਕੀਤਾ ਹੈ।ਹਰ ਹਫ਼ਤੇ ਵੱਧ ਤੋਂ ਵੱਧ ਕਿਸਾਨ ਦਿੱਲੀ ਮੋਰਚੇ ਤੇ ਜਾਣਗੇ।ਇਸ ਦੌਰਾਨ ਪਿੰਡ ਵਾਸੀ ਲੰਗਰ ਵਿੱਚ ਵੀ ਯੋਗਦਾਨ ਪਾਉਣਗੇ।

ਪਿੰਡਵਾਸੀਆਂ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਜੋ ਆਪਣੀ ਵਾਰੀ ਆਉਣ ਤੇ ਦਿੱਲੀ ਨਹੀਂ ਜਾਂਦਾ ਤਾਂ ਉਨ੍ਹਾਂ ਕੋਲੋਂ 2000 ਰੁਪਏ ਫੰਡ ਵਜੋਂ ਵਸੂਲੇ ਜਾਣਗੇ।ਜਿਸ ਕੋਲ ਟਰੈਕਟਰ ਹੈ ਅਤੇ ਉਹ ਟਰੈਕਟਰ ਲੈ ਕੇ ਨਹੀਂ ਜਾਂਦਾ ਤਾਂ ਉਸਨੂੰ 5000 ਰੁਪਏ ਫੰਡ ਵਜੋਂ ਦੇਣੇ ਪੈਣਗੇ।

LEAVE A REPLY

Please enter your comment!
Please enter your name here