ਨਾਇਬ ਤਹਿਸੀਲਦਾਰ ਢਿੱਲੋਂ ਨੂੰ ਵਕੀਲਾਂ ਵੱਲੋਂ ਨਿੱਘੀ ਵਿਦਾਇਗੀ

0
164

ਬੁਢਲਾਡਾ 28 ਦਸੰਬਰ (ਸਾਰਾ ਯਹਾ /ਅਮਨ ਮਹਿਤਾ)  – ਅੱਜ ਬਾਰ ਐਸੋਸੀਏਸ਼ਨ ਬੁਢਲਾਡਾ ਵਿੱਚ ਹਾਜ਼ਰ ਮੈਂਬਰਾਨ ਵੱਲੋਂ ਨਾਇਬ ਤਹਿਸੀਲਦਾਰ ਬੁਢਲਾਡਾ ਸ: ਗੁਰਜੀਤ ਸਿੰਘ ਢਿਲੋਂ ਜੀ ਨੂੰ ਉਨ੍ਹਾਂ ਦੀ ਸੇਵਾ-ਮੁਕਤੀ ਮੌਕੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਬਾਰ ਐਸੋਸੀਏਸ਼ਨ ਬੁਢਲਾਡਾ ਦੇ ਪ੍ਰਧਾਨ ਐਡਵੋਕੇਟ ਜਸਵਿੰਦਰ ਸਿੰਘ ਧਾਲੀਵਾਲ , ਸੀਨੀਅਰ ਐਡਵੋਕੇਟ ਅਸ਼ੋਕ ਕੁਮਾਰ ਗੋਇਲ ਅਤੇ ਐਡਵੋਕੇਟ ਸ਼ੁਸ਼ੀਲ ਬਾਂਸਲ ਨੇ ਸ:ਢਿਲੋਂ ਦੀਆਂ ਬਾਤੌਰ ਮਾਲ ਅਫਸਰ ਨਿਭਾਈਆਂ ਵਧੀਆ ਸੇਵਾਵਾਂ ਦੀ ਸਲਾਘਾ ਕੀਤੀ। ਇਸ ਮੌਕੇ ਮੌਜੂਦ ਬਾਰ ਮੈਂਬਰਾਨ ਨੇ ਉਨ੍ਹਾਂ ਦੀ ਚੰਗੀ ਸਿਹਤ ਲਈ ਕਾਮਨਾ ਕੀਤੀ । ਇਸ ਮੌਕੇ ਐਡਵੋਕੇਟ ਬਲਕਰਨ ਸਿੰਘ ਧਾਲੀਵਾਲ , ਜਗਦੀਪ ਸਿੰਘ ਦਾਤੇਵਾਸ , ਸੁਨੀਲ ਕੁਮਾਰ ਗਰਗ , ਰਾਜ ਕੁਮਾਰ ਸ਼ਾਕਿਆ , ਕੀਰਤੀ ਸ਼ਰਮਾ , ਸੰਜੀਵ ਮਿੱਤਲ , ਸਵਰਨਜੀਤ ਸਿੰਘ ਦਲਿਓ , ਜਸਪ੍ਰੀਤ ਸਿੰਘ ਗੁਰਨੇ , ਅਸਵਨੀ ਕੁਮਾਰ ਗੋਇਲ ( ਮੋਨੂੰ) , ਭੁਪੇਸ਼ ਕੁਮਾਰ ਬਾਂਸਲ ਆਦਿ ਮੌਜੂਦ ਸਨ। ਸ: ਢਿਲੋਂ ਨੂੰ ਬਾਰ ਐਸੋਸੀਏਸ਼ਨ ਬੁਢਲਾਡਾ ਵੱਲੋਂ ਯਾਦਗਰੀ ਚਿੰਨ੍ਹ ਭੇਟ ਕੀਤਾ ਗਿਆ ।

LEAVE A REPLY

Please enter your comment!
Please enter your name here