
ਮਾਨਸਾ 28 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ):ਅੱਜ ਅਪੈਕਸ ਕਲੱਬ ਮਾਨਸਾ ਵਲੋਂ ਸ਼ਿਵਰਾਤਰੀ ਦੇ ਸਮਾਗਮਾਂ ਦੀ ਲੜੀ ਤਹਿਤ ਬ੍ਰਹਮਕੁਮਾਰੀ ਆਸ਼ਰਮ ਮਾਊਂਂਟ ਆਬੂ ਤੋਂ ਵਿਸ਼ੇਸ਼ ਤੌਰ ਤੇ ਮਾਨਸਾ ਪਹੁੰਚੇ ਡਾਕਟਰ ਊਸ਼ਾ ਦੀਦੀ ਦਾ ਸਨਮਾਨ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਰਾਜਯੋਗਿਨੀ ਬ੍ਰਹਮਕੁਮਾਰੀ ਡਾਕਟਰ ਊਸ਼ਾ ਜੀ ਦਾ ਮਾਨਸਾ ਪਹੁੰਚ ਕੇ ਮਾਨਸਾ ਦੇ ਲੋਕਾਂ ਨੂੰ ਅਪਣੇ ਪ੍ਰਭਾਵਸ਼ਾਲੀ ਪ੍ਰਭਵਚਣਾ ਨਾਲ ਜਾਗਰੂਕ ਕਰਨਾ ਮਾਨਸਾ ਵਾਸੀਆਂ ਲਈ ਬੜੇ ਹੀ ਸੁਭਾਗੀ ਗੱਲ ਹੈ। ਅੱਜ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਦੇ ਨਾਲ ਅਪੈਕਸ ਕਲੱਬ ਮਾਨਸਾ ਵਲੋਂ ਇਸ ਮਹਾਨ ਸ਼ਖ਼ਸੀਅਤ ਦਾ ਸਵਾਗਤ ਕਰਦਿਆਂ ਸਨਮਾਨਿਤ ਕੀਤਾ ਗਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਡਾਕਟਰ ਊਸ਼ਾ ਜੀ ਨੇ ਕਿਹਾ ਕਿ ਆਤਮ ਵਿਸ਼ਵਾਸ ਦੀ ਕਮੀਂ ਇਨਸਾਨ ਨੂੰ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੋਣ ਦਿੰਦੀ ਕਿਉਂਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਅਸੀਂ ਸੋਚ ਲੈਂਦੇ ਹਾਂ ਕਿ ਮੈਥੋਂ ਇਹ ਕੰਮ ਨਹੀਂ ਹੋਣਾ ਜਦ ਕਿ ਆਤਮ ਵਿਸ਼ਵਾਸ ਨਾਲ ਕੀਤਾ ਹਰੇਕ ਕੰਮ ਇਨਸਾਨ ਨੂੰ ਕਾਮਯਾਬੀ ਦੇ ਰਾਹ ਲਿਜਾਂਦਾ ਹੈ। ਮੁਸੀਬਤ ਆਉਣ ਤੇ ਇਨਸਾਨ ਨੂੰ ਦ੍ਰਿਸ਼ਟੀਕੋਣ ਬਦਲਣ ਦੀ ਲੋੜ ਹੁੰਦੀ ਹੈ ਇਹ ਸੋਚਣਾ ਚਾਹੀਦਾ ਹੈ ਕਿ ਇਹ ਮੁਸੀਬਤ ਮੈਨੂੰ ਕੋਈ ਨਵਾਂ ਤਜਰਬਾ ਦੱਸਣ ਆਈ ਹੈ ਇਸ ਤਰ੍ਹਾਂ ਸੋਚਣ ਨਾਲ ਇਸ ਮੁਸੀਬਤ ਵਿੱਚੋਂ ਅਸਾਨੀ ਨਾਲ ਨਿਕਲਿਆ ਜਾ ਸਕਦਾ ਹੈ ਉਨ੍ਹਾਂ ਇਨਸਾਨ ਨੂੰ ਤਨਾਅ ਮੁਕਤ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ ਉਹਨਾਂ ਕਿਹਾ ਕਿ ਅਸੀਂ ਜਦੋਂ ਸਵੇਰੇ ਅਖ਼ਬਾਰ ਵਿੱਚ ਨੈਗੇਟਿਵ ਖਬਰਾਂ ਪੜਦੇ ਹਾਂ ਤਾਂ ਅਸੀਂ ਸਾਰਾ ਦਿਨ ਉਸ ਬਾਰੇ ਹੀ ਸੋਚਦੇ ਰਹਿੰਦੇ ਹਾਂ ਸਾਡੀ ਪਾਜ਼ਿਟਿਵ ਸੋਚ ਹੀ ਸਾਡੀ ਕਾਮਯਾਬੀ ਦਾ ਰਾਹ ਹੈ।
ਡਾਕਟਰ ਵਿਜੇ ਸਿੰਗਲਾ ਨੇ ਕਿਹਾ ਕਿ ਇਸ ਮਹਾਨ ਸ਼ਖ਼ਸੀਅਤ ਦੇ ਦਰਸ਼ਨਾਂ ਮਾਤਰ ਨਾਲ ਹੀ ਪਾਜਿਟੀਵਿਟੀ ਮਿਲਦੀ ਹੈ ਅਸੀਂ ਖੁਸ਼ਕਿਸਮਤ ਹਾਂ ਕਿ ਅੱਜ ਇਹਨਾਂ ਦੇ ਵਿਚਾਰ ਸ਼ਾਖਸ਼ਾਤ ਸੁਨਣ ਦਾ ਮੌਕਾ ਮਿਲਿਆ ਹੈ।
ਇਸ ਮੌਕੇ ਧਰਮਪਾਲ ਸਿੰਗਲਾ, ਅਸ਼ਵਨੀ ਜਿੰਦਲ, ਡਾਕਟਰ ਜਨਕ ਰਾਜ ਸਿੰਗਲਾ,ਕਮਲ ਗਰਗ, ਧੀਰਜ ਬਾਂਸਲ,ਭੁਪੇਸ਼ ਜਿੰਦਲ, ਐਡਵੋਕੇਟ ਵਨੀਤ ਗਰਗ, ਪੁਨੀਤ ਜਿੰਦਲ ਸਮੇਤ ਮੈਂਬਰਾਂ ਨੇ ਪਹੁੰਚ ਕੇ ਅਸ਼ੀਰਵਾਦ ਲੈਂਦਿਆਂ ਸਨਮਾਨ ਚਿੰਨ੍ਹ ਭੇਂਟ ਕੀਤਾ।
