
ਬੁਢਲਾਡਾ 02,ਅਪ੍ਰੈਲ (ਸਾਰਾ ਯਹਾਂ /ਅਮਨ ਮਹਿਤਾ): ਸਥਾਨਕ ਸ਼ਹਿਰ ਦੇ ਰੇਲਵੇ ਓਵਰ ਬ੍ਰਿਜ ਤੇ ਦੋ ਮੋਟਰ ਸਾਇਕਲ ਸਵਾਰਾਂ ਦੇ ਗਲ ਵਿੱਚ ਪਤੰਗ ਦੀ ਡੋਰ ਫਸਣ ਕਾਰਨ ਇੱਕ ਵਿਅਕਤੀ ਦੀ ਡਿੱਗ ਕੇ ਮੌਕੇ ਤੇ ਮੌਤ ਹੋ ਜਾਣ ਦਾ ਸਮਾਚਾਰ ਮਿਿਲਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਬਰ੍ਹੇ ਵਿਖੇ ਪ੍ਰਚੂਨ ਦੀ ਦੁਕਾਨ ਕਰਨ ਵਾਲੇ ਜਗਤਾਰ ਸਿੰਘ(25) ਅਤੇ ਉਸਦਾ ਸਾਥੀ ਗੁਰਸੇਵਕ ਸਿੰਘ ਸ਼ਹਿਰ ਵਿੱਚੋਂ ਦੁਕਾਨਦਾਰੀ ਦਾ ਸਮਾਨ ਲੈ ਕੇ ਜਿਉ ਹੀ ਪੁੱਲ ਦੇ ਉੱਪਰ ਦੀ ਪਿੰਡ ਬਰ੍ਹੇ ਨੂੰ ਜਾਣ ਲੱਗੇ ਤਾਂ ਅਚਾਨਕ ਰੇਲਵੇ ਲਾਇਨ ਦੇ ਉੱਪਰ ਬਣੇ ਪੁੱਲ ਕੋਲ ਅਚਾਨਕ ਹਵਾ ਵਿੱਚ ੳੱੁਡ ਰਹੇ ਪਤੰਗ ਦੀ ਡੋਰ ਜਗਤਾਰ ਸਿੰਘ ਦੇ ਗਲ ਵਿੱਚ ਫਸ ਗਈ ਅਤੇ ਗੁਰਸੇਵਕ ਸਿੰਘ ਦੀਆਂ ਬਾਹਾਂ ਵਿੱਚ ਆ ਗਈ ਜਿਸ ਤੇ ਉਹ ਇੱਕਦਮ ਹੇਠਾਂ ਡਿੱਗ ਪਏ।

ਇਸ ਦੌਰਾਨ ਜਗਤਾਰ ਸਿੰਘ ਦਾ ਗਲਾ ਪੂਰੀ ਤਰ੍ਹਾਂ ਡੋਰ ਨਾਲ ਕੱਟਿਆਂ ਜਾ ਚੁੱਕੀਆ ਸੀ। ਮੌਕੇ ਤੇ ਲੋਕਾਂ ਨੇ ਐਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਜਿੱਥੇ ਰਾਸਤੇ ਵਿੱਚ ਹੀ ਉਸਦੀ ਮੌਕੇ ਤੇ ਮੌਤ ਹੋ ਗਈ। ਮੌਕੇ ਤੇ ਘਟਨਾਂ ਦਾ ਜਾਇਜ਼ਾ ਡੀ ਐਸ ਪੀ ਪ੍ਰਭਜੋਤ ਕੋਰ ਬੇਲਾ, ਐਸ ਐਚ ਓ ਸਿਟੀ ਸੁਰਜਨ ਸਿੰਘ ਵੱਲੋਂ ਲਿਆ ਗਿਆ। ਪੁੱਲ ਤੋਂ ਹੇਠਾਂ ਲਗਭਗ 10 ਘਰਾਂ ਦੀ ਦੂਰੀ ਤੇ ਦਰੱਖਤ ਤੇ ਲਮਕ ਰਹੇ ਪਤੰਗ

ਅਤੇ ਡੋਰ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਜਿਸ ਪਾਸੇ ਤੋਂ ਪਤੰਗ ਆ ਰਹੀ ਸੀ ਉਸਨੂੰ ਚੜਾਂਉਣ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਹਰਬੰਸ ਸਿੰਘ ਦੇ ਬਿਆਨ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

