*ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਚਲ ਰਹੀ ਕਲੀਨ ਇੰਡੀਆਂ ਮੁਹਿੰਮ ਵਿੱਚ ਸਮੂਹ ਰਾਜਨੀਤਕ ਪਾਰਟੀਆਂ ਇੱਕ ਪਲੇਟਫਾਰਮ ਤੇ ਇੱਕਠੀਆਂ ਹੋਈਆਂ।*

0
39


ਮਾਨਸਾ 12,ਅਕਤੂਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) :  ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਚਲ ਰਹੀ ਕਲੀਨ ਇੰਡੀਆ ਮੁਹਿੰਮ ਵਿੱਚ ਅੱਜ ਸਮੂਹ ਰਾਜਨੀਤਕ ਪਾਰਟੀਆਂ ਵੱਲੋ ਆਪਣਾ ਯੋਗਦਾਨ ਪਾਇਆ ਗਿਆ।ਇਸ ਮੋਕੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੈਅਰਮੇਨ ਅਤੇ ਸ਼੍ਰਮੋਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪ੍ਰੇਮ ਅਰੋੜਾ ਨੇ ਕਿਹਾ ਕਿ ਕਲੀਨ ਇੰਡੀਆ ਮੁਹਿੰਮ ਇੱਕ ਬਹੁੱਤ ਵਧੀਆ ਉਪਰਾਲਾ ਹੈ ਅਤੇ ਇਸ ਵਿੱਚ ਹਰ ਨਾਗਿਰਕ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੀ ਪਾਰਟੀ ਦੇ ਹਰ ਵਰਕਰ ਵੱਲੋਂ ਆਪਣੇ ਆਪਣੇ ਪਿੰਡਾਂ ਵਿੱਚ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਉਹ ਆਉਣ ਵਾਲੇ ਦਿੰਨਾਂ ਵਿੱਚ ਵੀ ਇਸ ਮੁਹਿੰਮ ਨੂੰ ਹੋਰ ਤੇਜ ਕਰਨਗੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਕਾਗਰਸ ਪਾਰਟੀ ਦੇ ਸੀਨੀਅਰ ਆਗੂ ਸ਼੍ਰੀਮਤੀ ਗੁਰਪ੍ਰੀਤ ਕੌਰ ਗਾਗੋਵਾਲ ਨੇ ਇਸ ਮੁਹਿੰਮ ਨੂੰ ਇੱਕ ਸਾਰਿਥਕ ਸੋਚ ਦੱਸਿਆ ਅਤੇ ਪ੍ਰਣ ਕੀਤਾ ਕਿ ਕਾਗਰਸ ਪਾਰਟੀ ਵੱਲੋਂ ਅਤੇ ਉਹਨਾਂ ਦੇ ਹਰ ਵਰਕਰ ਵੱਲੋਂ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਇਆ ਜਾਵੇਗਾ।ਉਹਨਾਂ ਕਿਹਾ ਕਿ ਹਰ ਮੁਹਿੰਮ ਲੋਕਾਂ ਦੇ ਸਹਿਯੋਗ ਨਾਲ ਹੀ ਸਫਲ ਹੋ ਸਕਦੀ ਹੈ ਇਸ ਲਈ ਇਹ ਇੱਕ ਪਾਰਟੀ ਜਾਂ ਵਿਭਾਗ ਦਾ ਕੰਮ ਨਹੀ ਸਗੋਂ ਇਸ ਨੂੰ ਲੋਕ ਲਹਿਰ ਦਾ ਰੂਪ ਦੇਣ ਦਾ ਸੱਦਾ ਦਿੱਤਾ।ਉਹਨਾਂ ਇਸ ਮੁਹਿੰਮ ਵਿੱਚ ਭਾਗ ਵੀ ਲਿਆ ਅਤੇ ਰਹਿੰਦ ਖੁਹੰਦ ਨੂੰ ਇਕੱਠਾ ਕਰਨ ਵਿੱਚ ਵੀ ਯੋਗਦਾਨ ਪਾਇਆ।
