*ਨਿਵੇਕਲੇ ਢੰਗ ਨਾਲ ਖੇਡੀ ਜਾਵੇਗੀ ਸ਼੍ਰੀ ਰਾਮ ਲੀਲਾ ਸ਼੍ਰੀ ਰਾਮ ਲੀਲਾ ਦਾ ਮੰਚਨ 3 ਅਕਤੂਬਰ ਤੋ*

0
81

ਮਾਨਸਾ 29,ਸਤੰਬਰ (ਸਾਰਾ ਯਹਾਂ/ਜੋਨੀ ਜਿੰਦਲ} ਸਥਾਨਕ ਸ਼੍ਰੀ ਸੁਭਾਸ ਡਰਾਮੈਟਿਕ ਕਲੱਬ ਦੇ ਚੇਅਰਮੈਨ ਅਸੋਕ ਗਰਗ ਨੇ ਦੱਸਿਆ ਕਿ ਹਰ ਸਾਲ ਦੀ ਤਰਾ ਇਸ ਸਾਲ ਵੀ ਕਲੱਬ ਦੀ ਸੁਨਹਿਰੀ ਸਟੇਜ ਤੇ 3 ਅਕਤੂਬਰ ਦਿਨ ਐਤਵਾਰ ਨੂੰ ਰਾਤ 08.30 ਵਜੇ ਕਲੱਬ ਦੇ ਪ੍ਰਧਾਂਨ ਪ੍ਰਵੀਨ ਗੋਇਲ ਦੀ ਅਗਵਾਈ ਹੇਠ ਸ਼੍ਰੀ ਰਾਮ ਲੀਲਾ ਦਾ ਮੰਚਨ ਸੁਰੂ ਕੀਤਾ ਜਾ ਰਿਹਾ ਹੈ ।ਕਲੱਬ ਦੇ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਨੇ ਦੱਸਿਆ ਕਿ ਭਗਵਾਨ ਰਾਮ ਦਾ ਸਾਰਾ ਜੀਵਨ ਸਾਨੂੰ ਮਰਿਆਦਾ ,ਸੇਵਾ ਦਾ ਸੰਦੇਸ ਦਿੰਦਾ ਹੈ ਉਨਾ ਦੇ ਜੀਵਨ ਨਾਲ ਸੰਬੰਧਤ ਸਿੱਖਿਆਵਾਂ ਨੂੰ ਧਾਰਨ ਕਰਨ ਦੇ ਉਪਰਾਲੇ ਵੱਜੋ ਹਰ ਸਾਲ ਸ਼੍ਰੀ ਰਾਮ ਲੀਲਾ ਦਾ ਮੰਚਨ ਕੀਤਾ ਜਾਦਾ ਹੈ। ਕਲੱਬ ਦੇ ਜਰਨਲ ਸਕੱਤਰ ਧਰਮਪਾਲ ਸੰਟੂ ,ਖਜਾਨਚੀ ਵਿਜੈ ਕੁਮਾਰ ਜਿੰਦਲ ਅਤੇ ਸਟੇਜ ਸਕੱਤਰ ਅਰੁਣ ਅਰੋੜਾ ਤੇ ਬਲਜੀਤ ਸਰਮਾ ਨੇ ਦੱਸਿਆ ਕਿ ਸੁਭਾਸ ਕਲੱਬ ਦੇ ਐਕਟਰਾ ਵੱਲੋ ਇਸ ਸਾਲ ਵੀ ਕੋਕੋਲਾ ਨਾਇਟ ਬੜੀ ਧੂਮਧਾਮ ਨਾਲ ਖੇਡੀ ਜਾਵੇਗੀ ਤੇ ਕਲੱਬ ਦੇ ਕਲਾਕਾਰ ਕਮੇਟੀ ਦੇ ਪ੍ਰਧਾਨ ਸੁਰਿੰਦਰ ਨੰਗਲੀਆ ਕਲੱਬ ਦੇ ਡਾਇਰੈਕਟਰ ਪ੍ਰਵੀਨ ਟੋਨੀ ,ਕ੍ਰਿਸ਼ਨ ਕੇਸ਼ੀ ਸ਼ਰਮਾ ਤੇ ਸੇਵਕ ਸੰਦਲ਼ ,ਨਵੀਨ ਸੋਨੂੰ ਰੱਲਾ ਸਹਾਇਕ ਡਰਾਇਰੈਕਟਰ ਜਿਲਾ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਹਰ ਸਾਲ ਦੀ ਤਰਾ ਇਸ ਸਾਲ ਸ੍ਰੀ ਰਾਮ ਲੀਲਾ ਦੋਰਾਨ ਅਮਨ ਸ਼ਾਤੀ ਬਣਾਏ ਰੱਖਣ ਅਤੇ ਰਾਮ ਭਗਤਾ ਦੀ ਭੀੜ ਨੂੰ ਕੰਟਰੋਲ ਕਰਨ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ । ਕਲੱਬ ਦੇ ਪ੍ਰੈਸ ਸਕੱਤਰ ਬਲਜੀਤ ਸ਼ਰਮਾ , ਵਿਕਾਸ ਸ਼ਰਮਾ ਤੇ ਜੋਨੀ ਜਿੰਦਲ ਨੇ ਦੱਸਿਆ ਕਿ ਇਸ ਵਾਰ ਰਾਮਲੀਲਾ ਵਿੱਚ ਨਵੇ ਨਵੇ ਦ੍ਰਿਸ਼ ਦੇਖਣ ਨੂੰ ਮਿਲਣਗੇ ਤੇ ਉਹਨਾ ਰਾਮ ਭਗਤਾ ਨੂੰ ਅਪੀਲ ਕੀਤੀ ਕਿ ਕਰੋਨਾ ਦੇ ਮੱਦੇਨਜਰ ਪ੍ਰਸ਼ਾਸਨ ਦੀਆ ਹਦਾਇਤਾ ਦੀ ਪਾਲਣਾ ਕੀਤੀ ਜਾਵੇ ।

LEAVE A REPLY

Please enter your comment!
Please enter your name here