
ਮਾਨਸਾ, 04 ਸਤੰਬਰ(ਸਾਰਾ ਯਹਾਂ /ਔਲਖ) : ਯੁਵਕ ਸੇਵਾਵਾਂ ਵਿਭਾਗ ਮਾਨਸਾ ਦੇ ਸਹਾਇਕ ਡਾਇਰੈਕਟਰ ਸ਼੍ਰੀ ਰਘਬੀਰ ਸਿੰਘ ਮਾਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੀਆਂ ਹਦਾਇਤਾਂ ’ਤੇ ਪਿੰਡ ਕਿਸ਼ਨਗੜ੍ਹ ਫਰਵਾਹੀ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਕੋਰੋਨਾ ਵੈਕਸੀਨ ਦਾ ਕੈਂਪ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਸਹਿਯੋਗ ਵੈੱਲਫੇਅਰ ਸੁਸਾਇਟੀ ਕਿਸ਼ਨਗੜ੍ਹ ਫਰਵਾਹੀ ਅਤੇ ਨਹਿਰੂ ਯੂਵਾ ਕੇਦਰ ਮਾਨਸਾ ਦੇ ਸਹਿਯੋਗ ਸਦਕਾ 14ਵਾਂ ਕਰੋਨਾ ਵੈਕਸੀਨ ਕੈਂਪ ਸੁਸਾਇਟੀ ਦੇ ਪ੍ਰਧਾਨ ਡਿੰਪਲ ਫਰਵਾਹੀ ਦੀ ਅਗਵਾਈ ਵਿੱਚ ਗੁਰੂਦੁਆਰਾ ਸਾਹਿਬ ਵਿਚ ਲਗਾਇਆ ਗਿਆ। ਇਸ ਮੌਕੇ ਡਿੰਪਲ ਫਰਵਾਹੀ ਨੇ ਕਿਹਾ ਕਿ ਕਰੋਨਾ ਬਿਮਾਰੀ ਦਾ ਖਾਤਮਾ ਕਰਨ ਲਈ ਇਹ ਵੈਕਸੀਨੇਸ਼ਨ ਕਰਵਾਉਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪੂਰੀ ਦੁਨੀਆਂ ਇਸ ਵੈਕਸੀਨ ਦੀ ਮੰਗ ਕਰ ਰਹੀ ਹੈ, ਉਥੇ ਆਪਣੇ ਦੇਸ਼ ਵਿੱਚ ਇਹ ਬਿਲਕੁੱਲ ਮੁਫ਼ਤ ਲੱਗ ਰਹੀ ਹੈ। ਡਿੰਪਲ ਫਰਵਾਹੀ ਨੇ ਦੱਸਿਆ ਕਿ ਸੰਸਥਾ ਵੱਲੋਂ ਲਗਾਏ ਗਏ ਵੱਖ ਵੱਖ ਕੈਂਪਾਂ ਵਿੱਚ ਅੱਜ ਟੀਮ ਵੱਲੋਂ 150 ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲੋਕਾਂ ਵਿੱਚ ਟੀਕਾਕਰਨ ਕਰਵਾਉਣ ਦਾ ਭਾਰੀ ਉਤਸ਼ਾਹ ਸੀ। ਸੁਸਾਇਟੀ ਦੇ ਮੈਬਰ ਜਸਵੰਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕੀ ਵੱਧ ਤੋਂ ਵੱਧ ਵੇਕਸੀਨੇਸ਼ਨ ਕਰਵਾ ਕੇ ਕਰੋਨਾ ਬਿਮਾਰੀ ਦੀ ਤੀਜੀ ਲਹਿਰ ਨੂੰ ਸਿਰਫ ਆਪਾਂ ਆਪਣਾ ਫ਼ਰਜ਼ ਨਿਭਾ ਕੇ ਹੀ ਰੋਕ ਸਕਦੇ ਹਾਂ। ਇਸ ਕੈਂਪ ਏ.ਐਨ.ਐਮ ਮੈਡਮ ਪਰਮਜੀਤ ਕੌਰ, ਮੈਡਮ ਮਲਕੀਤ ਕੌਰ, ਮਲਟੀਪਰਪਜ ਹੈਲਥ ਵਰਕਰ ਗੁਰਪ੍ਰੀਤ ਸਿੰਘ, ਮੈਡਮ ਸੁਖਦੀਪ ਕੌਰ ਮੌਜੂਦ ਸਨ।
