
ਮਾਨਸਾ 01ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਪਹਿਲਾ ਦੌੜ ਮੁਕਾਬਲਾ ਪਿੰਡ ਕਿਸ਼ਨਗੜ੍ਹ ਫਰਵਾਹੀ,ਯੂਵਕ ਸੇਵਾਵਾ ਵੀਭਾਗ ਮਾਨਸਾ ਅਤੇ ਨਹਿਰੂ ਯੂਵਾ ਕੇਦਰ ਮਾਨਸਾ ਅਤੇ ਸਹਿਯੋਗ ਵੈੱਲਫੇਅਰ ਸੁਸਾਇਟੀ ਕਿਸ਼ਨਗੜ੍ਹ ਫਰਵਾਹੀ ਦੇ ਸਹਿਯੋਗ ਨਾਲ ਆਜਾਦੀ ਦੇ 75ਵੇ ਵਰੇਗੰਢ ਨੂੰ ਸਮਰਪਿਤ ਦੌੜ ਮੁਕਾਬਲਾ ਕਰਵਾਇਆ।ਜਿਸ ਵਿਚ ਉਚੇਚ ਤੋਰ ਤੇ ਪਹੁੰਚੇ ਰਘਵੀਰ ਸਿੰਘ ਮਾਨ ਵਲੋ ਬੱਚਿਆ ਨੂੰ ਨਸਿਆ ਤੋ ਦੂਰ ਰਹਿ ਕਿ ਖੇਡਾ ਵੱਲ ਵੱਧ ਧਿਆਨ ਦੇਣ ਲਈ ਜਾਗਰੂਕਤ ਕੀਤਾ ਗਿਆ

।ਖੇਡਾ ਦੌਰਾਨ ਪੂਜੀਸਨਾ ਤੇ ਆਏ ਬੱਚਿਆ ਨੂੰ ਨਗਦ ਇਨਾਮ ਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।ਖੇਡਾ ਦੌਰਾਨ ਰਘਵੀਰ ਸਿੰਘ ਮਾਨ ਗੁਰਪ੍ਰੀਤ ਸਿੰਘ ਮੋਟੂ ਸੁਖਜੀਤ ਸਿੰਘ ਰਿੰਕਾ ਦਾ ਵਿਸੇਸ ਸਨਮਾਨ ਚਿੰਨ੍ਹ ਕੀਤਾ ਗਿਆ ਤੇ ਨਸਿਆ ਤੋ ਦੂਰ ਹੋ ਕਿ ਖੇਡਾ ਵੱਲ ਵਧਣ ਤੇ ਪਿੰਡ ਦੀਆ ਖਿਡਾਰਨ ਕੁੜੀਆ ਦਾ ਵੀ ਵਿਸੇਸ਼ ਸਨਮਾਨ ਚਿੰਨ੍ਹ ਕੀਤਾ ਗਿਆ।ਸ੍ਰੀ ਸ੍ਰੀ 108ਸੰਤ ਬਾਬਾ ਆਤਮਾ ਦਾਸ ਜੀ,ਸੰਤ ਬਾਬਾ ਸਾਧੂ ਰਾਮ ਜੀ ਵਲੋ ਬੱਚਿਆ ਨੂੰ ਹੌਸਲਾ ਅਫਜਾਈ ਦਿਤੀ ਗਈ।
