*ਪਿੰਡ ਅਹਿਮਦਪੁਰ ਵਿਖੇ ਨਵੇਂ ਪੁੱਲ ਦੀ ਉਸਾਰੀ ਸਮੇਂ ਡਰੇਨ ਵਿੱਚ ਪਾਣੀ ਨੂੰ ਰੋਕਣ ਲਈ ਬਣਾਏ ਆਰਜੀ ਬੰਨ੍ਹ ਨੂੰ ਕਿਸਾਨਾਂ ਨੇ ਹਟਾਉਣ ਦੀ ਕੀਤੀ ਮੰਗ*

0
62

ਮਾਨਸਾ  26,ਜੂਨ  (ਸਾਰਾ ਯਹਾਂ/ਮੁੱਖ ਸੰਪਾਦਕ):ਪੰਜਾਬ ਮੰਡੀ ਬੋਰਡ ਵੱਲੋਂ ਪਿੰਡ ਅਹਿਮਦਪੁਰ ਅਤੇ ਪਿੰਡ ਕੁਲਹਿਰੀ ਦੇ ਵਿਚਕਾਰ ਲੰਘਦੇ ਡਰੇਨ ਦੇ ਨਵੇਂ ਪੁੱਲ ਦੀ ਉਸਾਰੀ ਕੀਤੀ ਜਾ ਰਹੀ ਹੈ। ਪੁੱਲ ਦੀ ਉਸਾਰੀ ਕਰਨ ਸਮੇਂ ਪੁਰਾਣੇ ਪੁੱਲ ਹੇਠ ਦੀ ਲੰਘਦੇ ਪਾਣੀ ਨੂੰ ਡਰੇਨ ਦੇ ਦੋਵਾਂ ਕਿਨਾਰਿਆਂ ਤੋਂ ਮਿੱਟੀ ਚੁੱਕ ਕੇ ਆਰਜੀ ਤੌਰ ਤੇ ਡਰੇਨ ਦੇ ਵਿੱਚ ਪਾਣੀ ਰੋਕਿਆ ਗਿਆ ਸੀ। ਪਰ ਹੁਣ ਨਵੇਂ ਪੁੱਲ ਦੀ ਉਸਾਰੀ ਰੁਕਣ ਕਾਰਨ ਕਿਸਾਨਾਂ ਵਿੱਚ ਵਿਰੋਧ ਖੜ੍ਹਾ ਹੋ ਗਿਆ ਹੈ ਕਿਉਂਕਿ ਡਰੇਨ ਵਿੱਚ ਆਰਜੀ ਤੌਰ ਤੇ ਜੋ ਠੱਲ੍ਹ ਲਾਈ ਗਈ ਸੀ, ਉਹ ਹਟਾਈ ਨਹੀਂ ਗਈ। ਇਸ ਨੂੰ ਲੈ ਕੇ ਕਿਸਾਨ ਅਵਤਾਰ ਸਿੰਘ ਜਟਾਣਾ, ਹਰਦੇਵ ਸਿੰਘ ਜਟਾਣਾ, ਗੁਰਮੇਲ ਸਿੰਘ, ਕਰਮਜੀਤ ਸਿੰਘ, ਪ੍ਰੇਮ ਸਿੰਘ, ਗੁਰਚਰਨ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਨਵੇਂ ਪੁੱਲ ਦੀ ਉਸਾਰੀ ਕਰਨ ਸਮੇਂ ਡਰੇਨ ਦੋ ਦੋਵੇਂ ਕਿਨਾਰਿਆਂ ਤੋਂ ਮਿੱਟੀ ਚੁੱਕ ਕੇ ਆਰਜੀ ਤੌਰ ਤੇ ਡਰੇਨ ਵਿੱਚ ਬੰਨ੍ਹ ਬਣਾਇਆ ਗਿਆ ਸੀ, ਉਸ ਨੂੰ ਹੁਣ ਹਟਾਇਆ ਨਹੀਂ ਗਿਆ, ਜਿਸ ਕਾਰਨ ਹੁਣ ਬਾਰਿਸ਼ਾਂ ਦੇ ਦਿਨਾਂ ਵਿੱਚ ਜੇ ਪਿੱਛੋਂ ਪਾਣੀ ਜਿਆਦਾ ਆ ਗਿਆ ਤਾਂ ਕਿਸਾਨਾਂ ਨੂੰ ਵੱਡੀ ਸਮੱਸਿਆ ਖੜ੍ਹੀ ਹੋ ਜਾਵੇਗੀ ਕਿਉਂਕਿ ਪੁਰਾਣੇ ਪੁੱਲ ਰਾਹੀਂ ਇੱਕ ਬੁਰਜੀ ਰਾਹੀਂ ਹੀ ਪਾਣੀ ਦੀ ਨਿਕਾਸੀ ਹੈ। ਜਦਕਿ ਦੂਜੀਆਂ ਬੁਰਜੀਆਂ ਜਿਅਦਾ ਮਿੱਟੀ ਪੈਣ ਕਾਰਨ ਬੰਦ ਹੋ ਚੁੱਕੀਆਂ ਹਨ। ਉਨ੍ਹਾਂ ਮੰਡੀ ਬੋਰਡ ਦੇ ਉੱਚ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਜੋ ਦੋਵਾਂ ਕਿਨਾਰਿਆਂ ਤੋਂ ਮਿੱਟੀ ਚੁੱਕ ਕੇ ਆਰਜੀ ਤੋਰ ਤੇ ਬੰਨ੍ਹ ਬਣਾਇਆ ਗਿਆ ਸੀ, ਉਸ ਮਿੱਟੀ ਨੂੰ ਹਟਾ ਕੇ ਕਿਨਾਰਿਆਂ ਤੇ ਹੀ ਪਾਇਆ ਜਾਵੇ ਅਤੇ ਪੁਰਾਣੇ ਚੱਲ ਰਹੇ ਪੁੱਲ ਹੇਠੋਂ ਸਾਰੀਆਂ ਬੁਰਜੀਆਂ ਹੇਠੋਂ ਮਿੱਟੀ ਕੱਢੀ ਜਾਵੇ। ਦੂਸਰੀ ਤਰਫ ਐੱਸ.ਡੀ.ਓ ਕਰਮਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਆ ਚੁੱਕਾ ਹੈ, ਜੋ ਆਰਜੀ ਬੰਨ੍ਹ ਹੈ ਉਸ ਨੂੰ ਜਲਦੀ ਹੀ ਹਟਾ ਦਿੱਤਾ ਜਾਵੇਗਾ ਤਾਂ ਜੋ ਪਾਣੀ ਦੀ ਪੂਰੀ ਨਿਕਾਸੀ ਹੋ ਸਕੇ।

LEAVE A REPLY

Please enter your comment!
Please enter your name here