*ਨਰਮੇ ਅਤੇ ਬਾਸਮਤੀ ਝੋਨੇ ਦੀ ਫਸਲ ਹੇਠ ਰਕਬਾ ਵਧਾਉਣ ਲਈ ਪਿੰਡ ਦੂਲੋਵਾਲ ਵਿਖੇ ਕੈਂਪ ਲਗਾਇਆ*

0
12

ਮਾਨਸਾ, 25 ਅਪ੍ਰੈਲ (ਸਾਰਾ ਯਹਾਂ/  ਮੁੱਖ ਸੰਪਾਦਕ) : ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਦੇ ਦਿਸ਼ਾ ਨਿਰਦੇਸ਼ ਅਤੇ ਡਾ. ਸਤਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਮਾਨਸਾ ਦੀ ਯੋਗ ਅਗਵਾਈ ਹੇਠ ਉੱਨਤ ਖੇਤੀ ਮਿਸ਼ਨ ਅਧੀਨ ਨਰਮੇ ਅਤੇ ਬਾਸਮਤੀ ਝੋਨੇ ਦੇ ਫਸਲ ਹੇਠ ਰਕਬਾ ਵਧਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਅੱਜ ਪਿੰਡ ਦੂਲੋਵਾਲ ਵਿਖੇ ਕੈਂਪ ਲਗਾਇਆ ਗਿਆ।
ਡਾ. ਸੁਰੇਸ਼ ਕੁਮਾਰ ਜਿਲਾ ਸਖਲਾਈ ਅਫਸਰ ਨੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਸਾਲ ਪੰਜਾਬ ਸਰਕਾਰ ਵੱਲੋ ਪਹਿਲੀ ਵਾਰ ਨਰਮੇ ਦੇ ਬੀਜ ਦੇ ਇੱਕ ਪੈਕਟ ਤੇ 33 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ ਜਿਸ ਵਿੱਚ ਇੱਕ ਕਿਸਾਨ ਵੱਧ ਤੋਂ ਵੱਧ 10 ਪੈਕਟਾਂ ਉੱਪਰ ਹੀ ਸਬਸਿਡੀ ਲੈ ਸਕਦਾ ਹੈ। ਸਬਸਿਡੀ ਲੈਣ ਲਈ ਕਿਸਾਨ ਨੂੰ agrimachinarypb.com ਤੇ ਨਰਮੇ ਦਾ ਬੀਜ ਖਰੀਦ ਕਰਨ ਬਾਅਦ ਅਪਲਾਈ ਕਰਨਾ ਹੋਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਪੰਜਾਬ ਸਰਕਾਰ ਅਤੇ ਪੰਜਾਬ ਐਗਰੀਕਲਚਰ  ਯੂਨੀਵਰਸਿਟੀ ਲੁਧਿਆਣਾ ਵੱਲੋ ਸਿਫਾਰਸ਼ਾਂ ਕੀਤੀਆਂ ਕਿਸਮਾਂ ਹੀ ਖਰੀਦਣ ਅਤੇ ਦੁਕਾਨਦਾਰ ਤੋਂ ਨਰਮੇ ਦੇ ਬੀਜ ਖਰੀਦਣ ਸਮੇਂ ਪੱਕਾ ਬਿੱਲ ਲਿਆ ਜਾਵੇ ਤਾਂ ਕਿ ਭਵਿੱਖ ਵਿੱਚ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ।
ਇਸ ਮੋਕੇ ਡਾ. ਮਨੋਜ਼ ਕੁਮਾਰ ਸਹਾਇਕ ਕਪਾਹ ਵਿਸਥਾਰ ਅਫਸਰ ਮਾਨਸਾ ਵੱਲੋ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਕਿ ਨਰਮੇ ਦੀ ਬਿਜਾਈ ਖੇਤ ਦੀ ਡੂੰਘੀ ਵਾਹੀ ਅਤੇ ਨਹਿਰੀ ਪਾਣੀ ਨਾਲ ਭਰਵੀਂ ਰੌਣੀ ਕਰਕੇ ਕੀਤੀ ਜਾਵੇ ਤੇ ਨਰਮੇ ਦੀ ਫਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ ਲਗਭੱਗ 6 ਤੋਂ 7 ਹਫਤਿਆਂ ਬਾਅਦ ਦਿੱਤਾ ਜਾਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਸਾਲ ਮੂੰਗੀ ਦੀ ਫਸਲ ਦੀ ਬਿਜਾਈ ਨਾ ਕੀਤੀ ਜਾਵੇ ਤਾਂ ਜ਼ੋ ਨਰਮੇ ਦੀ ਫਸਲ ਨੂੰ ਚਿੱਟੀ ਮੱਖੀ ਦੇ ਹਮਲੇ  ਤੋ ਬਾਚਿਆ ਜਾ ਸਕੇ। ਕਿਸਾਨਾਂ ਨਾਲ ਝੋਨੇ ਦੀਆਂ ਪਰਮਲ ਕਿਸਮਾਂ ਅਤੇ ਬਾਸਮਤੀ ਝੋਨੋ ਦੀ ਬਿਜਾਈ ਦੇ ਜਰੂਰੀ ਨੁਕਤੇ ਸਾਝੇ ਕੀਤੇ। ਇਸ ਤੋ ਇਲਾਵਾ ਡਾ. ਮਨੋਜ਼ ਕੁਮਾਰ ਵੱਲੋ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਦੇ ਸੈਂਪਲ ਲੈਣ ਦੀ ਜਾਣਕਾਰੀ ਵੀ ਸਾਝੀ ਕੀਤੀ ਜਿਸ ਦੇ ਨਾਲ ਕਿਸਾਨ ਭਵਿੱਖ ਵਿੱਚ ਘੱਟ ਘੱਟ ਖਾਦਾਂ ਦੀ ਵਰਤੋਂ ਲੋੜ ਅੁਨਸਾਰ ਕਰਕੇ ਵੱਧ ਵੱਧ ਲਾਭ ਲੈ ਸਕਣ।
ਇਸ ਮੌਕੇ ਹਰਚੇਤ ਸਿੰਘ ਖੇਤੀਬਾੜੀ ਉਪ ਨਿਰੀਖਕ,ਗਰਦੀਪ ਸਿੰਘ ਬੇਲਦਾਰ,ਸੁਪਰਵਾਈਜ਼ਰ ਬਲਜਿੰਦਰ ਸਿੰਘ ਅਤੇ ਕਿਸਾਨ ਮਿੱਤਰ ਸਿੰਕਦਰ ਸਿੰਘ ਵੀ ਮੋਜ਼ੂਦ ਸਨ।

LEAVE A REPLY

Please enter your comment!
Please enter your name here