*ਇੰਡੀਅਨ ਸਵੱਛਤਾ ਲੀਗ 2.0 ਦੇ ਤਹਿਤ ਲਗਾਏ ਸਿਹਤ ਜਾਂਚ ਕੈਂਪ ਦੌਰਾਨ 98 ਵਿਅਕਤੀਆਂ ਦਾ ਕੀਤਾ ਚੈੱਕਅਪ*

0
9

ਮਾਨਸਾ 22 ਸਤੰਬਰ: (ਸਾਰਾ ਯਹਾਂ/ਮੁੱਖ ਸੰਪਾਦਕ ):
   ਡਿਪਟੀ ਕਮਿਸ਼ਨਰ ਸ੍ਰ.ਪਰਮਵੀਰ ਸਿੰਘ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਡਾ.ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ. ਗੁਰਚੇਤਨ ਪਰਕਾਸ਼ ਸੀਨੀਅਰ ਮੈਡੀਕਲ ਅਫ਼ਸਰ ਬੁਢਲਾਡਾ ਦੀ ਅਗਵਾਈ ਹੇਠ ਇੰਡੀਅਨ ਸਵੱਛਤਾ ਲੀਗ 2.0 ਤਹਿਤ ਤਹਿਸੀਲ ਕੰਪਲੈਕਸ ਦਫਤਰ ਮਿਊਂਸਪਲ ਕਮੇਟੀ ਬੁਢਲਾਡਾ ਵਿਖੇ ਲਗਾਏ ਮੈਡੀਕਲ ਚੈੱਕਅੱਪ ਅਤੇ ਜਾਗਰੂਕਤਾ ਕੈਂਪ ਦੌਰਾਨ 98 ਵਿਅਕਤੀਆਂ ਦੀ ਸਿਹਤ ਜਾਂਚ ਕੀਤੀ ਗਈ।
   ਇਸ ਮੌਕੇ ਸ਼ਹਿਰੀ ਸਥਾਨਕ ਸਰਕਾਰਾਂ ਵਿਖੇ ਕੰਮ ਕਰਦੇ ਸਫਾਈ ਕਰਮਚਾਰੀਆਂ ਦਾ ਚੈੱਕ ਅੱਪ ਕੀਤਾ ਗਿਆ, ਇਸ ਮੌਕੇ ਵਿਜੈ  ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਅਫ਼ਸਰ ਮਾਨਸਾ ਨੇ ਆਯੁਸ਼ਮਾਨ ਭਵ ਮੁਹਿੰਮ ਦੇ ਤਹਿਤ ਆਯੁਸ਼ਮਾਨ ਕਾਰਡ ਬਣਾਉਣੇ, ਸਵੱਛਤਾ ਮੁਹਿੰਮ,ਆਭਾ ਆਈ.ਡੀ. ਬਣਾਉਣਾ, ਵੀ.ਐਚ.ਐਸ.ਐਨ.ਸੀ. ਕਮੇਟੀ ਮੀਟਿੰਗਾਂ,ਅੰਗਦਾਨ ਪ੍ਰਤੀ ਸਹੂੰ, ਡੇਂਗੂ, ਮਲੇਰੀਆਂ ਤੋਂ ਇਲਾਵਾ ਵੱਖ ਵੱਖ  ਸਿਹਤ ਸਕੀਮਾਂ ਅਤੇ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ।ਇਸ ਦੇ ਨਾਲ ਨਾਲ ਸੀ.ਐਚ.ਸੀ, ਪੱਧਰ ’ਤੇ ਲੱਗਣ ਵਾਲੇ ਸਿਹਤ ਮੇਲੇ ਅਤੇ ਪੋਸ਼ਣ ਮਾਹ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ।


   ਉਨ੍ਹਾਂ ਦੱਸਿਆ ਕਿ 26 ਸਤਬੰਰ 2023 ਨੂੰ ਆਯੁਸ਼ਮਾਨ ਭਵ ਮੁਹਿੰਮ ਦੇ ਤਹਿਤ ਸੀ.ਐਚ.ਸੀ.ਬਰੇਟਾ ਵਿਖੇ ਇਕ ਸਿਹਤ ਮੇਲਾ ਲਗਾਇਆ ਜਾ ਰਿਹਾ ਹੈ, ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੇਲੇ ਦਾ ਵੱਧ ਤੋਂ ਵੱਧ ਲਾਭ ਲੈਣ।
      ਹਰਬੰਸ ਲਾਲ  ਬਲਾਕ ਐਜੂਕੇਟਰ ਬੁਢਲਾਡਾ ਨੇ ਦੱਸਿਆ ਕਿ ਆਯੁਸ਼ਮਾਨ ਮੁਹਿੰਮ ਤਹਿਤ 17 ਸਤੰਬਰ ਤੋਂ 02 ਅਕਤੂਬਰ ਤੱਕ ਸੇਵਾ ਪਖਵਾੜਾ ਮਨਾਇਆ ਜਾ ਰਿਹਾ ਹੈ,ਜਿਸ ਦੇ ਤਹਿਤ ਕਮਿਊਨਿਟੀ ਸਿਹਤ ਕੇਂਦਰਾਂ ਅਤੇ ਹੈਲਥ ਵੈਲਨੈਸ ਸੈਂਟਰਾਂ ਵਿਖੇ ਸਿਹਤ ਮੇਲੇ ਲਗਾਏ ਜਾ ਰਹੇ ਹਨ, 17 ਸਤੰਬਰ ਤੋਂ 2 ਅਕਤੂਬਰ ਤੱਕ ਆਯੁਸ਼ਮਾਨ ਆਪ ਕੇ ਦੁਆਰ ਤਹਿਤ ਆਸ਼ਾ ਵੱਲੋਂ ਰਜਿਸਟਰਡ ਯੋਗ ਲਾਭਪਾਤਰੀ ਜਿਨ੍ਹਾਂ ਦੇ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਦੇ ਕਾਰਡ ਨਹੀਂ ਬਣੇ, ਉਨਾਂ ਦੇ ਘਰ ਘਰ ਜਾ ਕੇ ਕਾਰਡ ਬਣਾਏ ਜਾਣਗੇ।
     ਇਸ ਮੌਕੇ ਮਿਊਸਪਲ ਕਮੇਟੀ ਬੁਢਲਾਡਾ ਦੇ ਪ੍ਰਧਾਨ ਸ੍ਰੀ ਸੁਖਪਾਲ ਸਿੰਘ, ਡਾ. ਅੰਕਿਤ ਜਿੰਦਲ ਮੈਡੀਕਲ ਅਫ਼ਸਰ, ਸ੍ਰੀ ਰਵਿੰਦਰ ਕੁਮਾਰ ਸ਼ਰਮਾ ਚੀਫ ਫਾਰਮੈਸੀ ਅਫ਼ਸਰ ਤੋਂ ਇਲਾਵਾ ਮਿਊਂਸਪਲ ਕਮੇਟੀ ਬੁਢਲਾਡਾ ਦੇ ਅਧਿਕਾਰੀ ਕਰਮਚਾਰੀ ਅਤੇ ਸਫਾਈ ਕਰਮਚਾਰੀ ਵੀ ਹਾਜਰ ਸਨ।

LEAVE A REPLY

Please enter your comment!
Please enter your name here