ਮਾਨਸਾ 28 ਫਰਵਰੀ (ਬਪਸ):ਡੇਰਾ ਬਾਬਾ ਹੱਕਤਾਲਾ ਸਰਦੂਲਗੜ੍ਹ ਵਿਖੇ 56ਵਾਂ ਸਾਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ। ਅੱਜ ੬ਮੇਲੇ ਦੇ ਦੂਸਰੇ ਦਿਨ ਦੀ ਸ਼ੁਰੂਆਤ ਉਪਰੰਤ ਬਾਬਾ ਕੇਵਲ ਦਾਸ ਮਹੰਤ ਡੇਰਾ ਬਾਬਾ ਹੱਕਤਾਲਾ ਦੇ ਉਪਰਾਲੇ ਸਦਕਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਚੇਤਨਾ ਮਾਰਚ ਕੱਢਿਆ ਗਿਆ। ਇਹ ਚੇਤਨਾ ਮਾਰਚ ਸ਼ਹਿਰ ਦੇ ਰੋੜਕੀ ਚੌਕ ਤੋਂ ਸ਼ੁਰੂ ਹੋ ਕੇ ਬੱਸ ਅੱਡਾ ਕੋਲੋਂ ਹੁੰਦਾ ਹੋਇਆਂ ਡੇਰਾ ਬਾਬਾ ਹੱਕਤਾਲਾ ਜਾ ਕੇ ਸਮਾਪਤ ਹੋਇਆ। ਡੀਐੱਸਪੀ ਸੰਜੀਵ ਗੋਇਲ, ਤਹਿਸੀਲਦਾਰ ਗੁਰਜੀਤ ਸਿੰਘ ਢਿੱਲੋਂ, ਐੱਸਐੱਚਓ ਗੁਰਦੀਪ ਸਿੰਘ ਤੋਂ ਇਲਾਵਾ ਸਰਕਾਰੀ, ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਅਤੇ ਅਧਿਆਪਕ ਨੇ ਇਸ ਮਾਰਚ ਚ ਹਿਸਾ ਲਿਆ। ਜਿਸ ਵਿੱਚ ਸਕੂਲੀ ਬੱਚਿਆਂ ਵੱਲੋਂ ਨਸ਼ੇ ਦੇ ਮਾਰੂ ਪ੍ਰਭਾਵਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।ਬੱਚਿਆਂ ਨੇ ਆਪਣੇ ਹੱਥਾਂ ਚ ਨਸ਼ਿਆ ਖਿਲਾਫ ਜਾਗਰੂਕ ਕਰਦੇ ਮਾਟੋ ਲਿਖੀਆਂ ਤੱਖਤੀਆ ਫੜੀਆ ਹੋਈਆਂ ਸਨ। ਇਸ ਮੌਕੇ ਮਹੰਤ ਰਤਨ ਦਾਸ, ਮਹੰਤ ਲਛਮਣ ਮੁਨੀ, ਸੱਤਪਾਲ ਚੋਪੜਾ, ਸੁਖਵਿੰਦਰ ਸਿੰਘ ਸੁੱਖਾ ਭਾਊ, ਕੈਪਟਨ ਤੇਜਾ ਸਿੰਘ, ਇਕਬਾਲ ਸਿੰਘ ਭਾਂਬੜ ਅਤੇ ਹੋਰ ਸ਼ਰਧਾਲੂ ਮੌਜੂਦ ਸਨ।