ਮਾਨਸਾ 02 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ):ਪੰਜਾਬ ਵਿੱਚ ਇਸ ਸਮੇਂ ਠੰਡ ਪੂਰੇ ਜੋਰਾ ਤੇ ਹੈ ਅਤੇ ਅਜਿਹੇ ਮੌਸਮ ਵਿੱਚ ਗਰੀਬ ਲੋਕਾ ਨੂੰ ਉਹਨਾ ਕੋਲ ਪਹਿਨਣ ਲਈ ਲੋੜੀਂਦੇ ਕੱਪੜੇ ਨਾ ਹੋਣ ਕਰਕੇ ਉਹ ਠੰਡ ਦਾ ਸ਼ਿਕਾਰ ਹੁੰਦੇ ਹਨ। ਰੋਟਰੀ ਕਲੱਬ ਮਾਨਸਾ ਨੇ ਨਵੇਂ ਸਾਲ ਵਾਲੇ ਦਿਨ ਗਰੀਬ ਅਤੇ ਲੋੜਵੰਦ ਵਿਅਕਤੀਆ ਨੂੰ ਠੰਡ ਤੋਂ ਬਚਾਉਣ ਲਈ ਸਰਦੀਆ ਦੇ ਪਹਿਨਣ ਵਾਲੇ ਨਵੇਂ ਅਤੇ ਪੁਰਾਣੇ ਗਰਮ ਕੱਪੜੇ ਫਰੀ ਵਿੱਚ ਕੈਂਪ ਲਗਾ ਕੇ ਵੰਡੇ ਗਏ। ਇਸ ਕੈਂਪ ਦੀ ਸ਼ੁਰੂਆਤ ਕਲੱਬ ਦੇ ਸੀਨੀਅਰ ਮੈਂਬਰ ਅਤੇ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਜੀ ਨੇ ਕੀਤੀ। ਇਸ ਪ੍ਰੋਜੈਕਟ ਦੇ ਚੇਅਰਮੈਨ ਅਸਿਸਟੈਂਟ ਗਵਰਨਰ ਐਡਵੋਕੇਟ ਅਮਨ ਮਿੱਤਲ ਨੇ ਦੱਸਿਆ ਕਿ ਇਸ ਲਈ ਗਰਮ ਕੱਪੜੇ ਕਲੱਬ ਦੁਆਰਾ ਨਵੇਂ ਵੀ ਖਰੀਦੇ ਗਏ ਅਤੇ ਮੈਂਬਰਾ ਅਤੇ ਹੋਰਨਾ ਦੇ ਘਰਾਂ ਚੋਂ ਪਹਿਨਣ ਯੋਗ ਪੁਰਾਣੇ ਕੱਪੜੇ ਵੀ ਇਕੱਠੇ ਕੀਤੇ ਗਏ। ਪ੍ਰੋਜੈਕਟ ਦੇ ਕੋ ਚੇਅਰਮੈਨ ਡਾਕਟਰ ਰਾਹੁਲ ਭਾਰਦਵਾਜ ਨੇ ਦੱਸਿਆ ਕਿ ਇਹ ਕੈਂਪ 2 ਘੰਟੇ ਦੇ ਕਰੀਬ ਚੱਲਿਆ ਅਤੇ ਇਸ ਵਿੱਚ ਤਕਰੀਬਨ 500-600 ਲੋੜਵੰਦ ਵਿਅਕਤੀਆ ਨੂੰ ਕੱਪੜੇ ਵੰਡੇ ਗਏ। ਕਲੱਬ ਦੇ ਪ੍ਰਧਾਨ ਕੇ ਬੀ ਜਿੰਦਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਕੋਟ, ਕੋਟੀਆ, ਲੋਅਰ, ਗਲਬਜ਼, ਟੋਪੀਆ, ਸਵੈਟ ਸ਼ਰਟ, ਸੂਟ, ਕੰਬਲ ਆਦਿ ਵੰਡੇ ਗਏ ਹਨ। ਕਲੱਬ ਦੇ ਸੈਕਟਰੀ ਰਵਿੰਦਰ ਰਵੀ ਸਿੰਗਲਾ ਨੇ ਦੱਸਿਆ ਕਿ ਇਹ ਵਸਤਰਮ ਪ੍ਰੋਜੈਕਟ ਰੋਟਰੀ ਕਲੱਬ ਮਾਨਸਾ ਵੱਲੋਂ ਪਿਛਲੇ ਦਸ ਸਾਲ ਤੋਂ ਚਲਾਇਆ ਜਾ ਰਿਹਾ ਹੈ। ਕਲੱਬ ਦੇ ਮੈਂਬਰ ਅਸ਼ੋਕ ਸਪੋਲੀਆ, ਸੁਖਚੈਨ ਸਿੰਘ,ਰੋਹਿਤ ਬਾਂਸਲ, ਡਾਕਟਰ ਪੂਰਨ ਪ੍ਰਕਾਸ਼, ਪਰਮਜੀਤ ਸਦਿਓੜਾ ਨੇ ਦੱਸਿਆ ਕਿ ਆਉਣ ਵਾਲੇ ਕੁਝ ਦਿਨਾ ਵਿਚ ਹੀ ਰੋਟਰੀ ਕਲੱਬ ਵੱਲੋਂ ਸਰਦੀਆ ਦੇ ਸੰਬੰਧ ਵਿੱਚ ਇਸੇ ਲੜੀ ਚ ਗਰੀਬ ਵਿਅਕਤੀਆ ਲਈ ਕੰਬਲ ਵਗੈਰਾ ਵੀ ਵੰਡੇ ਜਾ ਰਹੇ ਹਨ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਵਿਕਾਸ ਵਿੱਕੀ ਸਿੰਗਲਾ, ਸਮਾਜ ਸੇਵੀ ਪਵਨ ਖਿਆਲਾ, ਜਤਿੰਦਰਵੀਰ ਗੁਪਤਾ, ਆਦਿ ਹਾਜਰ ਸਨ। ਪੰਜਾਬ ਵਿੱਚ ਇਸ ਸਮੇਂ ਠੰਡ ਪੂਰੇ ਜੋਰਾ ਤੇ ਹੈ ਅਤੇ ਅਜਿਹੇ ਮੌਸਮ ਵਿੱਚ ਗਰੀਬ ਲੋਕਾ ਨੂੰ ਉਹਨਾ ਕੋਲ ਪਹਿਨਣ ਲਈ ਲੋੜੀਂਦੇ ਕੱਪੜੇ ਨਾ ਹੋਣ ਕਰਕੇ ਉਹ ਠੰਡ ਦਾ ਸ਼ਿਕਾਰ ਹੁੰਦੇ ਹਨ। ਰੋਟਰੀ ਕਲੱਬ ਮਾਨਸਾ ਨੇ ਨਵੇਂ ਸਾਲ ਵਾਲੇ ਦਿਨ ਗਰੀਬ ਅਤੇ ਲੋੜਵੰਦ ਵਿਅਕਤੀਆ ਨੂੰ ਠੰਡ ਤੋਂ ਬਚਾਉਣ ਲਈ ਸਰਦੀਆ ਦੇ ਪਹਿਨਣ ਵਾਲੇ ਨਵੇਂ ਅਤੇ ਪੁਰਾਣੇ ਗਰਮ ਕੱਪੜੇ ਫਰੀ ਵਿੱਚ ਕੈਂਪ ਲਗਾ ਕੇ ਵੰਡੇ ਗਏ। ਇਸ ਕੈਂਪ ਦੀ ਸ਼ੁਰੂਆਤ ਕਲੱਬ ਦੇ ਸੀਨੀਅਰ ਮੈਂਬਰ ਅਤੇ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਜੀ ਨੇ ਕੀਤੀ। ਇਸ ਪ੍ਰੋਜੈਕਟ ਦੇ ਚੇਅਰਮੈਨ ਅਸਿਸਟੈਂਟ ਗਵਰਨਰ ਐਡਵੋਕੇਟ ਅਮਨ ਮਿੱਤਲ ਨੇ ਦੱਸਿਆ ਕਿ ਇਸ ਲਈ ਗਰਮ ਕੱਪੜੇ ਕਲੱਬ ਦੁਆਰਾ ਨਵੇਂ ਵੀ ਖਰੀਦੇ ਗਏ ਅਤੇ ਮੈਂਬਰਾ ਅਤੇ ਹੋਰਨਾ ਦੇ ਘਰਾਂ ਚੋਂ ਪਹਿਨਣ ਯੋਗ ਪੁਰਾਣੇ ਕੱਪੜੇ ਵੀ ਇਕੱਠੇ ਕੀਤੇ ਗਏ। ਪ੍ਰੋਜੈਕਟ ਦੇ ਕੋ ਚੇਅਰਮੈਨ ਡਾਕਟਰ ਰਾਹੁਲ ਭਾਰਦਵਾਜ ਨੇ ਦੱਸਿਆ ਕਿ ਇਹ ਕੈਂਪ 2 ਘੰਟੇ ਦੇ ਕਰੀਬ ਚੱਲਿਆ ਅਤੇ ਇਸ ਵਿੱਚ ਤਕਰੀਬਨ 500-600 ਲੋੜਵੰਦ ਵਿਅਕਤੀਆ ਨੂੰ ਕੱਪੜੇ ਵੰਡੇ ਗਏ। ਕਲੱਬ ਦੇ ਪ੍ਰਧਾਨ ਕੇ ਬੀ ਜਿੰਦਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਕੋਟ, ਕੋਟੀਆ, ਲੋਅਰ, ਗਲਬਜ਼, ਟੋਪੀਆ, ਸਵੈਟ ਸ਼ਰਟ, ਸੂਟ, ਕੰਬਲ ਆਦਿ ਵੰਡੇ ਗਏ ਹਨ। ਕਲੱਬ ਦੇ ਸੈਕਟਰੀ ਰਵਿੰਦਰ ਰਵੀ ਸਿੰਗਲਾ ਨੇ ਦੱਸਿਆ ਕਿ ਇਹ ਵਸਤਰਮ ਪ੍ਰੋਜੈਕਟ ਰੋਟਰੀ ਕਲੱਬ ਮਾਨਸਾ ਵੱਲੋਂ ਪਿਛਲੇ ਦਸ ਸਾਲ ਤੋਂ ਚਲਾਇਆ ਜਾ ਰਿਹਾ ਹੈ। ਕਲੱਬ ਦੇ ਮੈਂਬਰ ਅਸ਼ੋਕ ਸਪੋਲੀਆ, ਸੁਖਚੈਨ ਸਿੰਘ,ਰੋਹਿਤ ਬਾਂਸਲ, ਡਾਕਟਰ ਪੂਰਨ ਪ੍ਰਕਾਸ਼, ਪਰਮਜੀਤ ਸਦਿਓੜਾ ਨੇ ਦੱਸਿਆ ਕਿ ਆਉਣ ਵਾਲੇ ਕੁਝ ਦਿਨਾ ਵਿਚ ਹੀ ਰੋਟਰੀ ਕਲੱਬ ਵੱਲੋਂ ਸਰਦੀਆ ਦੇ ਸੰਬੰਧ ਵਿੱਚ ਇਸੇ ਲੜੀ ਚ ਗਰੀਬ ਵਿਅਕਤੀਆ ਲਈ ਕੰਬਲ ਵਗੈਰਾ ਵੀ ਵੰਡੇ ਜਾ ਰਹੇ ਹਨ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਵਿਕਾਸ ਵਿੱਕੀ ਸਿੰਗਲਾ, ਸਮਾਜ ਸੇਵੀ ਪਵਨ ਖਿਆਲਾ, ਜਤਿੰਦਰਵੀਰ ਗੁਪਤਾ, ਆਦਿ ਹਾਜਰ ਸਨ।