ਅੰਮ੍ਰਿਤਸਰ 02,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ) ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਵਿਧਾਨ ਸਭਾ ਏਰੀਆ ‘ਚ ਗੁੰਮਸ਼ੁਦਗੀ ਦੇ ਪੋਸਟਰ ਲਾਏ ਗਏ ਹਨ ਤੇ ਲੱਭਣ ਵਾਲੇ ਨੂੰ 50,000 ਦਾ ਇਨਾਮ ਵੀ ਰੱਖਿਆ ਗਿਆ ਹੈ। ਇਹ ਪੋਸਟਰ ਐਨਜੀਓ ਵੱਲੋਂ ਲਾਏ ਗਏ ਹਨ।
ਐਨਜੀਓ ਦੇ ਲੋਕਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਕੁਰਸੀ ਦੀ ਲੜਾਈ ਲਈ ਇਹ ਭੁੱਲ ਗਏ ਕਿ ਉਹ ਇਕ ਵਿਧਾਇਕ ਵੀ ਹਨ। ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ।
ਉਨ੍ਹਾਂ ਕਿਹਾ ਅੱਜ ਲੋਕ ਵਿਕਾਸ ਲਈ ਤਰਸ ਗਏ ਤੇ ਲੋਕ ਉਨ੍ਹਾਂ ਨੂੰ ਲੱਭ ਰਹੇ ਹਨ। ਪਰ ਕਾਫੀ ਦੇਰ ਤੋਂ ਨਵਜੋਤ ਸਿੱਧੂ ਆਪਣੇ ਏਰੀਏ ‘ਚ ਆਏ ਹੀ ਨਹੀਂ ਤੇ ਇਸ ਸਮੇਂ ਵਿਕਾਸ ਦੀ ਲੋੜ ਹੈ।
ਇਸ ਲਈ ਉਨ੍ਹਾਂ ਦੇ ਗੁੰਮਸ਼ੁਦਗੀ ਦੇ ਪੋਸਟਰ ਲਾਏ ਗਏ ਹਨ। ਇਹ ਵੀ ਲਿਖਿਆ ਗਿਆ ਕਿ ਜੋ ਉਨ੍ਹਾਂ ਨੂੰ ਲੱਭ ਕੇ ਆਪਣੇ ਏਰੀਏ ‘ਚ ਲਿਆਵੇਗਾ ਉਸ ਨੂੰ 50,000 ਦਾ ਇਨਾਮ ਦਿੱਤਾ ਜਾਵੇਗਾ।