ਜਿਲ੍ਹੇ ਦੀਆਂ ਯੂਥ ਕਲੱਬਾਂ ਨਾਲ ਲੰਮੇ ਸਮੇਂ ਤੋ ਜੁੱੜੇ ਅਤੇ ਹੁਣ ਸੋਸ਼ਲਿਸਟ ਪਾਰਟੀ (ਇੰਡੀਆ) ਦੇ ਕੋਮੀ ਜਨਰਲ ਸਕੱਤਰ ਹਰਿਦੰਦਰ ਸਿੰਘ ਮਾਨਸ਼ਾਹੀਆਂ ਨੇ ਕਿਹਾ ਕਿ ਸਾਨੂੰ ਆਪਣੇ ਦੇਸ਼ ਨੂੰ ਸਾਫ ਸੁੱਥਰਾ ਰੱਖਣ ਤੋ ਇਲਾਵਾ ਵਾਤਾਵਰਣ ਨੂੰ ਹਰਿਆ ਰੱਖਣ ਲਈ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਪਿੰਡਾਂ ਵਿੱਚ ਯੂਥ ਕਲੱਬਾਂ ਪਿੰਡ ਦੇ ਵਿਕਾਸ ਵਿੱਚ ਬਹੱਤ ਵੱਡਾ ਯੋਗਦਾਨ ਪਾਉਦੀਆਂ ਹਨ।
ਭਾਰਤੀ ਜਨਤਾ ਪਾਰਟੀ ਦੇ ਜਿ੍ਹਲਾ ਪ੍ਰਧਾਨ ਸ਼੍ਰੀ ਮੱਖਣ ਲਾਲ ਨੇ ਵੀ ਕਲੀਨ ਇੰਡੀਆ ਮੁਹਿੰਮ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਜੀ ਵੱਲੋਂ ਸਾਲ 2014 ਵਿੱਚ ਸ਼ੁਰੂ ਕੀਤੀ ਸਵੱਛਤਾ ਮੁਹਿੰਮ ਨਾਲ ਦੇਸ਼ ਵਿੱਚ ਸ਼ਾਫ ਸਫਾਈ ਵਿੱਚ ਬਹੱਤ ਸੁਧਾਰ ਹੋਇਆ ਹੈ।ਉਹਨਾਂ ਇਹ ਵੀ ਕਿਹਾ ਕਿ ਇਸ ਕਲੀਨ ਇੰਡੀਆਂ ਮੁਹਿੰਮ ਵਿੱਚ ਵੀ ਉਹਨਾਂ ਦੀ ਪਾਰਟੀ ਦੇ ਸਮੂਹ ਵਿੰਗਾਂ ਵੱਲੋ ਹਰ ਕਿਸਮ ਦਾ ਸ਼ਹਿਯੋਗ ਦਿੱਤਾ ਜਾਵੇਗਾ।
 ਕਲੀਨ ਇੰਡੀਆ ਮੁਹਿੰਮ ਬਾਰੇ ਜਾਣਕਾਰੀ ਦਿਦਿੰਆ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਮੁਹਿੰਮ ਦੇ ਇੰਚਾਰਜ ਡਾ.ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਮਾਨਸਾ ਜਿਲ੍ਹੇ ਦੀਆਂ 307 ਯੂਥ ਕਲੱਬਾਂ ਤੋਂ ਇਲਵਾ ਹਰ ਵਰਗ ਦਾ ਭਰਵਾਂ ਸ਼ਹਿਯੋਗ ਮਿਲ ਰਿਹਾ ਹੈ ਅਤੇ ਹੁਣ ਤੱਕ ਰਾਜਨੀਤਕ ਪਾਰਟੀਆਂ ਤੋ ਇਲਾਵਾ ਰੇਲਵੇ,ਡਾਕ,ਪੁਲੀਸ,ਧਾਰਿਮਕ ਅਤੇ ਸਮਾਜਿਕ ਸੰਸਥਾਵਾਂ ਭਾਗ ਲੇ ਚੁੱਕੀਆਂ ਹਨ ਅਤੇ ਆਉਣ ਵਾਲੇ ਦਿੰਨਾਂ ਵਿੱਚ ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਾਂ ਤੋ ਇਲਾਵਾ ਵਪਾਰ ਮੰਡਲ,ਸਮੂਹ ਸਿਖਿਅਕ ਸੰਸਥਾਵਾਂ ਅਤੇ ਪਿੰਡਾਂ ਦੀਆਂ ਪੰਚਾਇੰਤਾਂ,ਆਗਣਵਾੜੀ ਸੈਟਰ ਭਾਗ ਲੈਣਗੇ।