*ਨਿਸਾਨੇਬਾਜ਼ ਨਵਦੀਪ ਨੇ ਜੂਨੀਅਰ ਵਰਲਡ ਚੈਪੀਅਨਸਿਪ ਵਿੱਚ ਜਿੱਤਿਆ ਕਾਂਸੀ ਦਾ ਤਗਮਾ*

0
21

ਬੁਢਲਾਡਾ 13, ਅਕਤੂਬਰ(ਸਾਰਾ ਯਹਾਂ/ਅਮਨ ਮੇਹਤਾ): ਜੂਨੀਅਰ ਵਰਲਡ ਚੈਪੀਅਨਸਿਪ ਸੂਟਿੰਗ ਵਿੱਚੋ ਦੱਖਣੀ ਅਫਰੀਕਾ ਦੇ ਦੇਸ ਪੇਰੂ ਦੀ ਰਾਜਧਾਨੀ ਲੀਮਾ ਵਿੱਚ ਭਾਰਤ ਦਾ ਝੰਡਾ ਬੁਲੰਦ ਕਰਨ ਵਾਲੀ ਕਾਂਸੀ ਦਾ ਤਗਮਾ ਜੇਤੂ ਨਵਦੀਪ ਕੋਰ ਬੋੜਾਵਾਲ ਦਾ ਬੁਢਲਾਡਾ ਵਿਖੇ ਪਹੁੰਚਣ ਤੇ ਜਿੱਥੇ ਸਹਿਰ ਦੇ ਲੋਕਾਂ ਨੇ ਸਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਤੇ  ਐਸ ਪੀ ਆਈ ਪੀ ਐਸ ਮਨਿੰਦਰ ਸਿੰਘ, ਐਸ ਡੀ ਐਮ ਕਾਲਾ ਰਾਮ ਕਾਂਸਲ, ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਜਿਲ੍ਹਾ ਕਾਂਗਰਸ ਕਮੇਟੀ ਦੀ ਪ੍ਰਧਾਨ ਡਾ. ਮਨੋਜ ਮੰਜੂ ਬਾਂਸਲ,  ਭੋਲਾ ਸਿੰਘ ਹਸਨਪੁਰ ਬਲਵੰਤ ਸਿੰਘ ਭੀਖੀ  ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾ, ਆੜਤੀਆਂ ਐਸੋਸੀਏਸਨ, ਕ੍ਰਿਸਨਾਂ ਕਾਲਜ ਪ੍ਰਬੰਧਕ ਕਮੇਟੀ, ਨੇਕੀ ਫਾਊਡੇਸਨ ਆਦਿ ਨੇ ਸਾਨਦਾਰ ਸਵਾਗਤ ਕੀਤਾ। ਇਸ ਮੋਕੇ ਤੇ ਭਾਵੁਕ ਹੁੰਦੀਆਂ ਨਵਦੀਪ ਕੋਰ ਨੇ ਕਿਹਾ ਕਿ ਇਹ ਜਿੱਤ ਦਾ ਸਿਹਰਾ ਮੇਰੇ ਕੋਚ, ਮਾਤਾ ਪਿਤਾ ਅਤੇ ਇਲਾਕੇ ਵੱਲੋਂ ਦਿੱਤੇ ਗਏ ਪਿਆਰ ਅਤੇ ਹੱਲਾਸੇਰੀ ਦਾ ਨਤੀਜਾ ਹੈ। ਆੜਤੀਆਂ ਐਸੋਸੀਏਸਨ ਦੇ ਪ੍ਰਧਾਨ ਹਰਵਿੰਦਰ ਕੋਰ ਸੇਖੋ ਨੇ ਕਿਹਾ ਕਿ ਨਵਦੀਪ ਦੀ ਇਹ ਪ੍ਰਾਪਤੀ ਪੂਰੇ ਭਾਰਤ ਲਈ ਇੱਕ ਮਾਨ ਵਾਲੀ ਪ੍ਰਾਪਤੀ ਹੈ। ਕ੍ਰਿਸਨਾ ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਿੰਗ ਡਾਇਰੈਕਟਰ ਕਮਲ ਸਿੰਗਲਾ ਪਿੰਡ ਬੋੜਾਵਾਲ ਦੇ ਅਵਤਾਰ ਸਿੰਘ ਸੇਖੋਂ ਦੀ ਹੋਣਹਾਰ ਧੀ ਨਵਦੀਪ ਕੌਰ ਨੇ ਪੇਰੂ ਦੀ ਰਾਜਧਾਨੀ ਲੀਮਾ ਜੂਨੀਅਰ ਵਰਲਡ ਚੈਂਪੀਅਨਸ਼ਿਪ (ਨਿਸ਼ਾਨੇਬਾਜੀ) ‘ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ ਨਵਦੀਪ ਕੌਰ ਦੀ ਇਸ ਜਿੱਤ ਤੇ ਉਸ ਨੂੰ ਵਧਾਈਆਂ ਦਿਤੀਆਂ ਅਤੇ ਅੱਗੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ (ਇੰਚਾਰਜ) ਗੁਰਪ੍ਰੀਤ ਸਿੰਘ ਮੱਲ੍ਹੀ ਨੇ ਨਵਦੀਪ ਕੌਰ ਦੀ ਇਸ ਪ੍ਰਾਪਤੀ ਲਈ ਉਸ ਨੂੰ ਵਧਾਈਆਂ ਦਿਤੀਆਂ ਅਤੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਵੀ ਨਵਦੀਪ ਕੌਰ ਤੋਂ ਪ੍ਰਰੇਨਾ ਲੈ ਕੇ ਖੇਡਾਂ ਦੇ ਖੇਤਰ ਅਤੇ ਅਕਾਦਮਿਕ ਗਤੀ-ਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। *ਫੋਟੋ: ਬੁਢਲਾਡਾ: ਕਾਂਸੀ ਤਗਮਾ ਜਿੱਤਣ ਵਾਲੀ ਨਵਦੀਪ ਕੋਰ ਦਾ ਸਨਮਾਨ ਕਰਦੇ ਹੋਏ ਕ੍ਰਿਸਨਾਂ ਕਾਲਜ ਦੇ ਕਮੇਟੀ ਮੈਬਰ ਅਤੇ ਸਟਾਫ*

LEAVE A REPLY

Please enter your comment!
Please enter your name here