ਮਾਨਸਾ 04,ਅਪ੍ਰੈਲ (ਸਾਰਾ ਯਹਾਂ /ਜੋਨੀ ਜਿੰਦਲ) : ਪਾਣੀ ਦੀ ਬੱਚਤ ਅਤੇ ਮੀਂਹ ਦੇ ਪਾਣੀ ਨੂੰ ਬਚਾਉਣ ਸਬੰਧੀ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਜਿਲ੍ਹਾ ਪ੍ਰਸਾਸ਼ਨ ਮਾਨਸਾ ਅਤੇ ਜਲ ਸ਼ਕਤੀ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ ਕੈਚ ਦੀ ਰੇਨ ਵੇਅਰ ਇੱਟ ਫਾਲ ਵੈਨ ਇਟ ਫਾਲ (ਭਾਵ ਮੀਹ ਦੇ ਪਾਣੀ ਨੂੰ ਇਕੱਠਾ ਕਰਨਾ ਇਹ ਜਦੋਂ ਵੀ ਪੈਂਦਾ ਹੈ ਅਤੇ ਜਿਥੇ ਵੀ ਪੈਂਦਾ ਹੈ ਹੇਠ ਵਿਸ਼ੇਸ ਮੁਹਿੰਮ ਚਲਰ ਰਹੀ ਹੈ।ਜਿਸ ਾਬਾਰੇ ਜਾਣਕਾਰੀ ਦਿਦਿੰਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸ਼੍ਰੀ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਅਫਸਰ ਸ਼੍ਰੀ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਇਸ ਮੁਹਿੰਮ ਦੇ ਪਹਿਲੇ ਪੜਾਅ ਵਿੱਚ 50 ਪਿੰਡਾਂ ਦੀ ਚੋਣ ਕੀਤੀ ਗਈ ਹੈ ਅਤੇ ਅਗਲੇ ਦੋਰ ਵਿੱਚ ਬਾਕੀ ਰਹਿੰਦੇ ਪਿੰਡਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।
ਇਸ ਮੁਹਿੰਮ ਵਿੱਚ ਜਿਥੇ ਵਲੰਟੀਅਰਜ ਪਿੰਡ ਪਿੰਡ ਜਾਕੇ ਰੈਲੀਆਂ,ਸੈਮੀਨਾਰ,ਸਟਿੱਕਰ ਅਤੇ ਬੱਚਿਆਂ ਦੇ ਪੇਟਿੰਗ ਅਤੇ ਲੇਖ ਮੁਕਾਬਲੇ ਕਰਵਾਏ ਜਾ ਰਹੇ ਹਨ ।ਇਸ ਤੋਂ ਇਲਾਵਾ ਜਗਤਾਰ ਸਿੰਘ ਅਤਲਾਕਲਾਂ ਸ਼ਮਿਦੰਰ ਸਿੰਘ ਅਤੇ ਹਰਜੀਤ ਸਿੰਘ ਦੀ ਅਗਵਾਈ ਹੇਠ ਪਿੰਡਾਂ ਵਿੱਚ ਨੁੱਕੜ ਨਾਟਕ ਵੀ ਖੇਡੇ ਜ ਰਹੇ ਹਨ।ਪਿੰਡ ਭੀਖੀ,ਅਤਲਾ ਕਲਾਂ,ਅਤਲਾ ਖੁਰਦ ਅਤੇ ਹੋਰ ਪਿੰਡਾਂ ਵਿੱਚ ਪਾਣੀ ਦੀ ਬੱਚਤ ਕਰਨ ਸਬੰਧੀ ਨਾਟਕ ਖੇਡੇ ਗਏ।ਇਸ ਤੋ ਇਲਾਵਾ ਅਡੀਸਨਲ ਡਿਪਟੀ ਕਮਿਸ਼ਨਰ ਮਾਨਸਾ ਜੀ ਦੀ ਅਗਵਾਈ ਹੇਠ ਮਗਨਰੇਗਾ ਯੋਜਨਾ ਅਧੀਨ ਬਣਾਏ ਜਾ ਰਹੇ ਸੋਕਪਿੱਟਾਂ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਹਾਜਰ ਲੋਕਾਂ ਨੂੰ ਪਾਣੀ ਦਾ ਸਹੀ ਇਸਤੇਮਾਲ ਕਰਨ ਸਬੰਧੀ ਸੁੰਹ ਵੀ ਚੁਕਾਈ ਜਾ ਰਹੀ ਹੈ।ਇਸ ਮੋਕੇ ਹਾਜਰ ਸ਼੍ਰੀ ਗੁਰਜੀਤ ਢਿਲੌਂ ਰਿਟਾਰਡ ਤਹਸੀਲਦਾਰ ਡਾਕਟਰ ਮਹਿੰਦਰ ਸਿੰਘ,ਰੂਪ ਢਿਲੋਂ,ਗਗਨਦੀਪ,ਮਿਠੂ ਸਿੰਘ,ਖੁਸ਼ੀ ਚਹਿਲ,ਜੱਸੀ ਵਾਲੀਆ,ਮੱਖਣ ਮਾਨ,ਲਾਲੀ ਢਿਲੌਂ ਸੁਖਦੀਪ ਮਾਨ ਨੇ ਪਾਣੀ ਦੀ ਬੱਚਤ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਵਿਚ ਆਪਣਾ ਯੌਗਦਾਨ ਪਾਉਣ ਲਈ ਸੁੁੰਹ ਚੁੱਕੀ ਅਤੇ ਭਰੋਸਾ ਦਿੱਤਾ ਕਿ ਉਹ ਪ੍ਰਸਾਸ਼ਨ ਨੂੰ ਇਸ ਮੁਹਿੰਮ ਲਈ ਪੂਰਨ ਸਹਿਯੋਗ ਦੇਣਗੇ।