ਮਾਨਸਾ 22 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ ):
ਸ੍ਰੀ ਕ੍ਰਿਸ਼ਨ ਕੀਰਤਨ ਮੰਡਲ ਮਾਨਸਾ ਵੱਲੋਂ ਸ੍ਰੀ ਗੀਤਾ ਭਵਨ ਮਾਨਸਾ ਵਿਖੇ ਮਨਾਏ ਜਾ ਰਹੇ ਸ੍ਰੀ ਰਾਧਾ ਜਨਮ ਅਸ਼ਟਮੀ ਉਤਸਵ ਦੇ ਛੇਵੇ ਦਿਨ ਜੋਤੀ ਪ੍ਰਚੰਡ ਦੀ ਰਸਮ ਅੱਗਰਵਾਲ ਸਭਾ ਦੇ ਮੀਤ ਪ੍ਰਧਾਨ ਰਜੇਸ਼ ਪੰਧੇਰ ਨੇ ਆਪਣੇ ਪਰਿਵਾਰ ਸਮੇਤ ਨਿਭਾਈ। ਇਸ ਮੌਕੇ ਪ੍ਰਵਚਨਾਂ ਦੀ ਅੰਮ੍ਰਿਤਮਈ ਵਰਖਾ ਕਰਦਿਆਂ ਸਵਾਮੀ ਨਿਸਕੰਪ ਚੇਤਨਾ ਜੀ ਮਹਾਰਾਜ ਨੇ ਕਿਹਾ ਕਿ ਸੁੱਖ ਦੁੱਖ ਇਸ ਜੀਵਨ ਦੇ ਦੋ ਕਿਨਾਰੇ ਹਨ। ਸੁੱਖ ਵਿੱਚ ਜੀਵ ਨੂੰ ਜਿਆਦਾ ਅੰਹਕਾਰ ਨਹੀਂ ਕਰਨਾ ਚਾਹੀਦਾ ਅਤੇ ਦੁੱਖਾਂ ਵਿੱਚ ਕਦੇ ਘਬਰਾਉਣਾ ਨਹੀਂ ਚਾਹੀਦਾ। ਦੋਨਾਂ ਸਥਿਤੀਆਂ ਚ ਭਗਵਾਨ ਦਾ ਚਿੰਤਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੀਵਨ ਵਿੱਚ ਹਮੇਸ਼ਾ ਸੱਚ ਦਾ ਸਹਾਰਾ ਲੈਣਾ ਚਾਹੀਦਾ ਹੈ, ਸੱਚ ਤੇ ਧਰਮ ਤੇ ਚੱਲਦੇ ਜੀਵ ਨੂੰ ਇਸ ਸੰਸਾਰ ਵਿੱਚ ਵੱਡੇ ਵੱਡੇ ਕਸ਼ਟ ਝੱਲਣੇ ਪੈਂਦੇ ਹਨ। ਸੱਚ ਕਦੇ ਡੋਲਦਾ ਨਹੀਂ ਹੈ ਅਤੇ ਝੂਠ ਦੇ ਕਦੇ ਪੈਰ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੀ ਜਿੰਦਗੀ ਬਚਾਉਣ ਲਈ ਕਦੇ ਝੂਠ ਬੋਲਣਾ ਪੈ ਜਾਵੇ ਤਾਂ ਉਹ ਪਾਪ ਨਹੀਂ ਹੈ, ਜਿਵੇਂ ਰਾਜਾ ਹਰੀਸ਼ ਚੰਦਰ ਦਾ ਇਤਿਹਾਸ ਸੁਣਾਉਂਦਿਆਂ ਉਨ੍ਹਾਂ ਕਿਹਾ ਕਿ ਰਾਜਾ ਹਰੀਸ਼ ਚੰਦਰ ਨੇ ਸੱਚ ਅਤੇ ਧਰਮ ਲਈ ਆਪਣਾ ਸਭ ਕੁੱਝ ਇੱਥੋਂ ਤੱਕ ਕਿ ਰਾਜ, ਪਾਠ, ਪਤਨੀ, ਪੁੱਤਰ ਦਾ ਤਿਆਗ ਕਰ ਦਿੱਤਾ ਸੀ, ਪਰ ਧਰਮ ਨਹੀਂ ਛੱਡਿਆ। ਉਨ੍ਹਾਂ ਕਿਹਾ ਕਿ ਦਾਨ ਅੱਜ ਦੇ ਕਲਯੁੱਗ ਵਿੱਚ ਸਭ ਤੋਂ ਉੱਤਮ ਹੈ। ਦਾਨ ਕਰਨ ਨਾਲ ਧਨ ਪਵਿੱਤਰ ਹੁੰਦਾ ਹੈ। ਸੰਤ ਮਹਾਂਪੁਰਸ਼ਾ ਦਾ ਸੰਗ ਕਰਨ ਲਈ ਸਾਡੇ ਮਨ ਵਿੱਚ ਚੰਗੇ ਵਿਚਾਰ ਆਉਣਗੇ, ਪਰ ਬੁਰੇ ਲੋਕਾਂ ਦਾ ਸੰਗ ਕਰਨ ਵਾਲਿਆਂ ਨਾਲ ਸਾਡੇ ਵਿੱਚ ਮਾੜ੍ਹੇ ਗੁਣਾਂ ਦਾ ਪ੍ਰਵੇਸ਼ ਹੋਵੇਗਾ।
