
ਬੋਹਾ 11 ਜੁਲਾਈ( (ਸਾਰਾ ਯਹਾ/ ਅਮਨ ਮਹਿਤਾ): ਬੀਤੇ ਦਿਨੀਂ ਪੋਜਟਿਵ ਆਏ ਜ਼ਿਲ੍ਹੇ ਦੀ ਨਗਰ ਪੰਚਾਇਤ ਬੋਹਾ ਦੇ ਰਹਿਣ ਵਾਲੇ ਪਤੀ ਪਤਨੀ ਤੇ ਤਿੰਨ ਹੋਰ ਪਰਿਵਾਰਕ ਮੈਂਬਰਾਂ ਸਮੇਤ ਪੰਜ ਜਾਣਿਆ ਦੀ ਕਰੋਨਾ ਜਾਂਚ ਰਿਪੋਰਟ ਪਾਜਟਿਵ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 6 ਜੁਲਾਈ ਨੂੰ ਜ਼ੀਰਕਪੁਰ ਤੋਂ ਪਰਤੇ ਬੋਹਾ ਨਿਵਾਸੀ ਪਤੀ ਪਤਨੀ ਦੀ ਜਾਂਚ ਪੋਜਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਲਏ ਗਏ ਕਰੋਨਾ ਜਾਂਚ ਨਮੂਨਿਆਂ ਚੋਂ ਅੱਜ ਲੜਕੇ ਦੇ ਮਾਤਾ ਪਿਤਾ ਅਤੇ ਇਸ ਦੋ ਸਾਲਾਂ ਦੀ ਬੱਚੀ ਦੀ ਰਿਪੋਰਟ ਪਾਜਟਿਵ ਹੈ।
