*ਨਵੇਂ ਸਾਲ ਦੀ ਸ਼ੁਰੂਆਤ ਤੇ ਮਾਤਾ ਦੇ ਜੈਕਾਰਿਆਂ ਨਾਲ ਗੂੰਜਿਆ ਕੱਟੜੇ ਦਾ ਗੀਤਾ ਭਵਨ*

0
92

ਮਾਨਸਾ, 02 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸ਼੍ਰੀ ਦੁਰਗਾ ਕੀਰਤਨ ਮੰਡਲ ਸ਼ਕਤੀ ਭਵਨ ਵਾਲਿਆਂ ਵਲੋਂ ਹਰ ਸਾਲ ਦੀ ਤਰ੍ਹਾਂ ਇੰਚਾਰਜ ਪ੍ਰਵੀਨ ਟੋਨੀ ਸ਼ਰਮਾਂ ਦੀ ਅਗਵਾਈ ਹੇਠ ਨਵੇਂ ਸਾਲ ਨੂੰ ਜੀ ਆਇਆਂ ਨੂੰ ਕਹਿਣ ਲਈ ਇੱਕ ਵਿਸ਼ਾਲ ਚੌਂਕੀ ਦਾ ਆਯੋਜਨ ਸ਼੍ਰੀ ਬਾਨ ਗੰਗਾ ਕੱਟੜਾ ਵਿਖੇ ਮਾਤਾ ਭੁਵਨੇਸ਼ਵਰੀ ਦੇਵੀ ਜੀ ਦੇ ਆਸ਼ਰਮ ਗੀਤਾ ਭਵਨ ਵਿਖੇ ਕੀਤਾ ਗਿਆ।

ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਹਰ ਸਾਲ ਸ਼੍ਰੀ ਅਮਰਨਾਥ ਯਾਤਰਾ ਸੇਵਾ ਸੰਮਤੀ ਮਾਨਸਾ ਵਲੋਂ ਐਡਵੋਕੇਟ ਸੁਨੀਲ ਬਾਂਸਲ ਦੀ ਅਗਵਾਈ ਹੇਠ ਚਾਰ ਦਿਨਾਂ ਲਈ ਭੰਡਾਰਾ ਲਗਾਇਆ ਜਾਂਦਾ ਹੈ ਅਤੇ ਮਾਤਾ ਜੀ ਦਾ ਗੁਣਗਾਣ ਕਰਨ ਲਈ ਸ਼੍ਰੀ ਦੁਰਗਾ ਕੀਰਤਨ ਮੰਡਲ ਸ਼ਕਤੀ ਭਵਨ ਵਾਲਿਆਂ ਨੂੰ ਲਿਜਾਇਆ ਜਾਂਦਾ ਹੈ ਬਹੁਤ ਹੀ ਸ਼ਰਧਾ ਅਤੇ ਲਗਨ ਨਾਲ ਲਗਾਏ ਗਏ ਇਸ ਭੰਡਾਰੇ ਅਤੇ ਚੌਂਕੀ ਦਾ ਹਜ਼ਾਰਾ ਦੀ ਗਿਣਤੀ ਵਿੱਚ ਪੰਜਾਬ ਸਮੇਤ ਬਾਹਰਲੇ ਸੂਬਿਆਂ ਤੋਂ ਆਏ ਲੋਕ ਆਨੰਦ ਮਾਣਦੇ ਹਨ।

ਸੁਨੀਲ ਬਾਂਸਲ ਨੇ ਦੱਸਿਆ ਕਿ ਅਗਲੇ ਸਾਲ ਤੋਂ ਇਹ ਭੰਡਾਰਾ ਜੋ ਕਿ ਸਿਰਫ ਸਵੇਰੇ ਛੇ ਵਜੇ ਤੋਂ ਰਾਤ ਅੱਠ ਵਜੇ ਤੱਕ ਚਲਦਾ ਸੀ ਚਾਰ ਦਿਨ ਰਾਤ ਚੋਵੀ ਘੰਟੇ ਚਲਦਾ ਰਿਹਾ ਕਰੇਗਾ। ਮੁਕੇਸ਼ ਬਾਂਸਲ ਨੇ ਦੱਸਿਆ ਕਿ ਮੰਡਲ ਦੇ ਮੈਂਬਰਾਂ ਦੇ ਨਾਲ ਸ਼ਹਿਰ ਦੇ ਹੋਰ ਮਾਤਾ ਦੇ ਭਗਤਾਂ ਨੂੰ ਵੀ ਲਿਜਾਣ ਲਈ ਬੱਸ ਦਾ ਪ੍ਰੰਬਧ ਕੀਤਾ ਜਾਂਦਾ ਹੈ।