ਉਹਨਾਂ ਇਹ ਵੀ ਦੱਸਿਆ ਕਿ ਦਸ ਹਜਾਰ ਕਿਲੋਗ੍ਰਾਮ ਰਹਿੰਦ ਖੁਹੰਦ ਦਾ ਟੀਚਾ ਜੋ ਮਾਨਸਾ ਜਿਲ੍ਹੇ ਨੂੰ ਮਿਲਿਆ ਸੀ ਉਸ ਨੂੰ ਪਹਿਲੇ 12 ਦਿੰਨਾਂ ਵਿੱਚ ਹੀ ਪੂਰਾ ਕਰ ਲਿਆ ਗਿਆ ਹੈ।ਡਾ.ਘੰਡ ਨੇ ਕਿਹਾ ਕਿ ਕਲੱਬਾਂ ਅਤੇ ਲੋਕਾਂ ਵੱਲੋ ਮਿਲੇ ਸਹਿਯੋਗ ਨਾਲ ਹੁੱਣ ਤੱਕ ਮਾਨਸਾ ਜਿਲ੍ਹਾ ਸਮੁੱਚੇ ਪੰਜਾਬ ਵਿੱਚੋਂ ਪਹਿਲੇ ਨੰਬਰ ਤੇ ਚਲ ਰਿਹਾ ਹੈ।
ਇਸ ਮੋਕੇ ਹੋਰਨਾਂ ਤੋ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰੋਹਿਤ ਬਾਂਸਲ ਅਤੇ ਸਮੀਰ ਛਾਬੜਾ,ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ,ਮਾਨਸਾ ਰੂਰਲ ਯੂਥ ਕਲੱਬ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਹਰਦੀਪ ਸਿਧੂ, ਸਟੇਟ ਯੂਥ ਅਵਾਰਡੀ ਨਿਰਮਲ ਮੋਜੀਆ, ਮਨੋਜ ਕੁਮਾਰ ਛਾਪਿਆਂਵਾਲੀ,ਨੋਜਵਾਨ ਏਕਤਾ ਕਲੱਬ  ਭਾਈਦੇਸਾ ਦੇ ਮਨਜਿੰਦਰ ਸਿੰਘ ਭਾਈਦੇਸਾ,ਸ਼ਹੀਦ ਭਗਤ ਸਿੰਘ ਕਲੱਬ ਅੱਕਾਂਵਾਲੀ ਦੇ ਪ੍ਰਧਾਨ ਯਾਦਵਿੰਦਰ ਸਿੰਘ,ਸ਼੍ਰੀ ਗੁਰੁ ਤੇਗ ਬਹਾਦਰ ਸਪੋਰਟਸ ਕਲੱਬ ਡੈਲੂਆਣਾ ਦੇ ਸਤਿਗੁਰ ਸਿੰਘ,ਦਸ਼ਮੇਸ਼ ਕਲੱਬ ਸਰਦੂਲੇਵਾਲਾ ਦੇ ਜਗਸੀਰ ਸਿੰਘ,ਸ਼ਹੀਦ ਊਧਮ ਸਿੰਘ ਕਲੱਬ ਰੜ ਦੇ ਬੱਗਰ ਸਿੰਘ,ਬਲਵਿੰਦਰ ਸਿੰਘ ਭਾਈਦੇਸਾ,ਸੰਤਬਾਬਾ ਅਤਰ ਸਿੰਘ ਕਲੱਬ ਅਤਲਾ ਕਲਾਂ ਦੇ ਸਤਿਗੁਰ ਸਿੰਘ, ਸ਼ਹੀਦ ਉਧਮ ਸਿੰਘ ਯੂਥ ਕਲੱਬ ਹੀਰਕੇ ਦੇ ਪ੍ਰਧਾਨ ਗੁਰਪ੍ਰੀਤ ਸਿੰਘ,ਬਾਬਾ ਜੋਗੀ ਪੀਰ ਕਲੱਬ ਅਤਲਾਕਲਾਂ ਦੇ ਪ੍ਰਧਾਨ ਸ਼ਮਿੰਦਰ ਸਿੰਘ, ਮਾਨਸ਼ਾਹੀਆਂ ਸਪੋਰਟਸ ਕਲੱਬ ਦੇ ਜਸਪ੍ਰੀਤ ਸਿੰਘ,ਸ਼ਹੀਦ ਰਣ ਮੰਡਲ ਯੂਥ ਕਲੱਬ ਅਤਲਾ ਖੁਰਦ ਮਨਜੀਤ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ ਅਤੇ ਪਿੰਡ ਵਿੱਚ ਚਲ ਰਹੀ ਕਲੀਨ ਇੰਡੀਆਂ ਮੁਹਿੰਮ ਬਾਰੇ ਜਾਣੂ ਕਰਵਾਇਆ।  

LEAVE A REPLY

Please enter your comment!
Please enter your name here