*ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਰਾਸ਼ਟਰੀ ਬਾਲ੍ਹੜੀ ਦਿਵਸ ਤੇ ਵੱਖ ਵੱਖ ਖੇਤਰਾਂ ਵਿੱਚ ਨਮਾਣਾ ਖੱਟਣ ਵਾਲੀਆਂ ਬੱਚੀਆਂ ਦਾ ਸਨਮਾਨ*

0
18

ਮਾਨਸਾ 24,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼) ਲੜਕੀਆਂ ਨੂੰ ਸਿੱਖਣ ਅਤੇ ਅੱਗੇ ਵੱਧਣ ਦੇ ਬੇਸ਼ਕ ਘੱਟ ਮੋਕੇ ਮਿਲਦੇ ਹਨ ਪਰ ਉਹਨਾਂ ਨੇ ਹਮੇਸ਼ਾਂ ਹੀ ਆਪਣੀ ਕਾਬਲੀਅਤ ਨਾਲ ਆਪਣੀ ਨਿਵੇਕਲੀ ਪਛਾਣ ਬਣਾਈ ਹੈ ਅਤੇ ਸਾਮਜ ਨੂੰ ਕੁਝ ਨਵਾਂ ਕਰਕੇ ਵਿਖਾਇਆ ਹੈ ਇਸ ਗੱਲ ਦਾ ਪ੍ਰਗਟਾਵਾ  ਹਰਪਾਲ ਕੌਰ ਸਰਪ੍ਰਸਤ ਈਟੀਟੀ ਟੀਚਰ ਯੂਨੀਅਨ ਪੰਜਾਬ ਅਤੇ ਮਜ੍ਹਬੀ ਸਿੱਖ ਵਾਲਮੀਕ ਭਲਾਈ ਫਰੰਟ ਪੰਜਾਬ  ਨੇ ਨਹਿਰੂ ਯੂਵਾ ਕੇਂਦਰ ਮਾਨਸਾ ਵੱਲੋ ਰਾਂਸਟਰੀ ਬਾਲੜੀ ਦਿਵਸ ਮੋਕੇ ਵੱਖ ਵੱਖ ਖੇਤਰਾਂ ਵਿੱਚ ਨਮਾਣਾ ਖੱਟਣ ਵਾਲੀਆਂ ਬੱਚੀਆਂ ਨੂੰ ਸਨਾਮਨਿਤ ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਪ੍ਰੀਵਾਰ ਦੀ ਆਰਿਥਕਤਾ ਚੁੱਕਣ  ਅਤੇ ਪ੍ਰੀਵਾਰ ਦੇ ਮਾਣ ਸਨਮਾਨ ਵਿੱਚ ਅੋਰਤ ਦੀ ਅਹਿਮ ਭੂਮਿਕਾ ਹੁੰਦੀ ਹੈ।ਉਹਨਾਂ ਇਸ ਮੋਕੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਸਬੰਧ ਵਿੱਚ ਮਨਾਏ ਗਏ ਪਰਿਕਰਮਾ ਦਿਵਸ ਦੇ ਸਬੰਧ ਵਿੱਚ ਨੇਤਾ ਜੀ ਨੂੰ ੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ।
ਸਾਮਗਮ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਕਿਹਾ ਉਹਨਾਂ ਦਾ ਅੱਜ ਦਾ ਇਹ ਪ੍ਰੋਗਰਾਮ ਦਾ ਮੁੱਖ ਮਕਸਦ ਲੜਕੀਆਂ ਨੂੰ ਉਹਨਾਂ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਨੂੰ ਮਾਨਤਾ ਦੇਣਾ ਸੀ। ਉਹਨਾਂ ਕਿਹਾ ਕਿ ਦੇਸ਼ ਦੀ ਅਜਾਦੀ ਵਿੱਚ ਨੇਤਾ ਜੀ ਦੇ ਯੋਗਦਾਨ ਨੁੰ ਭੁਲiਾੲਆ ਨਹੀ ਜਾ ਸਕਦਾ।ਉਹਨਾਂ ਕਿਹਾ ਕਿ ਅਮਗਰੇਜੀ ਹਕੂਮਤ ਵੀ ਨੇਤਾ ਜੀ ਸੁਭਾਸ਼ ਚਂਦਰ ਬੋਸ ਜੀ ਵੱਲੋਂ ਬਣਾਈ ਗਈ ਅਜਾਦ ਹਿੰਦ ਫੋਜ ਤੋ ਬਹੁਤ ਭੈਅ ਖਾਂਦੇ ਸਨ।ਉਹਨਾਂ  ਬਾਲੜੀ ਦਿਵਸ ਮੋਕੇ ਸਨਾਮਾਨ ਹਾਸਲ ਕਰਨ ਵਾਲੀਆਂ ਬੱਚੀਆਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।


ਇਸ ਮੋਕੇ ਅਮਨਦੀਪ ਕੌਰ ਖੜਕ ਸਿੰਘ ਵਾਲਾ ਨੂੰ ਹੈਮਰ ਥਰੋ ਵਿੱਚ ਜੂਨੀਅਰ ਵਰਲਡ ਰਿਕਾਰਡ ਬਣਾਉਣ ਤੇ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਵੱਖ ਵੱਖ ਖੇਤਰਾਂ ਵਿੱਚ ਨਮਾਣਾ ਖੱਟਣ ਵਾਲੀਆਂ ਲੜਕੀਆਂ ਜਿੰਨਾਂ ਵਿੱਚ ਕਰਾਟੇ ਵਿੱਚ ਪੰਜਾਬ ਪੱਧਰ ਤੇ ਸਿਲਵਰ ਮੈਡਲ ਪ੍ਰਾਪਤ ਕਰਨ ਲਈ ਅਮ੍ਰਿਤਪਾਲ ਕੌਰ,ਮਿੰਨੀ ਗੋਲਫ ਵਿੱਚ ਇੰਦੂ ਸ਼ਰਮਾਂ ਬਰੇਟਾ ਅਤੇ ਰਾਸ਼ਟਰੀ ਪੱਧਰ ਤੇ ਯੌਗਾ ਵਿੱਚ ਗੋਲਡ ਮੈਡਲ ਲਈ ਮਨਪ੍ਰੀਤ ਰਾਣੀ ਨੂੰ ਸਨਮਾਨਿਤ ਕੀਤਾ ਗਿਆ।ਇਸੇ ਤਰਾਂ ਹਰਦੀਪ ਕੌਰ ਗੁਰਨੇਕਲਾਂ ਨੂੰ ਕਰਾਟੇ ਵਿੱਚ ਗੋਲਡ ਮੈਡਲ ਲਈ ਸਨਮਾਨਿਤ ਕੀਤਾ ਗਿਆ।ਨਵਰੀਤ ਕੌਰ ਜੋਗਾ ਨੂੰ ਇੰਟਰ ਯੂਨੀਵਰਸਟੀ ਰੋਇੰਗ ਮੁਕਾਬਿਲਆਂ ਵਿੱਚ ਸਿਲਵਰ ਮੈਡਲ ਹਾਸਲ ਕਰਨ ਤੇ ਸਨਮਾਨਿਤ ਕੀਤਾ ਗਿਆ।
ਅਮਨਦੀਪ ਕੌਰ ਬੁਰਜ ਭਲਾਈਕੇ ਨੂੰ ਰਵਾਇਤੀ ਲੋਕ ਗੀਤ ਵਿੱਚ ਰਾਜ ਪੱਧਰ ਤੇ ਗੋਲਡ ਮੈਡਲ,ਮੋਨੂ ਕੌਰ ਅਤੇ ਰਣਬੀਰ ਕੌਰ ਨੂੰ ਡਾਂਸ,ਸੁਖਪ੍ਰੀਤ ਕੌਰ ਬੁਰਜਭਲਾਈਕੇ ਅਤੇ ਮਨਦੀਪ ਕੌਰ ਗੇਹਲੇ ਨੂੰ ਵਿਦਿਆ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ।
ਸਮੂਹ ਭਾਗੀਦਾਰਾਂ ਵੱਲੋਂ ਇਸ ਮੋਕੇ ਨੇਤਾ ਜੀ ਸੁਭਾਸ਼ ਚਂਦਰ ਬੋਸ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ।ਇਸ ਮੋਕੇ ਹੋਰਨਾਂ ਤੋ ਇਲਾਵਾ ਸਿਖਿਆ ਵਿਕਾਸ ਮੰਚ ਦੇ ਜਿਲ੍ਹਾ ਪ੍ਰਧਾਨ ਹਰਦੀਪ ਸਿਧੂ,ਸੁਖਦੇਵ ਸਿੰਘ ਰਿਟਾਅਰਡ ਅਧਿਆਪਕ ਸਨਮਾਨਿਤ ਹੋਣ ਵਾਲੇ ਬੱਚਿਆਂ ਦੇ ਮਾਪੇ,ਵਲੰਟੀਅਰਜ ਬੇਅੰਤ ਕੌਰ,ਗੁਰਪ੍ਰੀਤ ਕੌਰ ਅਕਲੀਆਂ,ਮਨੋਜ ਕੁਮਾਰ ਛਾਪਿਆਂ ਵਾਲੀ,ਜੋਨੀ ਕੁਮਾਰ ਮਾਨਸਾ,ਮਨਪ੍ਰੀਤ ਕੌਰ ਆਹਲੂਪੁਰ.ਮੰਜੂਬਾਲਾ ਸਮੂਹ ਵਲੰਟੀਅਰਜ ਨੇ ਵੀ ਸ਼ਮੂਲੀਅਤ ਕੀਤੀ। 

LEAVE A REPLY

Please enter your comment!
Please enter your name here