*ਨੈਸ਼ਨਲ ਡਾਕਟਰ ਦਿਵਸ ਮੌਕੇ ਲਗਾਈ 50 ਕਿਲੋਮੀਟਰ ਸਾਇਕਲ ਰਾਈਡ*

0
54

(ਸਾਰਾ ਯਹਾਂ/ਮੁੱਖ ਸੰਪਾਦਕ ):ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਨੈਸ਼ਨਲ ਡਾਕਟਰ ਦਿਵਸ ਮੌਕੇ ਸੀਨੀਅਰ ਮੈਂਬਰ ਕਿ੍ਸ਼ਨ ਗਰਗ ਦੀ ਅਗਵਾਈ ਹੇਠ ਪੰਜਾਹ ਕਿਲੋਮੀਟਰ ਸਾਇਕਲ ਰਾਈਡ ਲਗਾਈ। ਇਹ ਜਾਣਕਾਰੀ ਦਿੰਦਿਆਂ ਗਰੁੱਪ ਦੇ ਮੈਂਬਰ ਪ੍ਰਵੀਨ ਟੋਨੀ ਸ਼ਰਮਾ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਵੱਲੋਂ ਹਰੇਕ ਵਿਸ਼ੇਸ਼ ਦਿਨ ਤੇ ਲਗਾਈ ਗਈ ਸਾਇਕਲ ਰਾਈਡ ਉਸ ਦਿਨ ਨੂੰ ਸਮਰਪਿਤ ਕੀਤੀ ਜਾਂਦੀ ਹੈ ਅੱਜ ਦੀ ਰਾਈਡ ਡਾਕਟਰ ਦਿਵਸ ਨੂੰ ਸਮਰਪਿਤ ਕੀਤੀ ਗਈ ਹੈ।ਇਸ ਮੌਕੇ ਸੰਜੀਵ ਪਿੰਕਾਂ ਨੇ ਦੱਸਿਆ ਡਾਕਟਰ ਦਿਵਸ ਮਣਾਉਣ ਦਾ ਮਕਸਦ ਡਾਕਟਰਾਂ ਦੀਆਂ ਮਰੀਜ਼ਾਂ ਪ੍ਰਤੀ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਸਲਾਮ ਕਰਨਾ ਹੈ ਅੱਜ ਦਾ ਇਹ ਵਿਸ਼ੇਸ਼ ਦਿਨ ਸਮਾਜਸੇਵੀ ਡਾਕਟਰ ਵਿਧਾਨ ਚੰਦ ਰਾਏ ਦੇ ਜਨਮਦਿਨ ਨੂੰ ਮਣਾਉਣ ਲਈ ਰੱਖਿਆ ਗਿਆ ਹੈ ਡਾਕਟਰ ਵਿਧਾਨ ਚੰਦ ਰਾਏ ਦਾ ਜਨਮ 1 ਜੁਲਾਈ 1882 ਨੂੰ ਪਟਨਾ ਚ ਹੋਇਆ ਸੀ ਅਤੇ ਕਲੱਕਤਾ ਦੇ ਮੈਡੀਕਲ ਕਾਲਜ ਤੋਂ ਡਾਕਟਰੀ ਦੀ ਪੜ੍ਹਾਈ ਕਰਕੇ ਮਰੀਜ਼ਾਂ ਦੀ ਸੇਵਾ ਨੂੰ ਸਮਰਪਿਤ ਹੁੰਦਿਆਂ ਸ਼ਲਾਘਾਯੋਗ ਕੰਮ ਕੀਤੇ।ਉਹ ਇੱਕ ਵਧੀਆ ਸਮਾਜਸੇਵੀ ਹੋਣ ਦੇ ਨਾਲ ਨਾਲ ਚੰਗੇ ਰਾਜਨੇਤਾ ਵਜੋਂ ਵੀ ਉਭਰ ਕੇ ਸਾਹਮਣੇ ਆਏ ਅਤੇ ਪੱਛਮੀ ਬੰਗਾਲ ਦੇ ਦੂਸਰੇ ਮੁੱਖਮੰਤਰੀ ਬਣੇ।ਉਹ ਮਹਾਤਮਾਂ ਗਾਂਧੀ ਦੇ ਚੰਗੇ ਦੋਸਤ ਅਤੇ ਪਰਸਨਲ ਡਾਕਟਰ ਵੀ ਸਨ 1942 ਚ ਭਾਰਤ ਛੱਡੋ ਅੰਦੋਲਨ ਸਮੇਂ ਉਹ ਮਹਾਤਮਾਂ ਗਾਂਧੀ ਦਾ ਇਲਾਜ ਵੀ ਕਰਦੇ ਰਹੇ। 1942 ਚ ਕਲਕੱਤਾ ਯੂਨੀਵਰਸਿਟੀ ਦੇ ਚਾਂਸਲਰ ਸਮੇਂ ਵਿਦਿਆਰਥੀਆਂ ਲਈ ਜਹਾਜ਼ਾਂ ਦੇ ਖੜਕੇ ਅਤੇ ਬੰਮਬਾਰੀ ਤੋਂ ਬਚਣ ਲਈ ਬੰਕਰ ਬਣਾਏ ਤਾਂ ਕਿ ਉਨ੍ਹਾਂ ਦੀ ਪੜ੍ਹਾਈ ਖਰਾਬ ਨਾ ਹੋਵੇ। 1961 ਵਿੱਚ ਉਹਨਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਡਾਕਟਰੀ ਪੇਸ਼ੇ ਦੇ ਲੋਕਾਂ ਨੂੰ ਅਜਿਹੀਆਂ ਸ਼ਖ਼ਸੀਅਤਾਂ ਤੋਂ ਪੇ੍ਰਿਤ ਹੋਣ ਦੀ ਲੋੜ ਹੈ ਤਾਂ ਕਿ ਮਰੀਜ਼ਾਂ ਦਾ ਵਿਸ਼ਵਾਸ ਡਾਕਟਰ ਪ੍ਰਤੀ ਬਣ ਸਕੇ। ਸੁਰਿੰਦਰ ਬਾਂਸਲ ਨੇ ਅੱਜ ਦੇ ਦਿਨ ਸਾਰੇ ਡਾਕਟਰਾਂ ਨੂੰ ਮਾਨਸਾ ਸਾਇਕਲ ਗਰੁੱਪ ਵਲੋਂ ਵਧਾਈ ਦਿੱਤੀ।
ਇਸ ਮੌਕੇ ਸੁਰਿੰਦਰ ਬਾਂਸਲ,ਪ੍ਰਵੀਨ ਟੋਨੀ ਸ਼ਰਮਾ, ਰਾਧੇ ਸ਼ਿਆਮ,ਕਿ੍ਸ਼ਨ ਗਰਗ, ਸੰਜੀਵ ਪਿੰਕਾਂ ਹਾਜ਼ਰ ਸਨ।

LEAVE A REPLY

Please enter your comment!
Please enter your name here