*ਨਿਰਮਾਣ ਅਧੀਨ ਪੁਲ ਨੂੰ ਸ਼ੜਕ ਤੋਂ ਨੀਵਾਂ ਬਣਾਉਣ ਦੇ ਰੋਸ ਵਿੱਚ ਦੋ ਪਿੰਡਾਂ ਦੇ ਲੋਕਾਂ ਵੱਲੋਂ ਠੇਕੇਦਾਰ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ*

0
31

ਕੌਹਰੀਆਂ,31 ਜੁਲਾਈ(ਸਾਰਾ ਯਹਾਂ / ਰੀਤਵਾਲ )-ਪਿੰਡ ਉਭਿਆ ਅਤੇ ਲਾਡਬੰਜਾਰਾ ਦੇ ਵਿਚਕਾਰ ਡਰੇਨ ਤੇ ਬਣੇ ਐਸ ਟਾਇਪ ਪੁਲ, ਜਿੱਥੇ ਨਿੱਤ ਦਿਨ ਹਾਦਸੇ ਵਾਪਰਦੇ ਸਨ ਨੂੰ ‘ਜਗ ਬਾਣੀ ‘ ਵੱਲੋਂ ਪ੍ਰਮੁੱਖਤਾ ਨਾਲ ਚੁੱਕੇ ਜਾਣ ਤੋਂ ਬਾਅਦ ਸਰਕਾਰ ਵੱਲੋਂ ਲੋਕਾਂ ਦੀ ਮੰਗ ਨੂੰ ਮੰਨਿਆ ਗਿਆ ਅਤੇ ਜਿੱਥੇ ਹੁਣ ਉਸ ਪੁਲ ਨੂੰ ਤੋੜ ਕੇ ਨਵਾਂ ਪੁਲ ਰਿਹਾ ਹੈ।ਹੁਣ ਇਸ ਨਿਰਮਾਣ ਅਧੀਨ ਪੁਲ ਨੂੰ ਠੇਕੇਦਾਰ ਵੱਲੋਂ ਸ਼ੜਕ ਦੇ ਲੈਵਲ ਤੋਂ ਨੀਵਾਂ ਬਣਾਉਣ ਦੇ ਦੋਸ਼ ਲਾਏ ਹਨ । ਪਿੰਡ ਲਾਡਬੰਜਾਰਾ ਦੇ ਸਰਪੰਚ ਕਸ਼ਮੀਰ ਸਿੰਘ ਅਤੇ ਪਿੰਡ ਉਭਿਆ ਦੀ ਸਰਪੰਚ ਮਨਜੀਤ ਕੌਰ ਦੀ ਅਗਵਾਈ ਵਿੱਚ ਦੋ ਪਿੰਡਾਂ ਦੇ ਲੋਕਾਂ ਨੇ ਪੁਲ ਤੇ ਇਕੱਠੇ ਹੋ ਕੇ ਠੇਕੇਦਾਰ, ਪੀ ਡਬਲਯ¨ ਡੀ ਅਤੇ ਸਰਕਾਰ iਖ਼ਲਾਫ਼ ਰੋਹ ਭਰਪ¨ਰ ਨਾਅਰੇਬਾਜ਼ੀ ਕੀਤੀ ਅਤੇ ਇਕੱਠੇ ਹੋਏ ਲੋਕਾਂ ਯ¨ਥ ਆਗ¨ ਹਰਵਿੰਦਰ ਸਿੰਘ ਲਾਡਬੰਜਾਰਾ, ਜਥੇਦਾਰ ਗੁਰਲਾਲ ਸਿੰਘ ਉਭਿਆ,ਕਿਸਾਨ ਆਗ¨ ਬਲਦੇਵ ਸਿੰਘ ਉਭਿਆ,ਪੰਚਾਇਤ ਮੈਂਬਰ ਰਮਨਦੀਪ ਸਿੰਘ ਰੰਮਾਂ ਨੇ ਕਿਹਾ ਕਿ ਪੁਲ ਨੀਵਾਂ ਬਣਨ ਨਾਲ ਬਰਸਾਤਾਂ ਸਮੇ ਪਾਣੀ ਇਸ ਦੇ ਨਾਲ ਲੱਗ ਜਾਵੇਗਾ ਅਤੇ ਡਰੇਨ ਟੁੱਟ ਕੇ ਸਾਡੀਆਂ ਫਸਲਾਂ ਦੇ ਖਰਾਬ ਹੋਣ ਦਾ ਖਤਰਾ ਵਧ ਜਾਵੇਗਾ ਜਿਸ ਕਾਰਨ ਅਸੀਂ ਸਰਕਾਰ ਤੋਂ ਇਸ ਪੁਲ ਨੂੰ ਢਾਈ ਫੁੱਟ ਹੋਰ ਉੱਚਾ ਕੀਤਾ ਜਾਵੇ। ਇਕੱਠੇ ਹੋਏ ਲੋਕਾਂ ਨੇ ਪੁਲ ਦੇ ਕੰਮ ਦੀ ਰਫ਼ਤਾਰ ਹੌਲ਼ੀ ਹੋਣ ਦੇ ਦੋਸ਼ ਵੀ ਲਾਏ ਅਤੇ ਕਿਹਾ ਕਿ ਜਿੰਨਾ ਚਿਰ ਪੁਲ ਉੱਚਾ ਕਰ ਕੇ ਨਹੀਂ ਬਣਾਉਂਦੇ ਉਨਾਂ ਚਿਰ ਅਸੀਂ ਪੁਲ ਦਾ ਕੰਮ ਨਹੀਂ ਚੱਲਣ ਦੇਵਾਂਗੇ।ਇਸ ਸਮੇਂ ਜਸਪਾਲ ਸਿੰਘ, ਨਿਰਭੈ ਸਿੰਘ ਨੰਬਰਦਾਰ, ਦਰਸ਼ਨ ਸਿੰਘ, ਰਾਮ ਸਿੰਘ, ਕੁਲਦੀਪ ਸਿੰਘ, ਹਰਜੰਟ ਸਿੰਘ,ਕੁਲਵੰਤ ਸਿੰਘ ਪੰਚ, ਗੁਰਜੰਟ ਸਿੰਘ ਆਦਿ ਹਾਜ਼ਰ ਸਨ।ਇਸ ਸੰਬੰਧੀ ਜਦੋਂ ਠੇਕੇਦਾਰ ਰ¨ਪ ਚੰਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਣਾਇਆ ਜਾ ਰਿਹਾ ਹੈ।ਇਸ ਸਬੰਧੀ ਪੀ.ਡਬਲਯ¨. ਡੀ. ਦੇ ਐਕਸੀਅਨ ਨਵੀਨ ਮਿੱਤਲ ਨੇ ਕਿਹਾ ਕਿ ਇਹ ਗੱਲ ਮੇਰੇ ਧਿਆਨ ਵਿੱਚ ਨਹੀਂ ਸੀ ਪਰ ਠੇਕੇਦਾਰ ਆਪਣੀ ਮਨ ਮਰਜੀ ਨਹੀਂ ਕਰ ਸਕਦਾ ਮੈਂ ਹੁਣੇ ਆਪਣੇ ਐਸ ਡੀ ਓ ਨੂੰ ਭੇਜਦਾ ਹਾਂ ਤਾਂ ਕਿ ਕੰਮ ਠੀਕ ਤਰ੍ਹਾਂ ਨਾਲ ਕਰਵਾਇਆ ਜਾ ਸਕੇ।

NO COMMENTS