
31 ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼)ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਭਗਵੰਤ ਮਾਨ ਜੀ ਆਹ ਪੋਸਟ ਪਾਕੇ ਕੀ ਸਾਬਤ ਕਰਨਾ ਚਾਹੁੰਦੇ ਜੇ ? ਇਸਨੂੰ ਕਿਸਮਤ ਨਹੀਂ “ਹੋਰ ਈ ਕੁੱਛ” ਕਹਿੰਦੇ ਨੇ।ਨਿਆਮਤ ਦੀ ਮੰਮੀ ਦੀ ਕਿਸਮਤ ਦੀ ਥਾਂ ਪੰਜਾਬੀ ਤੁਹਾਡੀ ਪਹਿਲੀ ਬੇਟੀ ਸੀਰਤ ਦੀ ਮੰਮੀ ਦੀ ਕਿਸਮਤ ਬਾਰੇ ਵੀ ਜਾਨਣਾ ਚਾਹੁੰਦੇ ਹਨ
ਮੰਤਰੀ ਭਗਵੰਤ ਮਾਨ ਨੇ ਡਾ. ਗੁਰਪ੍ਰੀਤ ਕੌਰ ਦੀ ਇੱਕ ਪੁਰਾਣੀ ਤਸਵੀਰ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ 2020 ਵਿੱਚ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਚਾਰ ਦੌਰਾਨ ਡਾ. ਗੁਰਪ੍ਰੀਤ ਕੌਰ ਵੀ ਪੁੱਜੇ ਸਨ। ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਮਜ਼ਾਕੀਆ ਅੰਦਾਜ਼ ਵਿੱਚ ਤੰਜ ਕਸਿਆ ਹੈ।
ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਭਗਵੰਤ ਮਾਨ ਜੀ ਆਹ ਪੋਸਟ ਪਾਕੇ ਕੀ ਸਾਬਤ ਕਰਨਾ ਚਾਹੁੰਦੇ ਜੇ ? ਇਸਨੂੰ ਕਿਸਮਤ ਨਹੀਂ “ਹੋਰ ਈ ਕੁੱਛ” ਕਹਿੰਦੇ ਨੇ।ਨਿਆਮਤ ਦੀ ਮੰਮੀ ਦੀ ਕਿਸਮਤ ਦੀ ਥਾਂ ਪੰਜਾਬੀ ਤੁਹਾਡੀ ਪਹਿਲੀ ਬੇਟੀ ਸੀਰਤ ਦੀ ਮੰਮੀ ਦੀ ਕਿਸਮਤ ਬਾਰੇ ਵੀ ਜਾਨਣਾ ਚਾਹੁੰਦੇ ਹਨ……. ਮਾਨ ਸਾਬ ! ਇਹ ਫੋਟੋ ਨਹੀਂ,ਸੈਲਫੀ ਹੈ ਤੇ ਉਹ ਵੀ ਤੁਹਾਡੇ ਦੁਆਰਾ ਹੀ ਖਿੱਚੀ ਹੋਈ ਹੈ। ਮੁਬਾਰਕਾਂ “ਕਿਸਮਤ” ਤੇ ਨਿਆਮਤ ਬੇਟੀ ਦੀਆਂ
ਜ਼ਿਕਰ ਕਰ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਸੀ ਕੀ ਪਤੈ ਕਦੋਂ ਕਿਸਮਤ ਕਿੱਥੇ ਲੈ ਜਾਵੇ..ਡਾ. ਗੁਰਪਰੀਤ ਕੌਰ ਜਨਵਰੀ 2020 ਚ ਦਿੱਲੀ ਦੇ ਪਰਚਾਰ ਦੌਰਾਨ…ਕਿਸੇ ਵਲੰਟੀਅਰ ਨੇ ਭੇਜੀ ਫੋਟੋ..ਨਿਆਮਤ ਦੀ ਮੰਮੀ..
ਕੀ ਪਤੈ ਕਦੋੰ ਕਿਸਮਤ ਕਿੱਥੇ ਲੈ ਜਾਵੇ..ਡਾ. ਗੁਰਪਰੀਤ ਕੌਰ ਜਨਵਰੀ 2020 ਚ ਦਿੱਲੀ ਦੇ ਪਰਚਾਰ ਦੌਰਾਨ…ਕਿਸੇ ਵਲੰਟੀਅਰ ਨੇ ਭੇਜੀ ਫੋਟੋ..ਨਿਆਮਤ ਦੀ ਮੰਮੀ..
ਮੁੱਖ ਮੰਤਰੀ ਮਾਨ ਦੇ ਘਰ ਧੀ ਨੇ ਲਿਆ ਜਨਮ
ਦੱਸ ਦਈਏ ਕਿ ਕਿ ਭਗਵੰਤ ਨੇ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਡਾ. ਗੁਰਪ੍ਰੀਤ ਕੌਰ ਨਾਲ ਸੱਤ ਫੇਰੇ ਲਏ ਸਨ ਅਤੇ ਪਿਛਲੇ ਦਿਨੀਂ ਉਨ੍ਹਾਂ ਦੇ ਵਿਹੜੇ ਵਿੱਚ ਖੁਸ਼ੀਆਂ ਆਈਆਂ ਹਨ, ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਹੈ, ਜਿਸ ਦਾ ਨਾਮ ਨਿਆਮਤ ਕੌਰ ਰੱਖਿਆ ਗਿਆ ਹੈ। ਉੱਥੇ ਹੀ ਮੁੱਖ ਮੰਤਰੀ ਕੋਲੋਂ ਧੀ ਨਿਆਮਤ ਕੌਰ ਦੀ ਆਉਣ ਦੀ ਖੁਸ਼ੀ ਸਾਂਭੀ ਨਹੀਂ ਜਾ ਰਹੀ ਹੈ। ਮੁੱਖ ਮੰਤਰੀ ਨੇ ਆਪਣੀ ਧੀ ਦਾ ਸਵਾਗਤ ਵੀ ਢੋਲ ਨਾਲ ਸ਼ਾਨਦਾਰ ਸਵਾਗਤ ਕੀਤਾ ਸੀ ਅਤੇ ਉਸ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ, ਜਿਸ ਤੋਂ ਬਾਅਦ ਅੱਜ ਇਹ ਤਸਵੀਰ ਸਾਹਮਣੇ ਆਈ ਹੈ, ਜੋ ਕਿ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸਾਂਝੀ ਕੀਤੀ ਹੈ।
