*ਦੀਵਾਲੀ ਤੋਂ ਪਹਿਲਾਂ ਦਿੱਲੀ ਦੀ ਵਿਗੜੀ ਆਬੋਹਵਾ, ਬੀਜੇਪੀ ਬੋਲੀ, ਪੰਜਾਬ ‘ਚ ਪਰਾਲੀ ਸਾੜਨ ‘ਤੇ ਕੇਜਰੀਵਾਲ ਕਿਉਂ ਚੁੱਪ?*

0
24

ਨਵੀਂ ਦਿੱਲੀ (ਸਾਰਾ ਯਹਾਂ/ਬਿਊਰੋ ਨਿਊਜ਼ )  : ਦੀਵਾਲੀ ਤੋਂ ਪਹਿਲਾਂ ਦਿੱਲੀ ਦੀ ਆਬੋਹਵਾ ਖਰਾਬ ਹੋਣ ਲੱਗੀ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (ਆਈਐਮਡੀ) ਮੁਤਾਬਕ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਲਗਾਤਾਰ ‘ਖਰਾਬ ਸ਼੍ਰੇਣੀ’ ਵਿੱਚ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਅਨੁਸਾਰ ਸ਼ਹਿਰ ਵਿੱਚ ਸਵੇਰੇ ਨੌਂ ਵਜੇ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 260 ਤੋਂ ਵੱਧ ਦਰਜ ਕੀਤਾ ਗਿਆ ਹੈ। 

ਉਧਰ, ਕੌਮੀ ਰਾਜਧਾਨੀ ਵਿੱਚ ਪ੍ਰਦੂਸ਼ਣ ਦੇ ਵਿਗੜਦੇ ਪੱਧਰ ਦੇ ਮੱਦੇਨਜ਼ਰ ਭਾਜਪਾ ਨੇ ਦਿੱਲੀ ਸਰਕਾਰ ਦੀ ਸ਼ਹਿਰ ਵਿੱਚ ਪ੍ਰਦੂਸ਼ਣ ਨੂੰ ਘਟਾਉਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਨਾ ਕਰਨ ਦੀ ਆਲੋਚਨਾ ਕੀਤੀ ਹੈ। ਵਧਦੇ ਪ੍ਰਦੂਸ਼ਣ ਨੂੰ ਲੈ ਕੇ ‘ਆਪ’ ਸਰਕਾਰ ‘ਤੇ ਨਿਸ਼ਾਨਾ ਸੇਧਦਿਆਂ ਭਾਜਪਾ ਨੇ ਕੇਜਰੀਵਾਲ ਨੂੰ ਪੰਜਾਬ ‘ਚ ਪਰਾਲੀ ਸਾੜਨ ਦੇ ਮੁੱਦੇ ‘ਤੇ ਚੁੱਪ ਰਹਿਣ ਲਈ ਸਵਾਲ ਕੀਤਾ, ਜਿਸ ‘ਚ ਪਿਛਲੇ ਨੌ ਦਿਨਾਂ ‘ਚ ਕਥਿਤ ਤੌਰ ‘ਤੇ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ। 

ਭਾਜਪਾ ਦੇ ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ, ‘ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਲਗਾਤਾਰ ਵਿਗੜ ਰਿਹਾ ਹੈ, ਇਹ ਖਰਾਬ ਤੋਂ ਬਦਤਰ ਹੋ ਰਿਹਾ ਹੈ ਪਰ ਪ੍ਰਦੂਸ਼ਣ ਦੇ ਅਸਲ ਕਾਰਨਾਂ ‘ਤੇ ਕਾਰਵਾਈ ਕਰਨ ਦੀ ਬਜਾਏ ਦਿੱਲੀ ਸਰਕਾਰ ਨੇ ਪਟਾਕਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ।


ਦੱਸ ਦਈਏ ਕਿ ਏਕਿਊਆਈ ਨੂੰ ਸਿਫ਼ਰ ਦੇ ਵਿਚਕਾਰ ‘ਬਿਹਤਰ’, 51 ਤੋਂ 100 ਤੱਕ ‘ਸੰਤੁਸ਼ਟ’ 101 ਤੋਂ 200 ਤੱਕ ‘ਮਾਧਿਅਮ’, 201 ਤੋਂ 300 ਵਿਚਕਾਰ ਖਰਾਬ, 301 ਤੋਂ 400 ਤੱਕ ‘ਬਹੁਤ ਖਰਾਬ’ ਤੇ 401 ਤੋਂ 500 ਤੱਕ ਏਕਿਊਆਈ ‘ਗੰਭੀਰ’ ਮੰਨਿਆ ਜਾਂਦਾ ਹੈ। 


ਯਾਦ ਰਹੇ ਦਿੱਲੀ ਸਮੇਤ ਐਨਸੀਆਰ ਦੇ ਸ਼ਹਿਰਾਂ ਫਰੀਦਾਬਾਦ, ਗੁਰੂਗ੍ਰਾਮ, ਨੋਇਡਾ, ਗਾਜ਼ੀਆਬਾਦ ਤੇ ਹੋਰ ਇਲਾਕਿਆਂ ਵਿੱਚ ਜਨਵਰੀ 2023 ਤੱਕ ਪਟਾਕਿਆਂ ਦੀ ਖਰੀਦ, ਵਿਕਰੀ, ਭੰਡਾਰ ਕਰਨ ਤੇ ਚਲਾਉਣ ਦੀ ਮਨਾਹੀ ਕੀਤੀ ਹੋਈ ਹੈ, ਤਾਂ ਜੋ ਪ੍ਰਦੂਸ਼ਣ ਫੈਲਣ ਤੋਂ ਰੋਕਿਆ ਜਾ ਸਕੇ। ਇਸ ਤਰ੍ਹਾਂ ਖਦੇਸ਼ ਪ੍ਰਗਟ ਕੀਤੇ ਜਾ ਰਹੇ ਹਨ ਕਿ ਬੀਤੇ ਸਾਲਾਂ ਦੇ ਮੁਕਾਬਲੇ 37 ਫ਼ੀਸਦੀ ਲੋਕ ਪਟਾਕੇ ਚਲਾਉਣਗੇ ਜਿਸ ਕਾਰਨ ਦੀਵਾਲੀ ਦੀ ਰਾਤ ਦਿੱਲੀ ਦੀ ਹਵਾ ਖ਼ਤਰਨਾਕ ਪੱਧਰ ਤੱਕ ਪ੍ਰਦੂਸ਼ਿਤ ਹੋ ਸਕਦੀ ਹੈ। 

2018 ਵਿੱਚ 32 ਫ਼ੀਸਦੀ ਲੋਕਾਂ ਨੇ ਪਟਾਕੇ ਚਲਾਏ ਸਨ। 2019 ਵਿੱਚ 35 ਫ਼ੀਸਦੀ, 2020 ਵਿੱਚ ਕਰੋਨਾ ਕਾਲ ਦੌਰਾਨ ਕਮੀ ਆਈ ਸੀ ਤੇ 2021 ਵਿੱਚ 32 ਫ਼ੀਸਦੀ ਲੋਕਾਂ ਨੇ ਪਟਾਕੇ ਚਲਾ ਕੇ ਪ੍ਰਸ਼ਾਸਨ ਤੇ ਦਿੱਲੀ ਸਰਕਾਰ ਨੂੰ ਚੁਣੌਤੀ ਦਿੱਤੀ ਸੀ।

LEAVE A REPLY

Please enter your comment!
Please enter your name here