*ਅਪਰੇਸ਼ਨ ਬਲੂ ਸਟਾਰ ‘ਤੇ ਫ਼ਿਲਮ ਲੈ ਕੇ ਆਏਗਾ ਸ਼੍ਰੀ ਅਕਾਲ ਤਖ਼ਤ*

0
25

ਅੰਮ੍ਰਿਤਸਰ 02,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਜੂਨ 1984 ਵਿੱਚ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਤੇ ਭਾਰਤੀ ਫੌਜ ਵੱਲੋਂ ਕੀਤੇ ਗਏ ਆਪਰੇਸ਼ਨ ਬਲੂ ਸਟਾਰ ‘ਤੇ ਹੁਣ ਸ੍ਰੀ ਅਕਾਲ ਤਖ਼ਤ ਵੱਲੋਂ ਇੱਕ ਡਾਕੂਮੈਂਟਰੀ ਫ਼ਿਲਮ ਬਣਾਈ ਜਾਏਗੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੂਨ 1984 ‘ਚ ਵਾਪਰੇ ਘੱਲੂਘਾਰੇ ਤੇ ਅਜ਼ਾਦੀ ਤੋਂ ਬਾਅਦ ਸਿੱਖਾਂ ਤੇ ਹੋਏ ਤਸ਼ਦੱਦ ਦਾ ਰਿਕਾਰਡ ਇਕੱਠਾ ਕੀਤਾ ਜਾਵੇਗਾ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਚਸ਼ਮਦੀਦ ਗਵਾਹਾਂ ਅਤੇ ਇਸ ਦੁਖਾਂਤ ਨੂੰ ਹੰਡਾਉਣ ਵਾਲੇ ਹੋਰਾਂ ਨੂੰ ਆਪਣੇ ਤਜ਼ਰਬੇ ਇੱਕ ਵੀਡੀਓ ਫਾਰਮੈਟ ਵਿੱਚ ਜਮ੍ਹਾ ਕਰਵਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਇਸ ਲਈ ਹੈ ਤਾਂ ਜੋ 1 ਤੋਂ 10 ਜੂਨ 1984 ਦਰਮਿਆਨ ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਜੋ ਵਾਪਰਿਆ ਸੀ ਉਸਨੂੰ ਫਿਰ ਦਰਸਾਏ ਜਾ ਸਕੇ ਤੇ ਇਤਿਹਾਸ ਲਈ ਰਿਕਾਰਡ ਅੰਦਰ ਰੱਖਿਆ ਜਾ ਸਕੇ।

ਅਕਾਲ ਤਖ਼ਤ ਦਾ ਮੰਨਣਾ ਹੈ ਕਿ ਚਸ਼ਮਦੀਦ ਗਵਾਹਾਂ ਦੀ ਇੰਟਰਵਿਊ ਤੇ ਫੌਜ ਦੇ ਤਸ਼ਦੱਦ ਦੀਆਂ ਰਿਪੋਰਟਾਂ ਦੀ ਪ੍ਰਮਾਣਿਕਤਾ ਤੇ ਭਰੋਸੇਯੋਗ ਖਾਤਾ ਹੋਣਾ ਚਾਹੀਦਾ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਚਸ਼ਮਦੀਦ ਦੇ ਤਜ਼ੁਰਬੇ ਬਾਰੇ ਜਾਣਨ ਲਈ ‘ਪੰਥ ਸੇਵਕ’ ਪੁਰਸਕਾਰ ਨਾਲ ਸਨਮਾਨਿਤ ਹਰਵਿੰਦਰ ਸਿੰਘ ਖਾਲਸਾ ਨਾਲ ਬੀਤੇ ਕੱਲ੍ਹ ਮੁਲਾਕਾਤ ਕੀਤੀ।

LEAVE A REPLY

Please enter your comment!
Please enter your name here