ਪਿੰਡ ਖਿਆਲੀ ਚਹਿਲਾਂਵਾਲੀ ਵਿਖੇ ਦਿਲ ਕੰਬਾਊ ਵਾਰਦਾਤ…!!

0
506

ਝੁਨੀਰ 23 ਅਪ੍ਰੈਲ(ਸਾਰਾ ਯਹਾ/ BPS / ਬਲਜੀਤ ਪਾਲ):ਥਾਣਾ ਝੁਨੀਰ ਦੇ ਪਿੰਡ ਖਿਆਲੀ ਚਹਿਲਾਂ ਵਾਲੀ ਵਿਖੇ ਇੱਕ ਕਤਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਥਾਣਾ ਝੁਨੀਰ ਦੇ ਮੁਖੀ ਜਗਦੇਵ ਸਿੰਘ ਨੇ ਦੱਸਿਆ ਬੁੱਧਵਾਰ ਦੀ ਰਾਤ ਨੂੰ ਪਿੰਡ ਖਿਆਲੀ ਚਹਿਲਾਂ ਵਾਲੀ ਵਿਖੇ ਜਗਦੇਵ ਸਿੰਘ (40)ਦਾ ਕਤਲ ਹੋ ਗਿਆ ਹੈ। ਜਗਦੇਵ ਸਿੰਘ ਦੀ ਪਤਨੀ ਰਾਣੀ ਕੌਰ ਨੇ ਝੁਨੀਰ ਪੁਲੀਸ ਨੂੰ ਬਿਆਨਾਂ ਦਿੱਤੇ ਹਨ ਕਿ ਮੇਰੇ ਪਤੀ ਜਗਦੇਵ ਸਿੰਘ ਦੇ ਪਿੰਡ ਪਰਮਜੀਤ ਕੌਰ ਪਤਨੀ ਬਲਵਿੰਦਰ ਸਿੰਘ ਨਾਲ ਨਾਜਾਇਜ਼ ਸਬੰਧ ਸਨ। ਜਿਸ ਦੇ ਚੱਲਦਿਆਂ ਬੁੱਧਵਾਰ ਦੀ ਰਾਤ ਪਰਮਜੀਤ ਕੌਰ ਅਤੇ ਉਸ ਦੇ ਲੜਕੇ ਗੁਰਪ੍ਰਕਾਰ ਸਿੰਘ ਤੇ ਮਨਪ੍ਰੀਤ ਸਿੰਘ ਨੇ ਮੇਰੇ ਪਤੀ ਦਾ ਕਤਲ ਕਰ ਦਿੱਤਾ ਹੈ। ਝੁਨੀਰ ਪੁਲੀਸ ਨੇ ਗੁਰਪ੍ਰਕਾਰ ਸਿੰਘ ਤੇ ਮਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਪਰਮਜੀਤ ਕੌਰ ਪਤਨੀ ਬਲਵਿੰਦਰ ਸਿੰਘ ਦੇ ਖਿਲਾਫ 302 ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here