*ਨਵਜੋਤ ਸਿੱਧੂ ਨੇ ਜੇਲ੍ਹ ‘ਚ ਧਾਰਿਆ ਮੋਨ, ਹੁਣ 5 ਅਕਤੂਬਰ ਮਗਰੋਂ ਹੀ ਕੁਝ ਬੋਲਣਗੇ*

0
32

 (ਸਾਰਾ ਯਹਾਂ/ਬਿਊਰੋ ਨਿਊਜ਼ ) : ਕਾਂਗਰਸੀ ਲੀਡਰ ਨਵਜੋਤ ਸਿੱਧੂ ਨੇ ਜੇਲ੍ਹ ਵਿੱਚ ਮੋਨ ਵਰਤ ਸ਼ੁਰੂ ਕੀਤਾ ਹੈ। ਉਹ 5 ਅਕਤੂਬਰ ਤੱਕ ਮੋਨ ਧਾਰਨ ਕਰਨਗੇ। ਇਹ ਜਾਣਕਾਰੀ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਟਵੀਟ ਕਰਕੇ ਦਿੱਤੀ ਹੈ। ਨਵਜੋਤ ਕੌਰ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਮੇਰੇ ਪਤੀ ਨਵਰਾਤਰੀ ਦੌਰਾਨ ਮੌਨ ਰੱਖਣਗੇ ਤੇ 5 ਅਕਤੂਬਰ ਤੋਂ ਬਾਅਦ ਸਮਰਥਕਾਂ ਨੂੰ ਮਿਲਣਗੇ।https://platform.twitter.com/embed/Tweet.html?creatorScreenName=abpsanjha&dnt=false&embedId=twitter-widget-

ਦੱਸ ਦਈਏ ਕਿ ਨਵਜੋਤ ਸਿੱਧੂ ਨੂੰ 1988 ਦੇ ਰੋਡ ਰੇਜ ਮਾਮਲੇ ‘ਚ ਸੁਪਰੀਮ ਕੋਰਟ ਨੇ 19 ਮਈ ਨੂੰ ਸਜ਼ਾ ਸੁਣਾਈ ਸੀ। ਉਨ੍ਹਾਂ ਨੂੰ ਸੁਪਰੀਮ ਕੋਰਟ ਨੇ 2018 ਦੇ ਫੈਸਲੇ ਨੂੰ ਬਦਲਦੇ ਹੋਏ ਇੱਕ ਸਾਲ ਦੀ ਸਜ਼ਾ ਸੁਣਾਈ ਸੀ। 20 ਮਈ ਨੂੰ ਨਵਜੋਤ ਸਿੱਧੂ ਨੇ ਪਟਿਆਲਾ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਉਦੋਂ ਤੋਂ ਨਵਜੋਤ ਸਿੱਧੂ ਪਟਿਆਲਾ ਜੇਲ੍ਹ ਵਿੱਚ ਬੰਦ ਹਨ।

ਦਰਅਸਲ ਇਹ ਗੱਲ 27 ਦਸੰਬਰ 1988 ਦੀ ਹੈ। ਨਵਜੋਤ ਸਿੰਘ ਸਿੱਧੂ ਸ਼ਾਮ ਨੂੰ ਆਪਣੇ ਦੋਸਤ ਰੁਪਿੰਦਰ ਸਿੰਘ ਸੰਧੂ ਨਾਲ ਪਟਿਆਲਾ ਦੇ ਸ਼ੇਰਾਵਾਲਾ ਗੇਟ ਬਾਜ਼ਾਰ ‘ਚ ਗਏ। ਇਹ ਜਗ੍ਹਾ ਉਸ ਦੇ ਘਰ ਤੋਂ ਮਹਿਜ਼ 1.5 ਕਿਲੋਮੀਟਰ ਦੂਰ ਹੈ। ਸਿੱਧੂ ਉਸ ਸਮੇਂ ਕ੍ਰਿਕਟਰ ਸਨ। ਉਸ ਦਾ ਅੰਤਰਰਾਸ਼ਟਰੀ ਕਰੀਅਰ ਸ਼ੁਰੂ ਹੋਏ ਨੂੰ ਇੱਕ ਸਾਲ ਹੀ ਹੋਇਆ ਸੀ।

ਮਾਰਕੀਟ ਵਿੱਚ ਪਾਰਕਿੰਗ ਨੂੰ ਲੈ ਕੇ ਉਸ ਦੀ 65 ਸਾਲਾ ਗੁਰਨਾਮ ਸਿੰਘ ਨਾਲ ਬਹਿਸ ਹੋ ਗਈ, ਜੋ ਦੇਖਦੇ ਹੀ ਦੇਖਦੇ ਲੜਾਈ ਤੱਕ ਪਹੁੰਚ ਗਈ। ਲੜਾਈ ਵਿੱਚ ਸਿੱਧੂ ਨੇ ਗੋਡੇ ਮਾਰ ਕੇ ਗੁਰਨਾਮ ਸਿੰਘ ਨੂੰ ਸੁੱਟ ਦਿੱਤਾ ਸੀ। ਬਾਅਦ ‘ਚ ਉਸ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਮਾਮਲੇ ‘ਚ ਸਿੱਧੂ ਖਿਲਾਫ ਪੰਜਾਬ ਦੇ ਪਟਿਆਲਾ ਜ਼ਿਲੇ ‘ਚ ਐੱਫ.ਆਈ.ਆਰ. ਦਰਜ਼ ਹੋਈ।

LEAVE A REPLY

Please enter your comment!
Please enter your name here