*ਚੰਗਾ ਅਧਿਆਪਕ ਹੀ ਸਵੇਰ ਦੇ ਸੂਰਜ ਦੀ ਪਹਿਲੀ ਕਿਰਨਾ ਵਰਗੇ ਹੁੰਦੇ ਹਨ ਜੋ ਵਿਦਿਆਰਥੀ ਦੇ ਜੀਵਨ ਦਾ ਅੰਧਕਾਰ ਦੂਰ ਕਰਦਾ ਹੈ*

0
3

ਮਾਨਸਾ 04,ਸਤੰਬਰ (ਸਾਰਾ ਯਹਾਂ ਬੀਰਬਲ ਧਾਲੀਵਾਲ) : )ਅੱਜ ਗਾਂਧੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਬੱਚਿਆ ਨੇ ‘ਅਧਿਆਪਕ ਦਿਵਸ’ ਬੜੇ ਸੁਚੱਜੇ ਤੇ ਪਰੰਪਰਾਗਤ ਤਰੀਕੇ ਨਾਲ ਮਨਾਇਆ,ਬੱਚਿਆ ਨੇ ਆਪਣੇ ਅਧਿਆਪਕਾਂ ਦੇ ਮੱਥੇ ਤੇ ਤਿਲਕ ਕੀਤਾ ਤੇ ਫੁਲਾਂ ਨਾਲ ਸਵਾਗਤ ਕਰਦੇ ਹੋਏ ਓਹਨਾ ਦੇ ਪੈਰ ਛੂਹ ਕੇ ਅਸ਼ੀਰਵਾਦ ਮੰਗਿਆ। ਅਧਿਆਪਕ ਵੀ ਗਦਗਦ ਸਨ ਤੇ ਬੱਚਿਆ ਨੂੰ ਅੱਜ ਕਲਾਸ ਵਿੱਚ ਨੈਤਿਕਤਾ ਤੇ ਸਮਾਜ ਨੂੰ ਉੱਚਾ ਚੁੱਕਣ ਵਾਲੀਆਂ ਗੱਲਾਂ ਸਿਖਾਉਂਦੇ ਹੋਏ ਆਸ਼ੀਰਵਾਦ ਦਿੱਤਾ,
ਸਕੂਲ ਪ੍ਰਿੰਸੀਪਲ ਮੈਡਮ ਰਿੰਪਲ ਮੋਂਗਾ ਤੇ ਸ਼ਮੀ ਖਾਨ ਸਰ ਨੇ ਵੀ ਬੱਚਿਆ ਦੇ ਇਸ ਕਦਮ ਦੀ ਸਰਾਹਨਾ ਕੀਤੀ ਤੇ ਕਿਹਾ ਕਿ ਬੱਚਿਆ ਨੂੰ ਸਮਾਜ ਦੇ ਵਿੱਚ ਇੱਕ ਚੰਗੇ ਨਾਗਰਿਕ ਬਣਾ ਕੇ ਭੇਜਣ ਵਿੱਚ ਅਧਿਆਪਕ ਤੇ ਵਿਦਿਆਰਥੀਆਂ ਨੂੰ ਰਲ ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ।
ਸਕੂਲ ਦੇ ਪ੍ਰਿਸੀਪਲ ਸ੍ਰੀਮਤੀ ਰਿੰਪਲ ਅਰੋੜਾ ਨੇ ਕਿਹਾ ਕਿ ਇੱਕ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਹਮੇਸ਼ਾ ਪਵਿੱਤਰ ਹੁੰਦਾ ਹੈ। ਅਧਿਆਪਕ ਤੇ ਵਿਦਿਆਰਥੀ ਸਕੂਲ ਛੱਡ ਜਾਣ ਬਾਅਦ ਵੀ ਯਾਦਾਂ ਨਾਲ ਜੁੜੇ ਰਹਿੰਦੇ ਹੈ। ਅਧਿਆਪਕ ਕਿਸ ਮੋੜ ਮਿਲ ਜਾਣ ਪਤਾ ਨਹੀ ਹੁੰਦਾ ਹੈ। ਪਰ ਵਿਦਿਆਰਥੀ ਹਮੇਸ਼ਾ ਅਧਿਆਪਕਾ ਵੱਲੋ ਦਿੱਤੇ ਚੰਗੇ ਸੰਸਕਾਰ  ਕਰਕੇ ਹੀਂ ਆਦਰ ਮਾਣ ਕਰਦੇ ਹਨ।ਉਹਨਾ ਕਿਹਾ ਕਿ ਪਹਿਲੇ ਅਧਿਆਪਕ ਮਾਂ ਪਿਓ ਹੁੰਦੇ ਹਨ।ਪਹਿਲਾ ਸ਼ਬਦ ਬੱਚਾ ਮਾਂ ਕਹਿਣਾ ਸਿੱਖ ਦੇ ਏ ਇੱਕ ਅਧਿਆਪਕ ਉਹ ਹੁੰਦਾ ਹੈ। ਜੋ ਵਿਦਿਆਰਥੀ ਨੂੰ ਸੱਚ ਦੇ ਰਾਹ ਤੇ ਲੈਕੇ ਜਾਦਾ ਹੈ।


ਚੰਗੇ ਗੁਣ ਵਾਲਾ ਅਧਿਆਪਕ ਹੀਂ,,
ਵਿਦਿਆਰਥੀ ਨੂੰ ਉਸ ਮੰਜਿਲ ਵੱਲ ਲੈਕੇ ਜਾਦਾ ਹੈ। ਉਸ ਨੂੰ ਮਹਾਨ ਬਣਾਉਂਦਾ ਹੈ। ਇੱਕ ਅਧਿਆਪਕ ਵੀਹਮਾ ਭਰਮਾਂ ਦੂਰ ਹੋਣਾ ਚਾਹੀਦਾ ਹੈ। ਜੋ ਵਿਦਿਆਰਥੀ ਨੂੰ ਚੰਗੇ ਰਾਸਤੇ ਲੇਕੇ ਜਾਦਾ ਏ ਇੱਕ ਅਧਿਆਪਕ ਹੀਂ ਵਿਦਿਆਰਥੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਾ ਹੈ।ਇੱਕ ਅਧਿਆਪਕ ਹੀਂ ਸਵੇਰ ਦੀ ਪਹਿਲੀ ਕਿਰਨਾਂ ਵਾਗ ਹੁੰਦਾ ਏ..
ਜੋ ਵਿਦਿਆਰਥੀ ਦੀ ਜ਼ਿੰਦਗੀ ਦਾ ਅੰਧਕਾਰ ਦੂਰ ਕਰਦਾ ਹੈ ਉਹਨਾ ਕਿਹਾ ਕਿ
ਇੱਕ ਅਧਿਆਪਕ ਹੀਂ ਵਿਦਿਆਰਥੀ ਨੂੰ,
ਆਪਣੀ ਜ਼ਿੰਦਗੀ ਹਲਾਤਾਂ ਨਾਲ ਲੜਨਾ ਸਿਖਾਉਂਦਾ ਹੈ।

LEAVE A REPLY

Please enter your comment!
Please enter your name here