ਪਬਲਿਕ ਨੂੰ ਡਰਨ ਦੀ ਬਜਾਏੇ ਘਰਾਂ ਅੰਦਰ ਰਹਿ ਕੇ ਸਾਵਧਾਨੀਆਂ ਦੀ ਵਰਤੋਂ ਕਰਨ ਲਈ ਕੀਤਾ ਜਾ ਰਿਹਾ ਜਾਗਰੂਕ

0
13

ਮਾਨਸਾ, 04, ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) ਨੋਵਲ ਕੋਰੋਨਾ ਵਾਇਰਸ (ਙ+ੜ੦ਣ-19) ਨੂੰ ਫੈਲਣ ਤੋਂ ਰੋਕਣ ਲਈ ਲਗਾਇਆ ਗਿਆ ਕਰਫਿਊ ਲਗਾਤਾਰ ਜਾਰੀ ਹੈ|ਪੁਲਿਸ ਵਿਭਾਗ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਅਤੇ ਕਾਨੂੰਨ ਦੀ ਸਖਤੀ ਨਾਲ ਪਾਲਣਾ ਯਕੀਨੀ ਬਨਾਉਣ ਲਈ ਫਲੈਗ ਮਾਰਚ/ਰੋਡ ਮਾਰਚ ਅਤੇ ਨਾਕਾਬੰਦੀਆਂ ਅਸਰਦਾਰ ਢੰਗ ਨਾਲ ਲਗਾਤਾਰ ਜਾਰੀ ਹਨ ਅਤੇ ਲਾਊਡ ਸਪੀਕਰਾਂ ਰਾਹੀ ਪਬਲਿਕ ਨੂੰ ਡਰਨ ਦੀ ਬਜਾਏ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਸਾਵਧਾਨੀਆਂ ਦੀ ਵਰਤੋਂ ਕਰਕੇ ਇਸ ਵਾਇਰਸ ਤੋਂ ਬਚਾਅ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ|
ਸੀਨੀਅਰ ਪੁਲਿਸ ਕਪਤਾਨ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਜਿ.ਲ੍ਹੇ ਅੰਦਰ ਪਬਲਿਕ ਨੂੰ ਕੋਈ ਔੌਕੜ ਪੇਸ. ਨਾ ਆਵੇ, ਇਸ ਗੱਲ ਨੂੰ ਯਕੀਨੀ ਬਨਾਉਣ ਲਈ ਪੁਲਿਸ ਪ੍ਰਸਾਸ.ਨ ਵੱਲੋਂ ਜਰੂਰੀ ਵਸਤਾਂ ਅਤੇ ਜਰੂਰੀ ਸੇਵਾਵਾਂ ਨੂੰ ਲੋੜਵੰਦਾਂ ਤੱਕ ਘਰੋਂ ਘਰੀਂ ਮੁਹੱਈਆ ਕਰਵਾਏ ਜਾਣ ਨੂੰ ਯਕੀਨੀ  ਬਣਾਇਆ ਜਾ ਰਿਹਾ ਹੈ| ਪੰਚਾਇਤਾਂ ਅਤੇ ਸਮਾਜਸੇਵੀ ਸੰਸਥਾਵਾਂ ਦੀ ਮੱਦਦ ਨਾਲ ਗਰੀਬਾਂ,ਮਜਦੂਰਾਂ,ਬੇਸਹਾਰਾਂ ਵਿਅਕਤੀਆਂ ਲਈ ਭੋਜਨ ਤੇ ਰੋਜਾਨਾ ਵਰਤੋਂ ਵਾਲਾ ਸਮਾਨ ਵੀ ਘਰ ਘਰ ਜਾ ਕੇ ਜਰੂਰਤਮੰਦਾਂ ਨੂੰ ਮੁਫਤ ਵੰਡਿਆ ਜਾ ਰਿਹਾ ਹੈ| ਵਿਲੇਜ ਪੁਲਿਸ ਅਫਸਰ,ਸਵੈ^ਸਹਾਇਤਾ ਗਰੁੱਪਾਂ ਵੱਲੋਂ ਪਿੰਡਾਂ,ਵਾਰਡਾਂ ਅਤੇ ਗਲੀਆਂ ਵਿੱਚ ਠੀਕਰੀ ਪਹਿਰੇ ਕਾਇਮ ਕਰਕੇ ਆਪਣੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ, ਆਪਣੇ ਹੱਥ ਸਾਬਣ ਨਾਲ ਸਾਫ ਰੱਖਣ, ਸੈਨੀਟਾਈਜਰ ਅਤੇ ਮਾਸਕ ਦੀ ਵਰਤੋ ਕਰਨ, ਫਿਜੀਕਲ ਡਿਸਟੈਂਸ ਰੱਖਣ, ਇਕੱਠ ਨਾ ਕਰਨ ਲਈ ਪ੍ਰੇਰਿਤ ਕਰਕੇ ਕਰਫਿਊ ਨੂੰ ਸਫਲ ਬਣਾਇਆ ਜਾ ਰਿਹਾ ਹੈ| ਪ੍ਰਸਾਸ.ਨ ਵੱਲੋਂ ਵੀ ਵਾਇਰਸ ਦੀ ਰੋਕਥਾਮ ਸਬੰਧੀ ਜਨਤਕ ਥਾਵਾਂ, ਬਾਜ.ਾਰ, ਭੀੜ^ਭੜੱਕੇ ਵਾਲੀਆਂ ਥਾਵਾਂ ਨੂੰ ਦਵਾਈ ਦਾ ਛਿੜਕਾ ਕਰਵਾ ਕੇ ਸੈਨੀਟਾਈਜ ਕਰਵਾਉਣ ਦੀ ਮੁਹਿੰਮ ਜਾਰੀ ਹੈ|
 ਸੀਨੀਅਰ ਕਪਤਾਨ ਪੁਲਿਸ ਵੱਲੋਂ ਆਮ ਪਬਲਿਕ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਗਿਆ ਕੋਰੋਨਾ ਵਾਇਰਸ ਤੋਂ ਡਰਨ ਦੀ ਲੋੜ ਨਹੀ, ਸਗੋਂ ਸਾਨੂੰ ਚੰਗੇ ਨਾਗਰਿਕ ਬਣ ਕੇ ਆਪਣੇ ਘਰਾਂ ਅੰਦਰ ਰਹਿ ਕੇ ਲੋੜੀਦੀਆਂ