ਇਹ ਵਿਚਾਰ ਸਾਡੇ ਸੁੱਖਮਈ ਜੀਵਨ ਨੂੰ ਨਸ਼ਟ ਕਰ ਦਿੰਦੇ ਹਨ, ਪਰ ਸਾਡੇ ਅੰਦਰ ਜੋ ਪੰਜ ਵਿਕਾਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਬੈਠੇ ਹਨ, ਉਹ ਸਾਨੂੰ ਗਿਰਾਵਟ ਵੱਲ ਲੈ ਕੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਧਨ, ਦੌਲਤ ਥੋੜੇ ਸਮੇਂ ਲਈ ਸਾਡੇ ਜੀਵਨ ਵਿੱਚ ਖੁਸ਼ੀਆਂ ਦਿੰਦੇ ਹਨ, ਪਰ ਪ੍ਰਮਾਤਮਾ ਦੇ ਨਾਮ ਰੂਪੀ ਦੌਲਤ ਸਾਡੇ ਜੀਵਨ ਵਿੱਖ ਖੁਸ਼ੀਆਂ ਹੀ ਖੁਸ਼ੀਆਂ ਪੈਦਾ ਕਰਦੀ ਹੈ। ਜੋ ਕਿ ਸਦਾ ਸਾਡੇ ਨਾਲ ਰਹਿੰਦੀ ਹੈ।ਉਨ੍ਹਾਂ ਕਿਹਾ ਕਿ ਜੋ ਜੀਵ ਪੈਦਾ ਹੋਇਆ ਹੈ, ਉਸ ਦੀ ਇੱਕ ਨਾ ਇੱਕ ਦਿਨ ਮੌਤ ਜਰੂਰ ਹੁੰਦੀ ਹੈ। ਮੌਤ ਕਦੇ ਦਰਵਾਜਾ ਖੜ੍ਹਕਾ ਕੇ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਜੋ ਲੋਕ ਧਰਮ ਦਾ ਕੰਮ ਕਰਦੇ ਹਨ, ਦੇਵਤਾ ਲੋਕ ਉਨ੍ਹਾਂ ਤੋਂ ਖੁਸ਼ ਹੁੰਦੇ ਹਨ।ਇਸ ਦੋਰਾਨ ਰੁਕਮਨ ਮੰਗਲ ਦਾ ਦਿ੍ਸ ਬਾਖੂਬੀ ਪੇਸ ਕੀਤਾ ਗਿਆ। ਇਸ ਮੌਕੇ ਮੰਡਲ ਦੇ ਪ੍ਰਧਾਨ ਧਰਮ ਪਾਲ ਪਾਲੀ, ਪਵਨ ਧੀਰ, ਮੱਖਣ ਲਾਲ, ਸੁਰਿੰਦਰ ਲਾਲੀ, ਗਿਆਨ ਚੰਦ, ਦੀਵਾਨ ਭਾਰਤੀ, ਸਕੱਤਰ ਅਮਰ ਪੀ. ਪੀ.ਅਮਰ ਨਾਥ ਲੀਲਾ, ਕੁੱਕੂ ਅੱਕਾਂਵਾਲੀ, ਸੋਨੂੰ ਅਤਲਾ, ਸੁਭਾਸ਼ ਸ਼ਰਮਾ, ਆਚਾਰੀਆ ਬਿ੍ਜ ਵਾਸੀ, ਬੱਦਰੀ ਨਰਾਇਣ, ਦਰਸ਼ਨ ਫਰਵਾਹੀ, ਸ਼ਸ਼ੀ ਨੰਦਗੜ੍ਹੀਆ, ਵਿਨੋਦ ਭੰਮਾ,, ਹੈਪੀ ਸਾਉਡ, ਕਿ੍ਸਨ ਬਾਸਲ, ਸੁਭਾਸ ਪੱਪੂ, ਪੂਨਮ ਸ਼ਰਮਾ , ਵਿਨੋਦ ਰਾਣੀ,ਕਿ੍ਸਨਾ ਦੇਵੀ, ਨੀਸੂ, ਨੀਲਮ ਰਾਣੀ, ਅਭਿਨਾਸ, ਸੀਲਾ ਦੇਵੀ, ਕਮਲੇਸ ਰਾਣੀ, ਦਰਸਨਾ ਦੇਵੀ, ਸੁਸਮਾ ਦੇਵੀ,ਮੂਰਤੀ, ਕਿਰਨਾ ਰਾਣੀ, ਨਿਰਮਲਾ ਦੇਵੀ, ਅਨਾਮਿਕਾ ਗਰਗ, ਮੰਜੂ, ਸਰੋਜ ਬਾਲਾ, ਸੁਨੀਤਾ ਤੋ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ।