*ਨਹਿਰੂ ਯੁਵਾ ਕੇਂਦਰ ਵੱਲੋਂ ਹਿੰਦੀ ਭਾਸ਼ਾ ਸਬੰਧੀ ਕਰਵਾਏ ਗਏ ਭਾਸ਼ਣ ਅਤੇ ਲੇਖ ਮੁਕਾਬਿਲਆਂ ਵਿੱਚ ਡਾਈਟ ਦੀ ਪ੍ਰਰੇਨਾ ਨੇ ਅਤੇ ਪੋਸਟਰ ਮੁਕਾਬਲੇ ਵਿੱਚ ਜਾਗ੍ਰਤੀ ਜੈਨ ਨੇ ਪਹਿਲਾ ਸਥਾਨ ਦੀ ਬਾਜੀ ਮਾਰੀ*

0
23

ਮਾਨਸਾ (ਸਾਰਾ ਯਹਾਂ/ ਬੀਰਬਲ ਧਾਲੀਵਾਲ ) : ਹਿੰਦੀ ਭਾਸ਼ਾ ਦੇ ਵਿਕਾਸ,ਪ੍ਰਚਾਰ ਅਤੇ ਪ੍ਰਸਾਰ ਹਿੱਤ ਚਲ ਰਹੇ ਹਿੰਦੀ ਪੰਦਰਵਾੜੇ ਦੋਰਾਨ ਅੱਜ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਜਿਲ੍ਹਾ ਸਿਿਖਆ ਅਤੇ ਸਿਖਲਾਈ ਸੰਸਥਾਂ ਅਹਿਮਦਪੁਰ ਦੇ ਸਹਿਯੋਗ ਨਾਲ ਹਿੰਦੀ ਭਾਸ਼ਾ ਸਬੰਧੀ ਸੈਮੀਨਾਰ,ਲੇਖ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ।
ਹਿੰਦੀ ਭਾਸ਼ਾ ਦਾ ਭਾਰਤ ਦੀ ਅਜਾਦੀ ਵਿੱਚ ਯੋਗਦਾਨ ਵਿਸ਼ੇ ਤੇ ਕਰਵਾਏ ਗਏ ਲੇਖ ਮੁਕਾਬਿਲਆਂ ਵਿੱਚ ਲੜਕੇ/ਲੜਕੀਆਂ ਨੇ ਭਾਗ ਲਿਆ ਜਿਸ ਵਿੱਚ ਡਾਈਟ ਅਹਿਮਦਪੁਰ ਦੀ ਵਿਿਦਆਰਥਣ ਪ੍ਰਰੇਨਾ ਨੇ ਪਹਿਲਾ,ਜਾਗ੍ਰਤੀ ਜੈਨ ਨੇ ਦੂਸ਼ਰਾ ਅਤੇ ਸੁਨੇਨਾ ਡਾਈਟ ਨੇ ਤੀਸਰਾ ਸਥਾਨ ਹਾਸਲ ਕੀਤਾ।
ਹਿੰਦੀ ਭਾਸ਼ਾ ਦਾ ਰਾਸ਼ਟਰੀ ਏਕਤਾ ਵਿੱਚ ਯੋਗਦਾਨ ਵਿਸ਼ੇ ਤੇ ਕਰਵਾਏ ਗਏੁ ਭਾਸ਼ਣ ਮੁਕਾਬਿਲਆਂ ਵਿੱਚ ਵੀ ਡਾਈਟ ਦੀ ਪ੍ਰਰੇਨਾ ਨੇ ਹੀ ਪਹਿਲੇ ਸਥਾਨ ਦੀ ਬਾਜੀ ਮਾਰੀ ਹਿਮਾਸ਼ੂ ਨੇ ਦੂਜਾ ਅਤੇ ਸੁਨੇਨਾ ਡਾਈਟ ਨੂੰ ਤੀਜੇ ਸਥਾਨ ਨਾਲ ਹੀ ਸਬਰ ਕਰਨਾ ਪਿਆ।
ਹਿੰਦੀ ਭਾਸ਼ਾ ਸਬੰਧੀ ਕਰਵਾਏ ਗਏ ਪੋਸਟਰ ਮੁਕਾਬਲੇ ਵਿੱਚ ਜਾਗ੍ਰਤੀ ਜੈਨ ਨੇ ਪਹਿਲਾ,ਗੁਰਪ੍ਰੀਤ ਕੌਰ ਨੇ ਦੂਸਰਾ ਅਤੇ ਸੁਖਪਾਲ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।
ਜੇਤੂਆਂ ਨੂੰ ਇਨਾਮ ਤਕਸੀਮ ਕਰਦਿਆਂ ਸਾਬਕਾ ਜਿਲ੍ਹਾ ਸਿਿਖਆ ਅਧਿਕਾਰੀ ਮੇਜਰ ਸਿੰਘ ਨੇ ਕਿਹਾ ਕਿ ਭਾਸ਼ਾ ਦਾ ਗਿਆਨ ਸਾਨੂੰ ਇਕ ਦੂਜੇ ਨਾਲ ਜੋੜੀ ਰੱਖਦਾ ਹੈ ਅਤੇ ਸਾਨੂੰ ਆਪਣੀ ਮਾਤ ਭਾਸ਼ਾ ਦੇ ਨਾਲ ਨਾਲ ਸਾਡੀ ਰਾਸ਼ਟਰੀ ਭਾਸ਼ਾ ਦਾ ਵੀ ਗਿਆਨ ਹੋਣਾ ਅਤਿ ਜਰੂਰੀ ਹੈ।
ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਅਤੇ ਪ੍ਰੋਰਗਾਮ ਦੇ ਪ੍ਰਬੰਧਕ ਡਾ.ਸੰਦੀਪ ਘੰਡ ਨੇ ਕਿਹਾ ਕਿ ਸਾਨੂੰ ਆਪਣੇ ਗਿਆਨ ਵਿੱਚ ਵਾਧਾ ਕਰਨ ਲਈ ਵੱਧ ਤੋ ਵੱਧ ਭਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ।ਉਹਨਾਂ ਕਿਹਾ ਕਿ ਜਿਸ ਤਰਾਂ ਅਸੀ ਆਪਣੀ ਮਾਤ ਭਾਸ਼ਾ ਵਿੱਚ ਆਪਣੇ ਰਾਜ ਵਿੱਚ ਆਪਣੀ ਗੱਲ ਚੰਗੀ ਤਰਾਂ ਕਹਿ ਸਕਦੇ ਹਾਂ ਉਸੇ ਤਰਾਂ ਹਿੰਦੀ ਜੋ ਕਿ ਸਾਡੀ ਰਾਸ਼ਟਰੀ ਭਾਸ਼ਾ ਹੈ ਇਸ ਨਾਲ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਆਪਣੇ ਵਿਚਾਰ ਸਾਝੇਂ ਕਰ ਸਕਦੇ ਹਾਂ।ਡਾ.ਘੰਡ ਨੇ ਦੱਸਿਆ ਕਿ ਅੱਜ ਕਰਵਾਏ ਗਏ ਲੇਖ ਅਤੇ ਭਾਸ਼ਣ ਮੁਕਾਬਲੇ ਦਾ ਜਿਲ੍ਹੇ ਪੱਧਰ ਦਾ ਵਿਜੇਤਾ ਮਿੱਤੀ 23 ਸਤੰਬਰ 2022 ਨੂੰ ਚੰਡੀਗੜ ਵਿਖੇ ਹੋ ਰਹੇ ਰਾਜ ਪੱਧਰੀ ਮੁਕਾਬਲੇ ਵਿੱਚ ਭਾਗ ਲਵੇਗੀ ਇਸੇ ਤਰਾਂ ਲੇਖ ਮੁਕਾਬਲੇ ਦੀ ਜੇਤੂ ਲੜਕੀ ਦਾ ਲੇਖ ਵੀ ਰਾਜ ਪੱਧਰੀ ਮੁਕਾਬਲੇ ਲਈ ਭੇਜਿਆ ਜਾਵੇਗਾ।ਉਹਨਾਂ ਦੱਸਿਆ ਕਿ ਲੇਖ ਅਤੇ ਭਾਸ਼ਣ ਮੁਕਾਬਲੇ ਵਿੱਚ ਰਾਜ ਪੱਧਰ ਤੇ ਪਹਿਲਾ ਇਨਾਮ 1500 ਨਗਦ ਤੋਂ ਇਲਾਵਾ ਟਰਾਫੀ ਅਤੇ ਪ੍ਰਮਾਣ ਪੱਤਰ ਵੀ ਦਿੱਤਾ ਜਾਵੇਗਾ ਜਦੋਂ ਕਿ ਰਾਜ ਪੱਧਰ ਤੇ ਦੂਜੇ ਅਤੇ ਤੀਸਰੇ ਸਥਾਨ ਵਾਲੇ ਨੂੰ ਵੀ ਨਗਦ ਇਨਾਮ ਅਤੇ ਟਰਾਫੀ ਅਤੇ ਪ੍ਰਮਾਣ ਪੱਤਰ ਦਿੱਤੇ ਜਾਣਗੇ।
ਜਿਲ੍ਹਾ ਸਿਖਆ ਅਤੇ ਸਿਖਲਾਈ ਸੰਸਥਾ ਦੇ ਪ੍ਰਿਸੀਪਲ ਡਾ.ਬੂਟਾ ਸਿੰਘ ਨੇ ਸੰਸਥਾ ਵਿੱਚ ਲੇਖ ਅਤੇ ਭਾਸ਼ਣ ਮੁਕਾਬਲੇ ਕਰਵਾਉਣ ਲਈ ਨਹਿਰੂ ਯੁਵਾ ਕੇਂਦਰ ਮਾਨਸਾ ਦਾ ਧੰਨਵਾਦ ਕੀਤਾ ਉਹਨਾਂ ਜੇਤੂ ਨੋਜਵਾਨਾਂ ਨੂੰ ਵਧਾਈ ਦਿਿਦਆਂ ਕਿਹਾ ਕਿ ਅਜਿਹੇ ਮੁਕਾਬਿਲਆਂ ਨਾਲ ਜਿਥੇ ਵਿਦਆਰਥੀ ਦੀ ਜਾਣਕਾਰੀ ਵਿੱਚ ਵਾਧਾ ਹੁੰਦਾਂ ਹੈ ਉਥੇ ਉਹਨਾਂ ਵਿੱਚ ਮੁਕਾਬਲੇ ਦੀ ਭਾਵਨਾਂ ਵੀ ਆਊਂਦੀ ਹੈ।ਡਾ.ਬੂਟਾ ਸਿੰਘ ਨੇ ਕਿਹਾ ਕਿ ਹਿੰਦੀ ਭਾਸ਼ਾ ਸਾਡੇ ਸਮੁੱਚੇ ਦੇਸ਼ ਨੂੰ ਇੱਕ ਮਾਲਾ ਵਿੱਚ ਪਰੋ ਕੇ ਰੱਖਦੀ ਹੈ।
ਕਰਵਾਏ ਗਏ ਮੁਕਾਬਿਲਆਂ ਦੇ ਇੰਚਾਰਜ ਮੈਡਮ ਸਰੋਜ ਰਾਣੀ ਨੇ ਇਹ ਦੱਸਿਦਆਂ ਕਿਹਾ ਕਿ ਬੱਚਿਆਂ ਵਿੱਚ ਇਹਨਾਂ ਮੁਕਾਬਿਲਆਂ ਪ੍ਰਤੀ ਬਹੁਤ ਉਤਸ਼ਾਹ ਸੀ ਅਤੇ ਇਸ ਦੀ ਵਿਸ਼ੇਸਤਾ ਇਹ ਰਹੀ ਕਿ ਪ੍ਰਰੋਗ੍ਰਾਮ ਦਾ ਸੰਚਾਲਨ ਵੀ ਖੁਦ ਵਿਿਦਆਰਥੀਆਂ ਨੇ ਕੀਤਾ ਅਤੇ ਸਾਰੀ ਮੰਚ ਦੀ ਕਾਰਵਾਈ ਵੀ ਹਿੰਦੀ ਭਾਸ਼ਾ ਵਿੱਚ ਕੀਤੀ ਗਈ।
ਕਰਵਾਏ ਗਏ ਮੁਕਾਬਲੇ ਵਿੱਚ ਜੱਜ ਦੀ ਭੂਮਿਕਾ ਗੁਰਜਿੰਦਰ ਸਿੰਘ,ਅਮਰੀਕ ਸਿੰਘ ਅਤੇ ਕੇਵਲ ਸਿੰਘ ਸਮੂਹ ਅਧਿਆਪਕ ਸਾਹਿਬਾਨ ਨੇ ਨਿਭਾਈ।ਲੇਖ ਮੁਕਾਬਿਲਆ ਵਿੱਚ ਜੱਜ ਦੀ ਭੂਮਿਕਾ ਗਿਆਨਦੀਪ ਸਿੰਘ ਸਤਨਾਮ ਸਿੰਘ ਅਤੇ ਬਲਤੇਜ ਸਿੰਘ ਸਮੂਹ ਅਧਿਆਪਕ ਡਾਈਟ ਨੇ ਅਦਾ ਕੀਤੀ। ਨੇ ਅਦਾ ਕੀਤੀ ਜਦੋਂ ਕਿ ਕਰਵਾਏ ਗਏ ਭਾਸ਼ਣ ਮੁਕਾਬਿਲਆਂ ਵਿੱਚ ਨਿਰਣਾਇਕ ਦੀ ਭੂਮਿਕਾ ਨੇ ਨਿਭਾਈ।ਇਸ ਮੋਕੇ ਹਰੋਨਾਂ ਤੋਂ ਇਲਾਵਾ ਜਿਲ੍ਹਾ ਸਿਿਖਆ ਸਿਖਲਾਈ ਸੰਸਥਾ ਦੇ ਗਿਆਨਦੀਪ ਸ਼ਿੰਘ ਮੈਡਮ ਸਰੋਜ ਰਾਣੀ ਬਲਤੇਜ ਸਿੰਘ ਅਤੇ ਪ੍ਰੋ,ਸਤਨਾਮ ਸਿੰਘ,  ਨੇ ਵੀ ਸ਼ਮੂਲੀਅਤ ਕੀਤੀ।

LEAVE A REPLY

Please enter your comment!
Please enter your name here