
ਮਾਨਸਾ , 5 ਜੂਨ ( (ਸਾਰਾ ਯਹਾ / ਬਪਸ ): ਜ਼ਿਲਾ ਮਾਨਸਾ ਕਰੋਨਾ ਮੁੱਕਤ ਹੋਣ ਤੋ ਬਾਅਦ ਹੁਣ ਫਿਰ ਜ਼ਿਲੇ ਦੇ ਪਿੰਡ ਝੰਡਾ ਕਲਾਂ ਚ ਪਤੀ-ਪਤਨੀ ਕਰੋਨਾ ਪੋਜੇਟਿਵ ਆਉਣ ਕਰਕੇ ਮਾਨਸਾ ਫਿਰ ਤੋ ਕਰੋਨਾ ਪੀੜਤ ਜ਼ਿਲਾ ਬਣ ਗਿਆ ਹੈ। ਸਬ-ਡਵੀਜ਼ਨ ਸਰਦੂਲਗੜ੍ਹ ਵਿਖੇ ਅੱਜ 2 ਨਵੇਂ ਮਾਮਲੇ ਸਾਹਮਣੇ ਆਏ ਹਨ। ਐਸਐਮਓ ਹਰਚੰਦ ਸਿੰਘ ਨੇ ਦੱਸਿਆ ਕਿ ਲੰਘੀ 3 ਜੂਨ ਨੂੰ ਸਰਦੂਲਗੜ੍ਹ ਹਸਪਤਾਲ ਵਿਖੇ ਕੁੱਲ 26 ਵਿਅਕਤੀਆਂ ਦੇ ਕਰੋਨਾ ਟੈਸਟ ਕੀਤੇ ਗਏ ਸਨ। ਜਿਨ੍ਹਾਂ ਦੀ ਰਿਪੋਰਟ ਅੱਜ ਆਉਣ ਤੇ 2 ਮਰੀਜ਼ਾਂ ਦੇ ਟੈਸਟ ਪੋਜ਼ੇਟਿਵ ਪਾਏ ਗਏ ਹਨ।ਉਨ੍ਹਾਂ ਦੱਸਿਆ ਕਿ ਸਰਦੂਲਗੜ੍ਹ ਦੇ ਲਾਗਲੇ ਪਿੰਡ ਝੰਡਾ ਕਲਾਂ ਦੇ ਇੱਕ ਪਰਿਵਾਰ ਵਿੱਚੋਂ ਪਤੀ ਪਤਨੀ ਜਿਨ੍ਹਾਂ ਵਿੱਚ ਪ੍ਰੀਤਮ ਸਿੰਘ(29) ਪੁੱਤਰ ਸੁਰਜੀਤ ਸਿੰਘ ਅਤੇ ਉਸ ਦੀ ਪਤਨੀ ਮਿਨਾਕਸੀ (27) ਸ਼ਾਮਿਲ ਹਨ।ਉਹ ਪਿਛਲੇ ਸਮੇਂ ਤੋ ਦਿੱਲੀ ਹੀ ਰਹਿ ਰਹੇ ਸਨ। ਜੋ 1 ਜੂਨ ਨੂੰ ਦਿੱਲੀ ਤੋਂ ਪਿੰਡ ਆਏ ਸਨ ਤੇ ਉਨ੍ਹਾਂ ਨੂੰ ਆਪਣੇ ਹੀ ਘਰ ਵਿੱਚ ਇਕਾਂਤਵਾਸ ਕੀਤਾ ਹੋਇਆਂ ਸੀ। ਸਿਹਤ ਵਿਭਾਗ ਵੱਲੋਂ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਹਰ ਇੱਕ ਵਿਅਕਤੀ ਦੀ ਲਿਸਟ ਬਣਾਕੇ ਉਨ੍ਹਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਇਸ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।