ਸਾਵਧਾਨੀਆਂ ਅਪਨਾ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਕਰਨ ਲਈ ਜਿੰਮੇਵਾਰ ਬਣਨਾ ਚਾਹੀਦਾ ਹੈ| ਪੁਲਿਸ ਪ੍ਰਸਾਸ.ਨ, ਮਾਨਸਾ ਜਿ.ਲ੍ਹੇ ਦੇ ਵਾਸੀਆਂ ਦੀ ਰਖਵਾਲੀ ਲਈ ਅਤੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਵਿੱਚ ਪੂਰੀ ਤਰਾ ਵਚਨਬੱਧ ਹੈ| ਜਿ.ਲ੍ਹੇ ਵਿਚ ਲਗਾਏ ਗਏ ਕਰਫਿਊ ਦੀ ਉਲੰਘਣਾਂ ਸਬੰਧੀ 23 ਮਾਰਚ 2020 ਤੋਂ ਅੱਜ ਤੱਕ ਅ/ਧ 269,188 ਹਿੰ:ਦੰ: ਤਹਿਤ 57 ਮੁਕੱਦਮੇ ਦਰਜ ਕਰਕੇ 128 ਵਿਆਕਤੀਆਂ ਨੂੰ ਗ੍ਰਿਫਤਾਰ ਕਰਕੇ 22 ਵਹੀਕਲਾਂ ਨੂੰ ਪੁਲਿਸ ਕਬਜੇ ਵਿੱਚ ਲਿਆ ਗਿਆ ਹੈ| ਇਸੇ ਤਰਾ ਅ/ਧ 207 ਮੋਟਰ ਵਹੀਕਲ ਐਕਟ ਤਹਿਤ ਅੱਜ ਤੱਕ ਕੁੱਲ 153 ਵਹੀਕਲਾਂ ਨੂੰ ਬੰਦ ਕੀਤਾ ਗਿਆ ਹੈ|


LEAVE A REPLY

Please enter your comment!
Please enter your name here