*ਦੇਸ਼ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਫਿਰੋਜ਼ਪੁਰ ‘ਚੋਂ ਪੰਜ ਏਕੇ-47 ਰਾਈਫਲਾਂ ਸਣੇ ਵੱਡੀ ਪੱਧਰ ‘ਤੇ ਅਸਲਾ ਫੜਿਆ*

0
20

(ਸਾਰਾ ਯਹਾਂ/ਬਿਊਰੋ ਨਿਊਜ਼ )  : ਪੰਜਾਬ ਪੁਲਿਸ ਅਤੇ ਬੀਐੱਸਐੱਫ਼ ਨੂੰ ਅੱਜ ਵੱਡੀ ਸਫਲਤਾ ਮਿਲੀ ਹੈ। ਫਿਰੋਜ਼ਪੁਰ ‘ਚ ਭਾਰਤ-ਪਾਕਿ ਸਰਹੱਦ ‘ਤੇ ਅੰਮ੍ਰਿਤਸਰ ਪੁਲਿਸ ਅਤੇ ਬੀ. ਐੱਸ.ਐੱਫ਼ ਨੇ ਸਾਂਝੇ ਆਪ੍ਰੇਸ਼ਨ ‘ਚ ਪੰਜ ਏਕੇ-47 ਰਾਈਫਲਾਂ, ਪੰਜ ਪਿਸਤੌਲ ਤੇ ਨੌਂ ਮੈਗਜ਼ੀਨ ਜ਼ਬਤ ਕੀਤੇ ਹਨ। ਇਸ ਦੇ ਨਾਲ ਹੀ 13 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਅਸਲਾ ਸਰਹੱਦ ਪਾਰੋਂ ਪਾਕਿਸਤਾਨ ਤੋਂ ਆਇਆ ਹੋ ਸਕਦਾ ਹੈ। ਇਸ ਨਾਲ ਦੇਸ਼ ਅੰਦਰ ਕੋਈ ਵੱਡੀ ਅੱਤਵਾਦੀ ਸਾਜਿਸ਼ ਨੂੰ ਅੰਜ਼ਾਮ ਦਿੱਤਾ ਜਾਣਾ ਸੀ।ਇਸ ਸਬੰਧੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਟਵੀਟ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅੱਜ ਟਵੀਟ ਵਿੱਚ ਦੱਸਿਆ ਕਿ ਪੰਜਾਬ ਪੁਲਿਸ ਨੇ ਬੀਐਸਐਫ ਨਾਲ ਸਾਂਝੇ ਅਪਰੇਸ਼ਨ ਦੌਰਾਨ ਫਿਰੋਜ਼ਪੁਰ ਵਿਚੋਂ ਪੰਜ ਏਕੇ-47 ਰਾਈਫਲਾਂ, ਪੰਜ ਪਿਸਤੌਲ ਤੇ ਨੌਂ ਮੈਗਜ਼ੀਨ ਜ਼ਬਤ ਕੀਤੇ ਹਨ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।

ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਭਾਰਤ-ਪਾਕਿ ਸਰਹੱਦ ਦੇ ਦੋਨਾਂ ਤੇਲੂ ਮੱਲ ਇਲਾਕੇ ‘ਚ 5 AK-47 ਰਾਈਫ਼ਲਾਂ, 5 ਪਿਸਤੌਲ, 9 ਮੈਗਜ਼ੀਨ ਤੋਂ ਇਲਾਵਾ 13 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਅਤੇ ਬੀਐੱਸਐੱਫ਼ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਫਿਰੋਜ਼ਪੁਰ ਤੋਂ ਹਥਿਆਰ ਬਰਾਮਦ ਕੀਤੇ ਹਨ। 
ਇਸ ਤੋਂ ਇਲਾਵਾ ਮੰਗਲਵਾਰ ਨੂੰ ਸਰਚ ਅਪਰੇਸ਼ਨ ਦੌਰਾਨ ਤਰਨਤਾਰਨ ਵਿਖੇ ਖੇਮਕਰਨ ਪੁਲਿਸ ਪਾਰਟੀ ਕਸਬਾ ਕਲਸ ਦੇ ਖੇਤਾਂ ਨਜਦੀਕ ਪਹੁੰਚੀ ਤਾਂ ਕਲਸ ਪਿੰਡ ਦੇ ਮੇਜਰ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਕਲਸ ਦੇ ਖੇਤਾਂ ਵਿੱਚ ਪਾਕਿ ਡਰੋਨ ਬਰਾਮਦ ਹੋਇਆ ਹੈ। ਇਹ ਡਰੋਨ ਹੈਕਸਾ ਕੈਪਟਰ ਹੈ ਅਤੇ ਕਾਫੀ ਭਾਰੀ ਮਾਤਰਾ ਵਿੱਚ ਸਮੱਗਰੀ ਉਠਾ ਸਕਦਾ ਹੈ ਅਤੇ ਆਧੁਨਿਕ ਤਕਨੀਕ ਨਾਲ ਲੈਸ ਹੈ। ਇਸ ਇਲਾਕੇ ਦੀ ਬਰੀਕੀ ਨਾਲ ਸਰਚ ਕਰਨ ਉੱਤੇ ਕੁਝ ਦੂਰ ਹੀ ਇੱਕ ਵੱਡਾ ਪੈਕਟ ਮਿਲਿਆ ਅਤੇ ਇਸ ਨੂੰ ਖੋਲ ਕੇ ਚੈਕ ਕਰਨ ‘ਤੇ ਉਸ ਵਿੱਚੋ 06 ਪੈਕਟ ਹੈਰੋਇਨ ਬਰਾਮਦ ਹੋਈ।

LEAVE A REPLY

Please enter your comment!
Please enter your name here