ਪਿਛਲੇ ਤਿੰਨ ਸਾਲਾਂ ਤੋਂ ਇਸ ਯਾਤਰਾ ਦਾ ਹਿੱਸਾ ਬਣ ਰਹੇ ਡੀ.ਸੀ.ਐਫ.ਏ. ਅਸ਼ਵਨੀ ਜਿੰਦਲ ਨੇ ਇਸ ਯਾਤਰਾ ਸੰਬੰਧੀ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਇਹ ਇੱਕ ਨਾ ਭੁੱਲਣ ਯੋਗ ਯਾਤਰਾ ਹੈ ਯਾਤਰਾ ਲਈ ਬੜੇ ਹੀ ਸੁਚੱਜੇ ਪ੍ਰਬੰਧ ਪ੍ਰਵੀਨ ਟੋਨੀ ਸ਼ਰਮਾਂ ਦੀ ਟੀਮ ਵਲੋਂ ਕੀਤੇ ਜਾਂਦੇ ਹਨ ਅਤੇ ਭੰਡਾਰੇ ਲਈ ਪੁਖਤਾ ਪ੍ਰਬੰਧ ਐਡਵੋਕੇਟ ਸੁਨੀਲ ਬਾਂਸਲ ਦੀ ਟੀਮ ਵਲੋਂ ਬੜੀ ਹੀ ਸ਼ਰਧਾ ਅਤੇ ਲਗਨ ਨਾਲ ਕੀਤੇ ਜਾਂਦੇ ਹਨ ਉਹਨਾਂ ਦੱਸਿਆ ਕਿ ਅਮਨ ਗੁਪਤਾ ਵਲੋਂ ਰਿਹਾਇਸ਼ ਦੇ ਪ੍ਰਬੰਧ ਕਰਨ ਲਈ ਜ਼ਿਮੇਵਾਰੀ ਬਾਖੂਬੀ ਨਿਭਾਈ ਜਾਂਦੀ ਹੈ ਇਸ ਮੌਕੇ ਸ਼ਰਾਈਨ ਬੋਰਡ ਦੇ ਸੀ.ਈ.ਓ. ਅੰਸ਼ੁਲ ਗਰਗ ਜੀ ਦਾ ਉਨ੍ਹਾਂ ਵੱਲੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨਾਂ ਲਈ ਆੳਣ ਵਾਲੇ ਸ਼ਰਧਾਲੂਆਂ ਲਈ ਕੀਤੇ ਗਏ ਸ਼ਲਾਘਾਯੋਗ ਪ੍ਰਬੰਧਾਂ ਲਈ ਦੋਨਾਂ ਸੰਸਥਾ ਵਲੋਂ ਵਿਸ਼ੇਸ਼ ਤੌਰ ਤੇ ਨਿਹਾਰਿਕਾ ਭਵਨ ਕੱਟੜਾ ਵਿਖੇ ਜਾ ਕੇ ਸਨਮਾਨ ਕੀਤਾ ਗਿਆ

ਇਸ ਮੌਕੇ ਬਲਜੀਤ ਸ਼ਰਮਾਂ, ਪਵਨ ਕੁਮਾਰ ਸੁਪਰਡੈਂਟ, ਰਾਧੇ ਸ਼ਿਆਮ, ਸੰਜੀਵ ਬੋਬੀ, ਮਾਸਟਰ ਸਤੀਸ਼ ਗਰਗ, ਜੀਵਨ ਜੁਗਨੀ, ਰਵੀ ਫਲਾਵਰ, ਵਿਨੋਦ ਚੌਧਰੀ, ਵਿਕਾਸ ਸ਼ਰਮਾ,ਗੋਰਵ ਬਜਾਜ, ਵਿੱਕੀ ਸ਼ਰਮਾਂ, ਅੰਗਰੇਜ਼ ਲਾਲ ਸਮੇਤ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here