ਮਾਨਸਾ 9 ਅਗਸਤ (ਸਾਰਾ ਯਹਾ, ਜੋਨੀ ਜਿੰਦਲ) : ਜਲੰਧਰ ਦੂਰਦਰਸ਼ਨ ਦੇ ਡੀ ਡੀ ਪੰਜਾਬੀ ਚੈੱਨਲ ਤੇ ਐਤਵਾਰ ” ਨੰਨੇ ਉਸਤਾਦ “ਚ ਇਸ ਵਾਰ ਤੀਆਂ ਦੇ ਵਿਸ਼ੇਸ਼ ਪ੍ਰੋਗਰਾਮ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਖੂਬ ਰੌਣਕਾਂ ਲਾਈਆਂ।ਮਾਪੇ ਵੀ ਖੁਸ਼ ਸਨ ਕਿ ਉਨ੍ਹਾਂ ਨੇ ਘਰ ਬੈਠਿਆਂ ਹੀ ਤੀਆਂ ਦੇ ਪ੍ਰੋਗਰਾਮ ਦਾ ਅਨੰਦ ਮਾਣਿਆਂ। ਮਾਪੇ ਇਸ ਗੱਲ੍ਹੋਂ ਵੀ ਤਸੱਲੀ ਮਹਿਸੂਸ ਕਰ ਰਹੇ ਹਨ ਕਿ ਬੱਚੇ ਘਰ ਬੈਠੇ ਆਨਲਾਈਨ ਸਿੱਖਿਆ ਦੇ ਨਾਲ ਨਾਲ ਸਾਰਥਿਕ ਪ੍ਰੋਗਰਾਮਾਂ ਦੌਰਾਨ ਮਨੋਰੰਜਨ ਵੀ ਕਰ ਰਹੇ ਹਨ।
ਅੱਜ ਪੇਸ਼ ਕੀਤੇ ਪ੍ਰੋਗਰਾਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਬੱਲੋਪੁਰ ( ਐੱਸ ਏ ਐੱਸ ਨਗਰ ) , ਸਰਕਾਰੀ ਪ੍ਰਾਇਮਰੀ ਸਕੂਲ ਸਾਦਿਕ ( ਫਰੀਦਕੋਟ ) , ਸਰਕਾਰੀ ਪ੍ਰਾਇਮਰੀ ਸਕੂਲ ਸ਼ੁਕਰਚੱਕ ( ਤਰਨਤਾਰਨ ) , ਸਰਕਾਰੀ ਪ੍ਰਾਇਮਰੀ ਸਕੂਲ ਬਾਜ਼ੀਗਰ ਬਸਤੀ ( ਐੱਸ ਏ ਐੱਸ ਨਗਰ ) ਦੇ ਬੱਚਿਆ ਨੇ ਵਿਰਾਸਤੀ ਨਾਚ ਗਿੱਧਾ ਪੇਸ਼ ਕਰਕੇ ਚੰਗਾ ਰੰਗ ਬੰਨ੍ਹਿਆਂ।ਸਰਕਾਰੀ ਪ੍ਰਾਇਮਰੀ ਸਕੂਲ ਫਰਵਾਹੀ ( ਸੰਗਰੂਰ ) ਤੇ ਸਰਕਾਰੀ ਪ੍ਰਾਇਮਰੀ ਸਕੂਲ ਹਲੇੜ ( ਹੁ਼ਸ਼ਿਆਰਪੁਰ ) ਦੀਆ ਬੱਚੀਆਂ ਦਾ ਆਕਰਸ਼ਿਕ ਡਾਂਸ, ਅਕਾਲ ਬਸਤੀ ( ਬਰਨਾਲਾ ) ਦੇ ਬੱਚਿਆਂ ਨੇ ਲੋਕ ਗੀਤ ਪੇਸ਼ ਕੀਤਾ , ਭੈਲ ਢਾਏ ਵਾਲਾ ( ਤਰਨਤਾਰਨ ) , ਬੁਰਜ ਦੁੱਨਾ ( ਮੋਗਾ ) , ਗੋਸੈਨਪੁਰ ( ਪਠਾਨਕੋਟ ) ਵੱਲ੍ਹੋਂ ਸੋਲੋ ਡਾਂਸ , ਘਰ ਘਰ ਰਸੋਈ ਦੇ ਪ੍ਰੋਗਰਾਮ ਚ ਅੱਜ ਖੀਰ ਪੂੜੇ ਬਣਾਉਣੇ ਸ਼ਾਲੂ ਰਾਣੀ ਸਰਕਾਰੀ ਪ੍ਰਾਇਮਰੀ ਸਕੂਲ ਪੀਰ ਮੁਛੈਲਾ ( ਐੱਸ ਏ ਐੱਸ ਨਗਰ ) ਨੇ ਬਾਖੂਬੀ ਬਣਾਉਣੇ ਸਿਖਾਏ , ਗਹਿਣੇ ਪੁਰਾਤਨ ਸਮੇਂ ਤੋ ਚੱਲਦੇ ਆ ਰਹੇ ਜੋ ਔਰਤਾਂ ਦੇ ਸਾਜੋ ਸਮਾਨ ਦਾ ਸਾਧਨ ਹਨ,ਅਜਿਹੀ ਪੇਸ਼ਕਾਰੀ ਸਰਕਾਰੀ ਪ੍ਰਾਇਮਰੀ ਸਕੂਲ ਚੱਬਾ ( ਅੰਮ੍ਰਿਤਸਰ ) ਵੱਲੋ ਕੀਤੀ ਗਈ , ਬਿਸ਼ਨਪੁਰਾ ( ਐੱਸ ਏ ਐੱਸ ਨਗਰ ) ਦੇ ਬੱਚਿਆ ਵੱਲੋਂ ਬਹੁਤ ਹੀ ਵਧੀਆਂ ਕੋਰਿਓਗ੍ਰਾਫੀ ਦੀ ਪੇਸ਼ਕਾਰੀ ਨਾਲ ਰੰਗ ਬੰਨਿਆ। ਮੰਚ ਸੰਚਾਲਨ ਦੀ ਭੂਮਿਕਾ ਅਧਿਅਪਕ ਰਵਨੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਇੰਦਰਪੁਰਾ ( ਪਟਿਆਲਾ ) ਵੱਲ੍ਹੋਂ ਬਾਖੂਬੀ ਨਿਭਾਈ ਗਈ।
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਰਬਜੀਤ ਸਿੰਘ ਨੇ ਸਮੂਹ ਅਧਿਆਪਕ ਵਰਗ ਨੂੰ ਵਧਾਈ ਦਿੱਤੀ ਕਿ ਉਹ ਆਨਲਾਈਨ ਸਿੱਖਿਆ ਦੇ ਨਾਲ ਨਾਲ ਬੱਚਿਆਂ ਦੇ ਮਨੋਰੰਜਨ ਪ੍ਰੋਗਰਾਮਾਂ ਨੂੰ ਉਤਸ਼ਾਹਤ ਕਰਦੇ ਹਨ, ਇਸ ਨਾਲ ਜਿਥੇਂ ਬੱਚਿਆਂ ਨੂੰ ਅਪਣੀ ਕਲਾਂ ਨੂੰ ਪ੍ਰਗਟਾਉਣ ਦਾ ਮੋਕਾ ਮਿਲਦਾ, ਉਥੇਂ ਦੂਸਰੇ ਬੱਚੇ ਵੀ ਉਤਸ਼ਾਹਤ ਹੁੰਦੇ ਹਨ। ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਆਨਲਾਈਨ ਸਿੱਖਿਆ ਪ੍ਰੋਗਰਾਮਾਂ ਨੇ ਵਿਦਿਆਰਥੀਆਂ ਕਰੋਨਾ ਦੇ ਔਖੇ ਸਮੇਂ ਇੱਕ ਨਵੀਂ ਦਿਸ਼ਾ ਦਿੱਤੀ ਹੈ।